image caption:

6 ਡੇਰਾ ਪ੍ਰੇਮੀ ਅਦਾਲਤ ਵਿਚ ਪੇਸ਼, 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਮੋਗਾ,-  ਵੁਗੀਪੁਰਾ ਬਾਈਪਾਸ ਚੌਕ 'ਤੇ ਕਰੀਬ ਸਵਾ 7 ਸਾਲ ਪਹਿਲਾਂ ਪੀਆਰਟੀਸੀ ਬਸ ਵਿਚ ਭੰਨਤੋੜ ਕਰਕੇ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਧਵਨ ਪੈਲੇਸ ਵਿਚ ਚਲ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਏ ਮਹਿਮਾਨਾਂ ਦੀ ਗੱਡੀਆਂ ਵਿਚ ਭੰਨਤੋੜ ਕੀਤੀ ਗਈ ਸੀ। ਮਾਮਲੇ ਵਿਚ ਜਗਰਾਉਂ ਸੀਆਈਏ ਸਟਾਫ਼ ਦੀ ਹਿਰਾਸਤ ਵਿਚੋਂ 6 ਡੇਰਾ ਪ੍ਰੇਮੀਆਂ ਨੂੰ ਮੰਗਲਵਾਰ ਦੁਪਹਿਰ ਨੂੰ ਲਿਆ ਕੇ ਮੋਗਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਸਭ ਦਾ 16 ਜੂਨ ਤੱਕ ਚਾਰ ਦਿਨ ਦਾ ਰਿਮਾਂਡ ਦੇ ਦਿੱਤਾ। ਅਦਾਲਤ ਵਿਚ ਪੇਸ਼ ਕੀਤੇ ਗਏ ਹਲਫ਼ਨਾਮੇ ਦੇ ਅਨੁਸਾਰ ਪਿਛਲੇ ਦਿਨੀਂ ਪਾਲਮਪੁਰ ਤੋਂ ਫੜੇ ਗਏ ਕੋਟਕਪੂਰਾ ਦੇ ਮਹਿੰਦਰਪਾਲ ਸਿੰਘ ਬਿੱਟੂ ਮਨਚੰਦਾ ਨੇ ਜਗਰਾਉਂ ਸੀਆਈਏ ਸਟਾਫ਼ ਦੇ ਕੋਲ ਖੁਲਾਸਾ ਕੀਤਾ ਕਿ ਲਗਭਗ ਤਿੰਨ ਸਾਲ ਪਹਿਲਾਂ ਹੋਏ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਵਿਚ ਉਸ ਦੇ ਸਮੇਤ ਇਨ੍ਹਾਂ ਸਭ ਦੀ ਮੁੱਖ ਭੂਮਿਕਾ ਸੀ।
ਪੁਲਿਸ ਦੇ ਹਲਫ਼ਨਾਮੇ ਵਿਚ ਕਿਹਾ ਗਿਆ ਕਿ ਦੋਸ਼ੀ ਸ਼ਾਤਿਰ ਹਨ। ਇਨ੍ਹਾਂ ਰਿਮਾਂਡ ਦੌਰਾਨ ਜਾਣਕਾਰੀ ਮਿਲੀ। ਇਨ੍ਹਾਂ ਦੇ ਕੋਲ ਧਾਰਮਿਕ ਬੇਅਦਬੀ ਦੇ ਮਾਮਲੇ ਵਿਚ ਕਾਫੀ ਜਾਣਕਾਰੀਆਂ ਹਨ। ਬਰਗਾੜੀ ਜਵਾਹਰ ਸਿੰਘ ਵਾਲਾ ਪਿੰਡਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਇਨ੍ਹਾਂ ਦਾ ਹੱਥ ਹੈ। ਰਣਜੀਤ ਸਿੰਘ ਭੋਲਾ ਕੋਲੋਂ Îਇਕ ਰਿਵਾਲਵਰ ਸਮੇਤ 30 ਜ਼ਿੰਦਾ ਕਾਰਤੂਸ, ਸ਼ਕਤੀ ਸਿੰਘ ਕੋਲੋਂ ਡਬਲ ਬੈਰਲ ਗੰਨ, 8 ਕਾਰਤੂਸ ਤੋਂ ਇਲਾਵਾ ਇਕ ਕਾਰ, ਬਲਜੀਤ ਸਿੰਘ ਕੋਲੋਂ ਰਿਵਾਲਵਰ ਅਤੇ ਛੇ ਕਾਰਤੂਸ, ਨਿਸ਼ਾਨ ਸਿੰਘ ਕੋਲੋਂ ਬੰਦੂਕ ਸਮੇਤ 12 ਕਾਰਤੂਸ ਅਤੇ ਇਕ ਗੱਡੀ, ਸੁਖਜਿੰਦਰ ਸਿੰਘ ਸੰਨੀ, ਰਣਦੀਪ ਸਿੰਘ ਨੀਲਾ ਦੇ ਕੋਲ ਤੋਂ Îਇਕ ਬਾਈਕ ਬਰਾਮਦ ਹੋਈ। ਹੁਣ ਇਨ੍ਹਾਂ ਖ਼ਿਲਾਫ਼ ਅਪਰਾਧਕ ਸਾਜਿਸ਼ ਅਤੇ ਅਸਲਾ ਐਕਟ ਸਬੰਧੀ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।  ਇਸ ਤੋਂ ਪਹਿਲਾਂ ਐਸਪੀ ਡੀ ਵਜੀਰ ਸਿੰਘ ਖਹਿਰਾ, ਡੀਐਸਪੀ ਡੀ ਸਰਬਜੀਤ ਸਿੰਘ ਸਮੇਤ ਵੱਡੇ ਅਧਿਕਾਰੀਆਂ ਦੀ ਗੱਡੀਆਂ ਦੇ ਕਾਫ਼ਲੇ ਵਿਚ ਜਗਰਾਉਂ  ਸੀਆਈਏ ਸਟਾਫ਼ ਤੋਂ ਲਿਆਏ ਗਏ 6 ਡੇਰਾ ਪ੍ਰੇਮੀਆਂ ਨੂੰ ਸਿੱਧੇ ਮੋਗਾ ਸਿਵਲ ਹਸਪਤਾਲ ਲਿਆਇਆ ਗਿਆ। ਇੱਥੇ ਇਨ੍ਹਾਂ ਦਾ ਮੈਡੀਕਲ ਕਰਾਇਆ ਗਿਆ।