image caption:

ਵਰਲਡ ਕੱਪ ਮੈਚਾਂ ਦੀ ਸਹੀ ਭਵਿੱਖਬਾਣੀ ਕਰਨ ਵਾਲੀ ਬਿੱਲੀ ਦੀ ਮੌਤ

ਬੀਜਿੰਗ : ਫ਼ੀਫਾ ਵਰਲਡ ਕੱਪ ਦੇ 6 ਮੈਚਾਂ ਦੀ ਸਹੀ ਭਵਿੱਖਬਾਣੀ ਕਰਨ ਵਾਲੀ ਬਿੱਲੀ ਦੀ ਮੌਤ ਤੋਂ ਬਾਅਦ ਚੀਨ ਵਿਚ ਸੋਸ਼ਲ ਮੀਡੀਆ 'ਤੇ ਮਾਯੂਸੀ ਦਾ ਮਾਹੌਲ ਹੈ।  ਨਾਰੰਗੀ ਰੰਗ ਦੀ ਬਿੱਲੀ ਦੇ ਸਾਹਮਣੇ ਖਾਣੇ ਦੇ ਦੋ ਬਾਊਲ ਰੱਖੇ ਜਾਂਦੇ ਸੀ ਜਿਨ੍ਹਾਂ ਦੇ ਪਿੱਛੇ ਵਰਲਡ ਕੱਪ ਟੀਮਾਂ ਦੇ ਝੰਡੇ ਬਣੇ ਹੁੰਦੇ ਸਨ। ਉਸ ਨੇ ਅਜੇ ਤੱਕ ਛੇ ਮੈਚਾਂ ਦੀ ਸਹੀ ਭਵਿੱਖਬਾਣੀ  ਕੀਤੀ ਅਤੇ ਚੀਨ ਵਿਚ ਉਹ ਕਾਫੀ ਮਸ਼ਹੂਰ ਹੋ ਗਈ ਸੀ।  ਪੈਲੇਸ ਮਿਊਜ਼ੀਅਮ ਨੇ ਚੀਨ ਦੇ ਵੇਈਬੋ 'ਤੇ ਉਸ ਦਾ ਅਕਾਊਂਟ ਵੀ ਬਣਾਇਆ ਸੀ। ਅਰਜਨਟੀਨਾ ਅਤੇ ਨਾਈਜੀਰੀਆ ਦੇ ਵਿੱਚ ਮੈਚ ਦੀ ਉਸ ਦੀ ਭਵਿੱਖਬਾਣੀ ਆਖਰੀ ਸੀ। ਮਿਊਜ਼ੀਅਮ ਨੇ ਕਿਹਾ ਕਿ ਬਿੱਲੀ ਬਿਮਾਰ ਸੀ ਅਤੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵੇਈਬੋ 'ਤੇ ਦਸ ਹਜ਼ਾਰ ਤੋਂ ਜ਼ਿਆਦਾ  ਕਮੈਂਟ ਆਏ।