image caption:

ਰਣਬੀਰ ਤੇ ਆਲੀਆ ਦੇ ਵਿਆਹ ਬਾਰੇ ਰਿਸ਼ੀ ਕਪੂਰ ਨੇ ਕੀਤਾ ਵੱਡਾ ਖੁਲਾਸਾ

ਬਾਲੀਵੁਡ ਦੇ ਲਵਬਰਡਜ਼ ਆਲੀਆ ਭੱਟ ਤੇ ਰਣਬੀਰ ਕਪੂਰ ਨੂੰ ਹਰ ਕੋਈ ਜਲਦ ਤੋਂ ਜਲਦ ਵਿਆਹ ਦੇ ਰਿਸ਼ਤੇ ਵਿੱਚ ਬੰਨਿਆ ਹੋਇਆ ਦੇਖਣਾ ਚਾਹੁੰਦਾ ਹੈ। ਇੰਡਸਟਰੀ ਵਿੱਚ ਤੇ ਹਰ ਥਾਂ ਹੀ ਇਹਨਾਂ ਦੇ ਅਫੇਅਰ ਦੀ ਚਰਚਾ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਦੋਨੋਂ ਇਨ੍ਹੀਂ ਦਿਨੀਂ ਫਿਲਮ &lsquoਬਰਹਮਾਸਤਰ&rsquo ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਇਨ੍ਹੀਂ ਦਿਨੀਂ ਆਲੀਆ ਅਤੇ ਰਣਬੀਰ ਦੇ ਵਿੱਚ ਤਾਂ ਨਜਦੀਕੀਆਂ ਵਧੀਆਂ ਹੀ ਹਨ ਪਰ ਦੋਨਾਂ ਦੇ ਪਰਿਵਾਰਾਂ ਵਿੱਚ ਵੀ ਨਜ਼ਦੀਕੀਆਂ ਵੱਧ ਚੁਕੀਆਂ ਹਨ। ਦੋਨਾਂ ਦੇ ਪਰਿਵਾਰ ਵਾਲੇ ਕਈ ਵਾਰ ਇੱਕਠੇ ਨਜ਼ਰ ਆ ਚੁੱਕੇ ਹਨ।

ਸੋਸ਼ਲ ਮੀਡੀਆ ਉੱਤੇ ਵੀ ਦੋਨੋ ਪਰਿਵਾਰ ਆਪਸ ਵਿੱਚ ਜੁੜੇ ਹੋਏ ਹਨ। ਹਾਲ ਹੀ ਵਿੱਚ ਰਣਬੀਰ ਕਪੂਰ ਦੇ ਪਿਤਾ ਰਿਸ਼ੀ ਕਪੂਰ ਨੇ ਇੱਕ ਇੰਟਰਵਿਯੂ ਵਿੱਚ ਰਣਬੀਰ ਦੇ ਵਿਆਹ ਨੂੰ ਲੈ ਕੇ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਰਣਬੀਰ ਲਈ ਇਹ ਵਿਆਹ ਕਰਨ ਦਾ ਕਾਫ਼ੀ ਚੰਗਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਉਹ 27 ਸਾਲ ਦੀ ਉਮਰ ਵਿੱਚ ਸੈਟਲ ਹੋ ਗਏ ਸਨ ਅਤੇ ਉਨ੍ਹਾਂ ਦਾ ਬੇਟਾ ਰਣਬੀਰ ਹੁਣ 37 ਸਾਲ ਦਾ ਹੋ ਚੁੱਕਿਆ ਹੈ। ਇਸ ਵਜ੍ਹਾ ਤੋਂ ਉਸਨੂੰ ਵਿਆਹ ਬਾਰੇ ਸੋਚਣਾ ਚਾਹੀਦਾ ਹੈ। ਉਹ ਜਿਸ ਕੁੜੀ ਨਾਲ ਚਾਹੇ ਵਿਆਹ ਕਰ ਸਕਦਾ ਹੈ। ਉਨ੍ਹਾਂ ਨੂੰ ਰਣਬੀਰ ਦੀ ਪਸੰਦ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਰਿਸ਼ੀ ਕਪੂਰ ਨੇ ਇਹ ਵੀ ਕਿਹਾ ਕਿ ਰਣਬੀਰ ਵਿਆਹ ਦੇ ਸਵਾਲਾਂ ਤੋਂ ਅਕਸਰ ਹੀ ਦੂਰ ਭੱਜਦੇ ਹਨ ਪਰ ਜੇਕਰ ਉਹ ਵਿਆਹ ਕਰਨਗੇ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਨ੍ਹਾਂ ਨੂੰ ਹੋਵੋਗੀ। ਹੁਣ ਇਸ ਸਭ ਤੋਂ ਬਾਅਦ ਤਾਂ ਸਭ ਨੂੰ ਜਲਦ ਹੀ ਆਲੀਆ ਤੇ ਰਣਬੀਰ ਦੇ ਵਿਆਹ ਦਾ ਇੰਤਜ਼ਾਰ ਹੈ।

