image caption:

ਦੋ ਮਹੀਨੇ ਬਾਅਦ ਸੋਸ਼ਲ ਮੀਡੀਆ ‘ਤੇ ਕਪਿਲ ਸ਼ਰਮਾ ਦੀ ਵਾਪਸੀ, ਫੈਨਜ਼ ਨਾਲ ਕੀਤੀ ਗੱਲਬਾਤ

ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਰਹਿਣ ਵਾਲੇ ਕਪਿਲ ਸ਼ਰਮਾ ਨੇ ਆਪਣੇ ਫੈਨਜ਼ ਤੋਂ ਨਵੇਂ ਸ਼ੋਅ ਦੇ ਨਾਲ ਜਲਦ ਵਾਪਸੀ ਕਰਨ ਦਾ ਵਾਅਦਾ ਕੀਤਾ ਹੈ। ਅਪ੍ਰੈਲ ਵਿੱਚ ਟਵਿੱਟਰ ਤੇ ਇਤਰਾਜਯੋਗ ਭਾਸ਼ਾ ਦਾ ਇਸਤੇਮਾਲ ਕਰਨ ਵਾਲੇ ਕਪਿਲ ਨੇ ਵੀਰਵਾਰ ਨੂੰ ਟਵਿੱਟਰ ਤੇ ਵਾਪਸੀ ਕੀਤੀ ਅਤੇ ਆਪਣੇ ਸਿਹਤ ਅਤੇ ਜੀਵਣਸ਼ੈਲੀ ਦੇ ਬਾਰੇ ਵੀ ਦੱਸਿਆ।ਕਪਿਲ ਦਾ ਕਹਿਣਾ ਹੈ ਕਿ ਉਹ ਆਪਣੀ ਜੀਵਣਸ਼ੈਲੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜਲਦ ਹੀ ਇੱਕ ਨਵੇਂ ਸ਼ੋਅ ਵਿੱਚ ਵਾਪਸੀ ਕਰਨਗੇ।


ਕਪਿਲ ਸ਼ਰਮਾ ਨੇ ਵੀਰਵਾਰ ਦੇਰ ਰਾਤ ਟਵੀਟ ਕੀਤਾ ਕਿ ਹੈਲੋ ਦੋਸਤੋਂ , ਉਮੀਦ ਹੈ ਕਿ ਸਭ ਠੀਕ ਹੈ, ਆਓ ਗੱਲ ਕਰੀਏ, ਉਦੋਂ ਤੱਕ ਮੇਰੇ ਦੋਸਤੋ ਜੀਓਸ ਅਤੇ ਜੋਰਾ ਵਰਲਡਵਾਈਡ ਦਾ ਪੰਜਾਬੀ ਡਾਂਸ ਦੇਖੋ&rsquo। ਟਵਿੱਟਰ ਤੇ ਕਪਿਲ ਦੇ ਇੱਕ ਫੈਨ ਨੇ ਕਿਹਾ ਕਿ ਉਨ੍ਹਾਂ ਨੇ ਕਪਿਲ ਨੂੰ ਬਹੁਤ ਮਿਸ ਕੀਤਾ। ਫੈਨ ਨੇ ਕਿਹਾ ਕਿ ਉਹ ਉਨ੍ਹਾਂ ਦੇ ਸ਼ੋਅ ਰਿਪੀਟ ਕਰ-ਕਰ ਕੇ ਦੇਖਦੇ ਰਹੇ। ਇਸਦੇ ਜਵਾਬ ਵਿੱਚ ਕਪਿਲ ਨੇ ਕਿਹਾ ਕਿ &lsquo ਕੋਈ ਸਮੱਸਿਆ ਨਹੀਂ , ਜਲਦ ਹੀ ਕੁੱਝ ਨਵਾਂ ਕਰਾਂਗਾ&rsquo ਉਨ੍ਹਾਂ ਨੇ ਵੀ ਦੱਸਿਆ ਕਿ ਉਨ੍ਹਾਂ ਦਾ ਵਜਨ ਵੱਧ ਗਿਆ ਹੈ ਪਰ ਇਸ ਨੂੰ ਠੀਕ ਕਰਨ ਦੇ ਲਈ ਉਹ ਕੜੀ ਮਿਹਨਤ ਕਰ ਰਹੇ ਹਨ।

