image caption:

ਪੰਜਾਬ ਪੁਲਿਸ ਨੇ ਕੁਝ VIP’s ਤੇ ਗਾਇਕਾਂ ਦੀ ਸਕਿਊਰਿਟੀ ਲਈ ਵਾਪਿਸ

ਪੀਜੀਆਈ ਨੂੰ ਦਿੱਤੇ ਪੰਜਾਬ ਪੁਲਿਸ ਨੇ 200 ਪੁਲਿਸ ਮੁਲਾਜ਼ਮਾਂ ਦੀ ਸਕਿਊਰਿਟੀ ਵਾਪਸ ਲੈ ਲਈ ਹੈ। ਜਿਸ &lsquoਚ ਵੱਡੇ ਗਾਇਕਾਂ ਦੇ ਨਾਲ ਕਈ ਸਿਆਸੀ ਨੇਤਾ ਵੀ ਸ਼ਾਮਿਲ ਹਨ। ਜਿਨ੍ਹਾਂ &lsquoਚ ਪੰਜਾਬੀ ਗਾਇਕ ਜੈਜ਼ੀ ਬੀ, ਗੁਰਪ੍ਰੀਤ ਘੁੱਗੀ, ਸਿਆਸੀ ਲੀਡਰ ਅਕਾਲੀ ਦਲ &lsquoਚੋਂ ਬਿਕਰਮ ਸਿੰਘ ਮਜੀਠੀਆ ਤੇ ਕੁਝ ਹੋਰ ਵੀ ਨੇਤਾਵਾਂ ਦੀ ਤੁਰੰਤ ਪ੍ਰਭਾਵ ਹੇਠ ਸਕਿਉਰਿਟੀ ਵਾਪਿਸ ਲੈ ਲਈ ਗਈ ਹੈ।
ਸਾਬਕਾ ਪ੍ਰਧਾਨ ਬਡੂੰਗਰ ਤੇ ਐੱਸ.ਜੀ.ਪੀ,ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲੋ ਵੀ ੨-੨ ਕਾਂਸਟੇਬਲ ਵਾਪਿਸ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਦੇ ਨੇਤਾਵਾਂ ਤੋਂ ਸਕਿਉਰਟੀ ਵਾਪਿਸ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਸਭ ਤੋਂ ਵੱਧ ਅਕਾਲ ਦਲ ਨੇਤਾ ਬਿਕਰਮ ਮਜੀਠੀਆ ਕੋਲੋਂ 11 ਪੁਲਿਸ ਕਾਂਸਟੇਬਲ ਵਾਪਸ ਲਏ ਗਏ ਹਨ।
ਇਹਨਾਂ ਤੋਂ ਬਿਨ੍ਹਾ ਮਕਲੀਅਤ ਸਿੰਘ ਪੀਪੀਐੱਸ ਜਲੰਧਰ, ਨਾਨਕਸਰ ਕਲੇਰਾਂ ਦੇ ਮੁੱਖ ਸੇਵਾਦਾਰ ਬਾਬਾ ਘਾਲਾ ਸਿੰਘ, ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਜਗਰਾਉਂ,ਸੰਦੀਪ ਸ਼ਰਮਾ ਪੀਪੀਐੱਸ ਲੁਧਿ, ਦਲਜੀਤ ਢਿੱਲੋਂ ਪੀਪੀਐੱਸ ਸੰਗਰੂਰ, ਸਮੇਤ ਕਰੀਬ 35 ਤੋਂ 40 ਪੀਪੀਐੱਸ ਅਫਸਰਾਂ ਕੋਲੋਂ ਕਾਂਸਟੇਬਲ ਵਾਪਸ ਲੈ ਲਏ ਗਏ ਹਨ।