image caption:

ਰਣਬੀਰ ਕਪੂਰ ਦੀ ਫਿਲਮ ‘ਸੰਜੂ’ ਨੇ ਤੋੜਿਆ 9 ਸਾਲ ਦਾ ਰਿਕਾਰਡ

 ਰਣਬੀਰ ਕਪੂਰ ਦੀ ਫਿਲਮ &lsquoਸੰਜੂ&rsquo ਦੀ ਬਾਕਸ ਆਫਿਸ ਤੇ ਸੁਪਰਫਾਸਟ ਕਮਾਈ ਜਾਰੀ ਹੈ। ਇਸ ਫਿਲਮ ਨੇ ਜਿੱਥੇ ਰਣਬੀਰ ਕਪੂਰ ਨੂੰ ਨਵੀਂ ਉਡਾਨ ਦਿੱਤੀ ਉੱਥੇ ਰਾਜਕੁਮਾਰ ਹਿਰਾਨੀ ਦੀ &lsquo3 ਇਡੀਅਟਸ&rsquo ਫਿਲਮ ਨੂੰ ਵੀ ਪਹਿਲੇ ਹਫਤੇ ਦੀ ਕਮਾਈ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ।ਰਾਜਕੁਮਾਰ ਹਿਰਾਨੀ ਦੀ &lsquo 3 ਇਡੀਅਟਸ&rsquo ਦੀ 7ਵੇਂ ਦਿਨ ਦੀ ਕਮਾਈ 202.47 ਸੀ ਤਾਂ ਉੱਥੇ &lsquoਸੰਜੂ&rsquo ਦਾ ਆਂਕੜਾ 202.47 ਰਿਹਾ। ੳੁੱਥੇ ਦੂਜੇ ਹਫਤੇ ਦੀ ਸ਼ੁਰੂਆਤ ਵਿੱਚ ਇਸ ਫਿਲਮ ਦਾ ਆਂਕੜਾ 215 ਕਰੋੜ ਦੇ ਪਾਰ ਚਲਾ ਗਿਆ ਹੈ।

ਫਿਲਮ &lsquo ਸੰਜੂ&rsquo ਦੀ ਬਾਕਸ ਆਫਿਸ ਤੇ ਪਕੜ ਹੁਣ ਵੀ ਮਜ਼ਬੂਤ ਹੈ ਅਤੇ ਸਿਨੇਮਾ ਘਰਾਂ ਵਿੱਚ ਫਿਲਮ ਦੀ ਐਡਵਾਂਸ ਬੁਕਿੰਗ ਹੁਣ ਵੀ ਜਾਰੀ ਹੈ। ਹਾਲਾਂਕਿ ਰਿਲੀਜ਼ ਦੇ ਦਿਨ ਤੋਂ ਹੁਣ ਤੱਕ ਦੇ ਆਂਕੜੇ ਵਿੱਚ ਕੁੱਝ ਕਮੀ ਜ਼ਰੂਰ ਆਈ ਹੈ। ਰਣਬੀਰ ਕਪੂਰ ਦੀ &lsquoਸੰਜੂ&rsquo ਦਾ ਨਾਮ ਬਾਲੀਵੁੱਡ ਦੀ ਉਨ੍ਹਾਂ ਫਿਲਮਾਂ ਵਿੱਚ ਸ਼ੁਮਾਰ ਹੋ ਗਿਆ ਹੈ ਜਿਸਨੇ ਰਿਲੀਜ਼ ਦੇ ਦੂਜੇ ਹੀ ਦਿਨ ਹੀ 50 ਕਰੋੜ ਦਾ ਆਂਕੜਾ ਪਾਰ ਕਰ ਲਿਆ ਸੀ।Ranbir sanju movie breaks 9 year recordsਇਨ੍ਹਾਂ ਫਿਲਮਾਂ ਵਿੱਚ ਸੰਜੂ ਦੇ ਇਲਾਵਾ &lsquo ਬਾਹੂਬਲੀ-2&rsquo ਅਤੇ ਟਾਈਗਰ ਜ਼ਿੰਦਾ ਹੈ&rsquo ਫਿਲਮ ਦਾ ਨਾਮ ਸ਼ਾਮਿਲ ਹੈ। ਖਬਰਾਂ ਅਨੁਸਾਰ ਸੰਜੂ ਫਿਲਮ ਦੇ 8ਵੇਂ ਦਿਨ ਦਾ ਕਲੈਕਸ਼ਨ 215 ਕਰੋੜ ਪਾਰ ਕਰ ਗਿਆ ਹੈ।

