image caption:

ਆਲਿਆ ਦੇ ਬੈਗ ਦੀ ਕਾਰ ਜਿੰਨੀ ਕੀਮਤ !

ਮੁੰਬਈ: ਬਾਲੀਵੁੱਡ ਗਰਲ ਆਲਿਆ ਅੱਜਕਲ੍ਹ ਕਾਫੀ ਲਾਈਮਲਾਈਟ &lsquoਚ ਹੈ। ਇਸ ਦਾ ਕਾਰਨ ਨਾ ਉਸ ਦੀ ਕੋਈ ਅੱਪ-ਕਮਿੰਗ ਫ਼ਿਲਮ ਤੇ ਨਾ ਹੀ ਹੁਣ ਉਸ ਨੂੰ ਰਣਬੀਰ ਨਾਲ ਸਪੌਟ ਕੀਤਾ ਗਿਆ। &lsquoਰਾਜ਼ੀ&rsquo ਦੀ ਸਹਿਮਤ ਨੂੰ ਏਅਰਪੋਰਟ &lsquoਤੇ ਸਪੋਟ ਕੀਤਾ ਗਿਆ ਤੇ ਉਹ ਵੀ ਬੇਹੱਦ ਸਟਾਇਲਿਸ਼ ਅੰਦਾਜ਼ ਵਿੱਚ। ਆਲਿਆ ਦੀ ਲੁੱਕ ਕਾਫੀ ਲਾਈਮਲਾਈਟ &lsquoਚ ਆ ਗਈ ਹੈ ਜਿਸ ਦਾ ਕਾਰਨ ਹੈ ਉਸ ਦਾ ਟ੍ਰੈਵਲਿੰਗ ਲਈ ਬਲੈਕ ਐਂਡ ਵਾਈਟ ਬੈਗ।
ਹੁਣ ਤੁਸੀਂ ਸੋਚ ਰਹੇ ਹੋਣੇ ਕਿ ਅਜਿਹਾ ਕੀ ਖਾਸ ਹੈ ਆਲਿਆ ਦੇ ਬੈਗ &lsquoਚ ਤਾਂ ਪਹਿਲਾ ਤਾਂ ਇਸ ਦੀ ਕੀਮਤ ਸੁਣ ਤੁਸੀਂ ਹੈਰਾਨ ਹੋ ਜਾਓਗੇ। ਆਲਿਆ ਦਾ ਇਹ ਲੈਦਰ ਬਲੈਕ ਐਂਡ ਵਾਈਟ ਬੈਗ ਆਫ ਵਾਈਟ ਬ੍ਰੈਂਡ ਦਾ ਹੈ ਜਿਸ ਦੀ ਕੀਮਤ &lsquoਚ ਤੁਸੀਂ ਇੱਕ ਨੈਨੋ ਕਾਰ ਖਰੀਦ ਸਕਦੇ ਹੋ। ਆਲਿਆ ਦੇ ਬੈਗ ਦੀ ਕੀਮਤ 1.67 ਲੱਖ ਰੁਪਏ ਹੈ। ਆਲਿਆ ਦੇ ਇਸ ਬੈਗ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਆਲਿਆ ਅਕਸਰ ਹੀ ਆਪਣੀ ਸਟਾਈਲਿਸ਼ ਦਿਖ ਕਰਕੇ ਕਾਫੀ ਸੁਰਖੀਆਂ ਚ ਰਹਿੰਦੀ ਹੈ। ਹਾਲ ਹੀ &lsquoਚ ਆਲਿਆ ਦੀ &lsquoਰਾਜ਼ੀ&rsquo ਫਿਲਮ ਰਿਲੀਜ਼ ਹੋਈ ਸੀ ਜਿਸ ਨੇ 100 ਕਰੋੜੀ ਕਲੱਬ &lsquoਚ ਐਂਟਰੀ ਕਰਕੇ ਆਲਿਆ ਨੂੰ ਵੱਡੀ ਕਾਮਯਾਬੀ ਦਿੱਤੀ ਸੀ।
ਆਲਿਆ ਨੂੰ ਬਾਲੀਵੁੱਡ &lsquoਚ ਐਂਟਰੀ ਕੀਤਿਆਂ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਉਨ੍ਹਾਂ ਦੀ ਕੋਈ ਵੀ ਫਿਲਮ ਫਲਾਪ ਨਹੀਂ ਗਈ। ਹੁਣ ਆਲਿਆ ਅਯਾਨ ਮੁਖਰਜੀ ਦੀ ਫ਼ਿਲਮ &lsquoਬ੍ਰਹਮਾਸਤਰਾ&rsquo ਦੀ ਸ਼ੂਟਿੰਗ &lsquoਚ ਬਿਜ਼ੀ ਹੈ ਜਿਸ &lsquoਚ ਉਸ ਨਾਲ ਰਣਬੀਰ ਕਪੂਰ ਤੇ ਅਮਿਤਾਭ ਬੱਚਨ ਦੇ ਨਾਲ-ਨਾਲ ਮੋਨੀ ਰਾਏ ਵੀ ਨਜ਼ਰ ਆਉਣਗੇ। ਫ਼ਿਲਮ ਅਗਲੇ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।