image caption:

ਸਿੰਗਾਪੁਰ ਗਏ ਟਰੰਪ ਇੱਕ ਹੋਰ ਨਵੇਂ ਵਿਵਾਦ 'ਚ ਘਿਰੇ

ਵਾਸ਼ਿੰਗਟਨ-  ਇਤਿਹਾਸਕ ਬੈਠਕ ਦੇ ਲਈ ਸਿੰਗਾਪੁਰ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਸਿੰਗਾਪੁਰ ਦੇ ਸੈਂਟੋਸਾ ਟਾਪੂ ਵਿਚ ਸਥਿਤ ਕੈਪੇਲਾ ਹੋਟਲ ਵਿਚ ਇਤਿਹਾਸਕ ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕੀਤੀ। ਲੇਕਿਨ ਟਰੰਪ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਵਾਸ਼ਿੰਗਟਨ ਅਤੇ ਮੈਰੀਲੈਂਡ ਦੇ ਵਕੀਲਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ 'ਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਸਥਿਤ ਅਪਣੇ ਇਕ ਹੋਟਲ ਦੇ ਜ਼ਰੀਏ ਵਿਦੇਸ਼ੀ ਅਧਿਕਾਰੀਆਂ ਕੋਲੋਂ ਗੈਰ ਕਾਨੂੰਨੀ ਤੌਰ 'ਤੇ ਭੁਗਤਾਨ ਲੈਣ ਦੇ ਦੋਸ਼ ਲਗਾਏ ਹਨ। ਰਾਸ਼ਟਰਪਤੀ ਟਰੰਪ ਦੇ Îਇਕ ਵਕੀਲ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਭੁਗਤਾਨ ਤਦ ਤੱਕ ਜਾਇਜ਼ ਹਨ ਜਦ ਤੱਕ ਟਰੰਪ ਇਸ ਭੁਗਤਾਨ ਦੇ ਬਦਲੇ ਵਿਚ ਵਾਪਸ ਕੁਝ ਨਹੀਂ ਦਿੰਦੇ ਹਨ।