image caption:

ਏਸ਼ੀਆ ਕ੍ਰਿਕਟ ਕੱਪ: ਭਾਰਤੀ ਮਹਿਲਾ ਟੀਮ ਫਾਈਨਲ ਵਿਚ ਹਾਰ ਗਈ, ਲਗਾਤਾਰ 7ਵੀਂ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ

ਕੁਆਲਾਲੰਪਰ- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦਾ ਲਗਾਤਾਰ ਸੱਤਵੀਂ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਹਰਮਨਪ੍ਰੀਤ ਕੌਰ ਦੇ ਅਗਵਾਈ ਵਿਚ ਭਾਰਤੀ ਟੀਮ ਬੰਗਲਾ ਦੇਸ਼ ਤੋਂ ਜਿੱਤ ਨਹੀਂ ਸਕੀ। ਐਤਵਾਰ ਨੂੰ ਫਾਈਨਲ ਮੈਚ ਵਿਚ ਉਸ ਨੂੰ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾ ਦੇਸ਼ ਨੇ 113 ਦੌੜਾਂ ਦਾ ਟੀਚਾ ਆਖ਼ਰੀ ਗੇਂਦ ਵਿੱਚ ਹਾਸਲ ਕਰ ਲਿਆ।
ਇਸ ਟੂਰਨਾਮੈਂਟ ਵਿੱਚ ਬੰਗਲਾ ਦੇਸ਼ ਦੀ ਟੀਮ ਨੇ ਦੂਜੀ ਵਾਰ ਭਾਰਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਉਸ ਨੇ ਰਾਉਂਡ ਰਾਬਿਨ ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾਇਆ ਸੀ। ਰੁਮਾਨਾ ਅਹਿਮਦ ਪਲੇਅਰ ਆਫ ਦ ਮੈਚ ਰਹੀ, ਜਦ ਕਿ ਹਰਮਨਪ੍ਰੀਤ ਕੌਰ ਨੂੰ ਪਲੇਅਰ ਆਫ ਦ ਸੀਰੀਜ ਦਾ ਅਵਾਰਡ ਮਿਲਿਆ।
ਬੰਗਲਾ ਦੇਸ਼ ਵਲੋਂ ਨਿਗਾਰ ਸੁਲਤਾਨਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਪੂਨਮ ਯਾਦਵ ਨੇ 7ਵੇਂ ਓਵਰ ਦੀ ਆਖਰੀ ਦੋ ਗੇਂਦਾਂ ਉੱਤੇ ਬੰਗਲਾ ਦੇਸ਼ੀ ਸਲਾਮੀ ਬੱਲੇਬਾਜਾਂ ਨੂੰ ਚੱਲਦਾ ਕਰ ਕੇ ਭਾਰਤ ਦੀ ਆਸ ਜਗਾਈ ਅਤੇ ਇਸ ਤੋਂ ਬਾਅਦ ਉਸ ਨੇ ਲਗਾਤਾਰ ਦੋ ਹੋਰ ਝਟਕੇ ਦਿਤੇ। ਕਪਤਾਨ ਹਰਮਨਪ੍ਰੀਤ ਕੌਰ ਨੇ 19 ਦੌੜਾਂ ਦੇ ਕੇ ਦੋ ਵਿਕੇਟ ਲਈਆਂ, ਪਰ ਰੁਮਾਨਾ ਅਹਿਮਦ (23) ਨੇ ਬੰਗਲਾ ਦੇਸ਼ ਦੀ ਜਿੱਤ ਦੀ ਰਸਤਾ ਆਸਾਨ ਕਰ ਦਿੱਤਾ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਗਈ ਭਾਰਤੀ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ (56 ਰਨ) ਦੀ ਅਰਧ ਸੈਂਕੜਾ ਦੀ ਬਦੌਲਤ 20 ਓਵਰਾਂ ਵਿੱਚ 9 ਵਿਕੇਟ ਉੱਤੇ 112 ਦੌੜਾਂ ਬਣਾਈਆਂ ਸਨ।