ਇਸਦੇ ਨਾਲ ਹੀ ਦੱਸ ਦੇਈਏ ਕਿ ਸੁਪਰਸਟਾਰ ਸੰਜੇ ਦੱਤ ਦੀ ਬਾਇਓਪਿਕ ਫ਼ਿਲਮ &lsquoਸੰਜੂ&rsquo ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਣਬੀਰ ਕਪੂਰ ਦੀ ਅਦਾਕਾਰੀ ਨੂੰ ਬੇੱਹਦ ਹੀ ਪਸੰਦ ਕੀਤਾ ਗਿਆ ਹੈ। ਲੰਮੇ ਸਮੇਂ ਬਾਅਦ ਹੁਣ ਰਣਬੀਰ ਨੇ ਦੁਬਾਰਾ ਪਰਦੇ &lsquoਤੇ ਵਾਪਸੀ ਕੀਤੀ ਹੈ। ਹੁਣ ਅਗਲੀ ਕੁਝ ਫ਼ਿਲਮਾਂ ਵਿੱਚ ਰਣਬੀਰ ਐਕਸ਼ਨ ਕਿਰਦਾਰ ਕਰਦੇ ਦਿਖਾਈ ਦੇਣਗੇ। ਉਨ੍ਹਾਂ ਦੀ ਅਪਕਮਿੰਗ ਫ਼ਿਲਮ &lsquoਸ਼ਮਸ਼ੇਰਾ&rsquo ਅਤੇ &lsquoਬਰਹਮਾਸਤਰ&rsquo ਵਿੱਚ ਰਣਬੀਰ ਐਕਸ਼ਨ ਰੋਲ ਕਰਦੇ ਨਜ਼ਰ ਆਉਣਗੇ। ਇੱਕ ਇੰਟਰਵਿਊ ਵਿੱਚ ਰਣਬੀਰ ਨੇ ਦੱਸਿਆ ਕਿ ਲਵਰ ਬੁਆਏ ਕਿਰਦਾਰ ਕਰ ਕਰ ਕੇ ਉਹ ਹੁਣ ਥੱਕ ਚੁੱਕੇ ਹਨ।ਰਣਬੀਰ ਨੇ ਕਿਹਾ ਕਿ ਮੈਂ ਹੁਣ ਕੁਝ ਨਵੇਂ ਤਰ੍ਹਾਂ ਦੇ ਕਿਰਦਾਰ ਕਰਣਾ ਚਾਹੁੰਦਾ ਹਾਂ। ਦੱਸ ਦੇਈਏ ਕਿ ਰਣਬੀਰ ਕਪੂਰ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਕਈ ਰੋਮਾਂਟਿਕ ਫ਼ਿਲਮਾਂ ਕੀਤੀਆਂ। ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਫ਼ਿਲਮ &lsquoਸੰਜੂ&rsquo ਵਿੱਚ ਉਨ੍ਹਾਂ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।