image caption:

ਹਨੀਪ੍ਰੀਤ ਨੇ ਘਰ ਵਾਲਿਆਂ ਨਾਲ ਗੱਲਬਾਤ ਕਰਨ ਦੀ ਮੰਗੀ ਆਗਿਆ

ਪੰਚਕੂਲਾ- ਡੇਰਾ ਸੱਚਾ ਸੌਦਾ ਮੁਖੀ ਦੀ ਰਾਜ਼ਦਾਰ ਹਨੀਪ੍ਰੀਤ ਨੇ ਅਪਣੇ ਘਰ ਵਾਲਿਆਂ ਨਾਲ ਗੱਲਬਾਤ ਦੇ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਹੈ। ਪਿਛਲੇ 271 ਦਿਨਾਂ ਤੋਂ ਅੰਬਾਲਾ ਜੇਲ੍ਹ  ਵਿਚ ਬੰਦ ਹਨੀਪ੍ਰੀਤ 'ਤੇ 25 ਅਗਸਤ 2017 ਨੂੰ ਪੰਚਕੂਲਾ ਵਿਚ ਹੋਈ ਹਿੰਸਾ ਮਾਮਲੇ ਵਿਚ ਦੇਸ਼ਧਰੋਹ ਦਾ ਦੋਸ਼ ਹੈ।  ਲੇਕਿਨ ਹੁਣ ਹੋਰ ਕੈਦੀਆਂ ਦੀ ਤਰ੍ਹਾਂ ਉਸ ਨੇ ਵੀ ਅਪਣੇ ਘਰ ਵਾਲਿਆਂ ਨਾਲ ਗੱਲਬਾਤ ਦੀ ਇੱਛਾ ਜਤਾਉਂਦੇ ਹੋਏ ਅਦਾਲਤ ਨੂੰ ਅਪੀਲ ਕੀਤੀ।  ਅਦਾਲਤ ਨੇ ਇਸ ਮਾਮਲੇ ਵਿਚ ਸੁਣਵਾਈ ਦੇ ਲਈ ਸੱਤ ਅਗਸਤ ਤੈਅ ਕੀਤੀ ਹੈ। ਡੇਰਾ ਮੁਖੀ ਨੂੰ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ  ਤਾਂ 25 ਅਗਸਤ 2017 ਨੂੰ ਪੰਚਕੂਲਾ ਵਿਚ ਭੜਕੀ ਹਿੰਸਾ ਵਿਚ ਹਨੀਪ੍ਰੀਤ ਸਮੇਤ ਹੋਰ ਦੋਸ਼ੀਆਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ। ਹਨੀਪ੍ਰੀਤ ਵਲੋਂ ਵਕੀਲ ਨੇ ਪੰਚਕੂਲਾ ਦੀ ਅਦਾਲਤ ਵਿਚ ਪਟੀਸ਼ਨ ਲਗਾ ਕੇ ਹੋਰ ਕੈਦੀਆਂ ਦੀ ਤਰ੍ਹਾਂ ਰੋਜ਼ਾਨਾ ਅਪਣੇ ਪਰਿਵਾਰ ਦੇ ਨਾਲ 30 ਮਿੰਟ ਤੱਕ  ਗੱਲਬਾਤ ਦੀ ਆਗਿਆ ਮੰਗੀ ਹੈ। ਹਨਪ੍ਰੀਤ ਨੇ ਕਿਹਾ ਕਿ ਮੈਨੂੰ ਵੀ ਹੋਰ ਕੈਦੀਆਂ ਦੀ ਤਰ੍ਹਾਂ ਗੱਲਬਾਤ ਦਾ ਮੌਕਾ ਮਿਲੇ। ਇਸ ਦੇ ਲਈ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ ਹੈ। ਫਿਲਹਾਲ  ਅਦਾਲਤ ਨੇ ਫ਼ੈਸਲਾ ਸੁਰੱਖਿਆ ਰੱਖਿਆ ਹੈ। ਇਸ ਤੋਂ ਪਹਿਲਾਂ ਵੀ ਹਨੀਪ੍ਰੀਤ ਨੇ ਘਰ ਵਾਲਿਆਂ ਨਾਲ ਗੱਲਬਾਤ ਕਰਨ ਦੇ ਲਈ ਆਗਿਆ ਮੰਗ ਚੁੱਕੀ ਹੈ ਪਰ ਨਹੀਂ ਮਿਲੀ।