image caption:

ਸ਼੍ਰੀਦੇਵੀ ਦੀ ਧੀ ਦੀ ਪਹਿਲੀ ਫ਼ਿਲਮ ਨੇ ਵੱਟੇ 100 ਕਰੋੜ

ਮੁੰਬਈ: ਜਾਨ੍ਹਵੀ ਕਪੂਰ ਅਤੇ ਇਸ਼ਾਨ ਖੱਟਰ ਦੀ ਫ਼ਿਲਮ &lsquoਧੜਕ&rsquo ਨੇ ਬਾਕਸਆਫਿਸ &lsquoਤੇ ਚੰਗੀ ਪਕੜ ਬਣਾਈ ਹੋਈ ਹੈ। ਦੋਨਾਂ ਦੀ ਕੈਮਿਸਟ੍ਰੀ ਨੇ ਲੋਕਾਂ ਦਾ ਖ਼ੂਬ ਦਿਲ ਜਿੱਤਿਆ ਹੈ। 2 ਹਫ਼ਤੇ ਬੀਤਣ ਦੇ ਬਾਅਦ ਵੀ ਫ਼ਿਲਮ ਦਾ ਕ੍ਰੇਜ਼ ਲੋਕਾਂ &lsquoਤੇ ਚੜ੍ਹਿਆ ਨਜ਼ਰ ਆ ਰਿਹਾ ਹੈ। ਫ਼ਿਲਮ ਨੇ ਬਾਕਸਆਫਿਸ &lsquoਤੇ 12 ਦਿਨ ਪੂਰੇ ਕਰ ਲਏ ਹਨ।
ਜਾਨ੍ਹਵੀ ਦੀ ਪਹਿਲੀ ਹੀ ਫ਼ਿਲਮ ਨੇ ਦੁਨੀਆਭਰ &lsquoਚ ਕਮਾਈ ਕਰਕੇ 100 ਕਰੋੜ ਕਲੱਬ &lsquoਚ ਐਂਟਰੀ ਕਰ ਲਈ ਹੈ। ਇਸ ਦੀ ਜਾਣਕਾਰੀ ਫ਼ਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਨੇ ਖ਼ੁਦ ਟਵਿੱਟਰ &lsquoਤੇ ਦਿੱਤੀ ਹੈ। ਉਂਝ ਨਿਊਕਮਰਸ ਦੇ ਨਾਲ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਉਨ੍ਹਾਂ ਦੀ ਪਹਿਲੀ ਹੀ ਫ਼ਿਲਮ 100 ਕਰੋੜ ਦੀ ਕਮਾਈ ਦਾ ਅੰਕੜਾ ਛੂਹ ਲਵੇ। ਇਸ ਫ਼ਿਲਮ ਨਾਲ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਨੇ ਬਾਲੀਵੁੱਡ &lsquoਚ ਐਂਟਰੀ ਕੀਤੀ ਹੈ। ਫ਼ਿਲਮ ਨੂੰ ਸ਼ਸ਼ਾਂਤ ਖੇਤਾਨ ਨੇ ਡਾਇਰੈਕਟ ਕੀਤਾ ਹੈ ਜਦੋਂ ਕਿ ਇਸ ਨੂੰ ਧਰਮਾ ਪ੍ਰੋਡਕਸ਼ਨ ਨੇ ਬਣਾਇਆ ਹੈ। 'ਧੜਕ' ਮਰਾਠੀ ਫ਼ਿਲਮ &lsquoਸੈਰਾਟ&rsquo ਦਾ ਹਿੰਦੀ ਰੀਮੇਕ ਹੈ।