ਸੰਜੂ ਫਿਲਮ ਨੇ ਪਹਿਲੇ ਹਫਤੇ ਸ਼ੁੱਕਰਵਾਰ ਨੂੰ 34.75 ਕਰੋੜ , ਸ਼ਨੀਵਾਰ ਨੂੰ38.60 ਕਰੋੜ , ਐਤਵਾਰ ਨੂੰ 46.71 ਕਰੋੜ ਅਤੇ ਸੋਮਵਾਰ ਨੂੰ 25.35 ਕਰੋੜ , ਮੰਗਲਵਾਰ ਨੂੰ 22.10 ਕਰੋੜ, ਬੁੱਧਵਾਰ ਨੂੰ 18.90 ਕਰੋੜ ਅਤੇ ਵੀਰਵਾਰ ਨੂੰ 16.10 ਕਰੋੜ ਰਿਹਾ। ਉੱਥੇ ਦੂਜੇ ਹਫਤੇ ਦੇ ਸ਼ੁੱਕਰਵਾਰ ਦੀ ਕਮਾਈ ਨੂੰ ਮਿਲਾ ਕੇ ਇਹ ਹੁਣ ਤੱਕ 215 ਕਰੋੜ ਤੋਂ ਜਿਆਦਾ ਦਾ ਕਲੈਕਸ਼ਨ ਕਰ ਚੁੱਕੀ ਹੈ।

ਪਹਿਲੇ ਹਫਤੇ ਦੇ ਸੰਜੂ ਦੇ ਕਲੈਕਸ਼ਨ ਦੇ ਨਾਲ ਤਿਓਹਾਰਾਂ ਤੇ ਰਿਲੀਜ਼ ਫਿਲਮ ਦੇ ਆਂਕੜਿਆਂ ਨੂੰ ਦੇਖਿਆ ਜਾਵੇ ਤਾਂ ਸੰਜੂ ਫਿਲਮ ਦਾ ਬਾਕਸ ਆਫਿਸ ਤੇ ਬੇਹਤਰੀਨ ਕਲੈਕਸ਼ਨ ਰਿਹਾ ਹੈ। ਰਿਲੀਜ਼ ਦੇ 3 ਦਿਨ ਦੇ ਮੁਕਾਬਲੇ ਫਿਲਮ ਦੇ ਕਲੈਕਸ਼ਨ ਵਿੱਚ ਲਗਾਤਾਰ ਥੋੜੀ ਪਤਝੜ ਦੇਖੀ ਜਾ ਸਕਦੀ ਹੈ। ਹਾਲਾਂਕਿ ਕਿਸੇ ਵੱਡੀ ਫਿਲਮ ਦੇ ਰਿਲੀਜ਼ ਨਾ ਹੋਣ ਦਾ ਸਿੱਧਾ ਫਾਇਦਾ &lsquoਸੰਜੂ&rsquo ਦਾ ਹੁੰਦਾ ਦਿਖਾਈ ਦੇ ਰਿਹਾ ਹੈ।ਇਸ ਫਿਲਮ ਵਿੱਚ ਰਣਵੀਰ ਦੇ ਇਲਾਵਾ ਜਿਹੜੇ ਅਦਾਕਾਰ ਦੀ ਜਮ ਕੇ ਤਾਰੀਫ ਹੋ ਰਹੀ ਹੈ।

ਉਹ ਵਿੱਕੀ ਕੌਸ਼ਲ ਹਨ। ਇਨ੍ਹਾਂ ਦੋਹਾਂ ਦੇ ਇਲਾਵਾ &lsquo ਸੰਜੂ&rsquo ਵਿੱਚ ਪਰੇਸ਼ ਰਾਵਲ, ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ ਅਤੇ ਜਿਮ ਸਰਭ ਮੁੱਖ ਭੂਮਿਕਾ ਵਿੱਚ ਹਨ।ਇਸ ਫਿਲਮ ਵਿੱਚ ਰਣਬੀਰ ਅਤੇ ਵਿੱਕੀ ਕੌਸ਼ਲ ਦੇ ਕਰੀਅਰ ਨੂੰ ਨਵੀਂ ਉਡਾਨ ਮਿਲ ਗਈ ਹੈ ਤਾਂ ਉੱਥੇ ਸੰਜੇ ਦੱਤ ਦੀ ਇਮੇਜ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਤੋਂ ਪਹਿਲਾਂ ਫਿਲਮ ਦੇ ਹਿੱਟ ਹੋਣ ਤੇ ਸਕਸੈੱਸ ਪਾਰਟੀ ਵੀ ਰੱਖੀ ਗਈ।

ਰਾਜਕੁਮਾਰ ਹਿਰਾਨੀ ਦੀ ਰਿਕਾਰਡ ਬ੍ਰੇਕਰ ਫਿਲਮ &lsquoਸੰਜੂ&rsquo ਦੀ ਸਕਸੈੱਸ ਪਾਰਟੀ ਰੱਖੀ ਗਈ। ਫਿਲਮ ਨੇ ਓਪਨਿੰਗ ਵੀਕੈਂਡ ਵਿੱਚ 120 ਕਰੋੜ ਦੀ ਕਮਾਈ ਕਰ ਕਈ ਪੁਰਾਣੀ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੂੰ ਕ੍ਰਿਟਿਕਸ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।ਸਕਸੈਸ ਪਾਰਟੀ ਵਿੱਚ ਸੋਨਮ ਕਪੂਰ, ਵਿੱਕੀ ਕੌਸ਼ਲ, ਅਨੁਸ਼ਕਾ ਸ਼ਰਮਾ ਨੂੰ ਛੱਡ ਸਾਰੇ ਲੋਕ ਇਸ ਪਾਰਟੀ ਵਿੱਚ ਮੌਜੂਦ ਸਨ।