ਕਪਿਲ ਸ਼ਰਮਾ ਨੇ ਕਿਹਾ&rsquo ਚਲੋ ਹੁਣ ਗੁਡ ਨਾਈਟ, ਜੀਵਣਸ਼ੈਲੀ ਬਦਲਣ ਦੀ ਕਸਿਸ ਕਰ ਰਿਹਾ ਹਾਂ,ਰੱਭ ਸਭ ਦਾ ਭਲਾ ਕਰੇ&rsquo। ਦੱਸ ਦੇਈਏ ਕਿ ਅਪ੍ਰੈਲ ਵਿੱਚ ਕਪਿਲ ਸ਼ਰਮਾ ਗਲਤ ਕਾਰਨਾਂ ਤੋਨ ਉਸ ਸਮੇਂ ਚਰਚਾ ਵਿੱਚ ਆ ਗਏ ਸਨ , ਜਦੋਂ ਇੱਕ ਪਤੱਰਕਾਰ ਨੂੰ ਗਲਤਸ਼ਬਦ ਕਹਿੰਦੇ ਹੋਏ ਉਨ੍ਹਾਂ ਦਾ ਆਡਿਓ ਸਭ ਦੇ ਸਾਹਮਣੇ ਆ ਗਿਆ ਸੀ। ਕਪਿਲ ਸ਼ਰਮਾ ਦਾ ਇਹ ਰੂਪ ਦੇਖ ਕੇ ਉਨ੍ਹਾਂ ਦੇ ਕਈ ਫੈਨ ਵੀ ਉਨ੍ਹਾਂ ਤੋਂ ਨਾਰਾਜ਼ ਵੀ ਹੋ ਗਏ। ਦੱਸ ਦੇਈਏ ਕਿ ਪਿਛਲੇ ਸਾਲ ਕਪਿਲ ਸ਼ਰਮਾ ਦਾ ਉਨ੍ਹਾਂ ਦੇ ਸਾਥੀ ਕਲਾਕਾਰ ਸੁਨੀਲ ਗ੍ਰੋਵਰ ਦੇ ਨਾਲ ਝਗੜਾ ਹੋ ਗਿਆ ਸੀ।

ਇਸ ਤੋਂ ਬਾਅਦ ਸੁਨੀਲ ਗ੍ਰੋਵਰ ਕਪਿਲ ਦੇ ਕਾਮੇਡੀ ਸ਼ੋਅ &lsquo ਦ ਕਪਿਲ ਸ਼ਰਮਾ ਸ਼ੋਅ&rsquo ਤੋਂ ਅਲੱਗ ਹੋ ਗਏ ਸਨ। ਸੁਨੀਲ ਗ੍ਰੋਵਰ ਦੇ ਅਲੱਗ ਹੋਣ ਤੋਂ ਬਾਅਦ ਕਪਿਲ ਸ਼ਰਮਾ ਦੀ ਫਿਲਮ &lsquo ਫਿਰੰਗੀ&rsquo ਰਿਲੀਜ਼ ਹੋਈ।ਜਿਸ ਨੂੰ ਬਾਕਸ ਆਫਿਸ ਤੇ ਕੋਈ ਖਾਸ ਰਿਸਪਾਂਸ ਨਹੀਂ ਮਿਲਿਆ। ਇਸ ਤੋਂ ਬਾਅਦ ਕਪਿਲ ਨੇ &lsquo ਫੈਮਿਲੀ ਟਾਈਮ ਵਿਦ ਕਪਿਲ&rsquo ਨਾਲ ਟੀਵੀ ਤੇ ਵਾਪਸੀ ਕੀਤੀ ਪਰ ਇਸ ਸ਼ੋਅ ਦੇ ਦੋ ਹੀ ਐਪੀਸੋਡ ਟੀਵੀ ਤੇ ਪ੍ਰਸਾਰਿਤ ਹੋਏ। ਕਪਿਲ ਇਨ੍ਹਾਂ ਦਿਨੀਂ ਸਿਹਤ ਦਾ ਲਾਭ ਲੈ ਰਹੇ ਹਨ ਅਤੇ ਟਵਿੱਟਰ ਤੇ ਉਨ੍ਹਾਂ ਦੀ ਵਾਪਸੀ ਦੱਸਦੀ ਹੈ ਕਿ ਜਲਦ ਹੀ ਟੀਵੀ ਤੇ ਉਨ੍ਹਾਂ ਦੀ ਵਾਪਸੀ ਹੋ ਸਕਦੀ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਕਪਿਲ ਸ਼ਰਮਾ ਇੱਕ ਤੋਂ ਬਾਅਦ ਕਈ ਗਲਤ ਕਾਰਨਾਂ ਤੋਂ ਚਰਚਾ ਵਿੱਚ ਬਣੇ ਰਹੇ।ਹਾਲਾਤ ਇਹ ਹੋ ਗਏ ਕਿ ਉਨ੍ਹਾਂ ਦਾ ਸ਼ੋਅ ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ ਨੂੰ ਪ੍ਰਡਿਊਸਰਜ਼ ਨੇ ਹੱਥ ਖੋਹ ਲਿਆ ਅਤੇ ਸ਼ੋਅ ਨੂੰ ਬੰਦ ਕਰਨਾ ਪਿਆ। ਹੁਣ ਕਰੀਬ ਦੋ ਮਹੀਨੇ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਫੈਨਜ਼ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