image caption:

ਅਣਖੀ ਤੇ ਗੈਰਤਮੰਦ ਪੰਜਾਬੀਅਾਂ ਨੇ ਲਾੲੀ ਤੀਸਰੇ ਫਰੰਟ ਤੇ ਮੋਹਰ- ਬੈਂਸ

ਲੋਕ ਇਨਸਾਫ਼ ਪਾਰਟੀ ਵੱਲੋਂ ਨਸ਼ੇ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿਸ਼ਾਲ ਰੋਸ ਮਾਰਚ
    ਫਿਰੋਜ਼ਪੁਰ  -  ੲਿੱਕ ਪਾਸੇ ਨਸ਼ੇ ਦੀ ਭੈੜੀ ਅਲਾਮਤ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਗ੍ਰਸਤ ਹੋ ਚੁੱਕੀ ਹੈ ਅਤੇ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਜੋ ਕਿ ਪੰਜਾਬ ਲਈ ਬਹੁਤ ਹੀ ਦੁੱਖਦਾਈ ਗੱਲ ਹੈ।ਦੂਸਰੇ ਪਾਸੇ ਸਰਕਾਰੀ ਦਫਤਰਾਂ ਵਿੱਚ ਹਰ ਪਾਸੇ ਨਿੱਕੇ ਤੋਂ ਲੈ ਕੇ ਵੱਡੇ ਮੁਲਾਜ਼ਮਾਂ, ਅਫਸਰਾਂ ਨੂੰ ਭ੍ਰਿਸ਼ਟਾਚਾਰ ਦਾ ਕੋਹੜ ਚੰਬੜ ਚੁੱਕਾ ਹੈ ਅਤੇ ੳੁਹ ਬਿਨਾਂ ਪੈਸਿਆਂ ਤੋਂ ਕਿਸੇ ਦਾ ਵੀ ਕੰਮ ਨਹੀਂ ਕਰਦੇ।ਇਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਮੁੱਚੀ ਪਾਰਟੀ ਵੱਲੋਂ ਨਸ਼ੇ ਦੇ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਕਰਨ ਲਈ ਪੰਜਾਬ ਦੇ ਹਰ ਜ਼ਿਲੇ ਵਿਚ ਰੋਸ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਪ੍ਰੋਗਰਾਮ ਤਹਿਤ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਤੋਂ ਇੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਅਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇਨਸਾਫ਼ ਪਸੰਦ ਲੋਕਾਂ ਨੇ ਆਪੋ ਆਪਣੇ ਮੋਟਰਸਾਈਕਲਾਂ ਕਾਰਾਂ,ਜੀਪਾਂ ਸਮੇਤ ਸ਼ਮੂਲੀਅਤ ਕੀਤੀ ।ਇਸ ਰੋਸ ਮਾਰਚ ਦੀ ਅਗਵਾਈ ਲੋਕ ੲਿਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਫਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਭੁੱਲਰ ਨੇ ਕੀਤੀ।

          ਰੋਸ ਮਾਰਚ ਦੀ ਸ਼ੁਰੂਅਾਤ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਬੇਨਤੀ ਕਰਨ ਤੋਂ ਬਾਅਦ ਹੁਕਮਨਾਮਾ ਸਾਹਿਬ ਲੈ ਕੇ ਕੀਤੀ ਗੲੀ।ਰੋਸ ਮਾਰਚ ਵਿੱਚ ਨੌਜਵਾਨ ਮੋਟਰਸਵਾਰਾਂ ਨੇ ਨਸ਼ੇ ਦੇ ਖਿਲਾਫ ਸਲੋਗਨ ਦੀਅਾਂ ਤਖਤੀਅਾਂ ਫੜ੍ਹੀਅਾਂ ਹੋੲੀਅਾਂ ਸਨ ਅਤੇ ਨਸ਼ੇ ਖਿਲਾਫ ਨਾਅਰੇਬਾਜੀ ਕੀਤੀ।ਇਹ ਰੋਸ ਮਾਰਚ ਨਿਊ ਸਤੀਏ ਵਾਲਾ, ਬਸਤੀ ਨਿਜਾਮਦੀਨ,ਸ਼ਹੀਦ ਉਧਮ ਸਿੰਘ ਚੌਕ, ਫਿਰੋਜ਼ਪੁਰ ਸ਼ਹਿਰ, ਉੱਚੇ ਪੁੱਲ ਤੋਂ ਹੁੰਦਾ ਹੋਇਆ ਡੀ.ਸੀ ਦਫਤਰ ਫਿਰੋਜ਼ਪੁਰ ਛਾਉਣੀ ਵਿਖੇ ਸਮਾਪਤ ਹੋੲਿਅਾ। ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਮਾਰਚ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਅਤੇ ਪੁਲੀਸ ਦੀ ਸ਼ਮੂਲੀਅਤ ਤੋਂ ਬਿਨਾਂ ਚਿੱਟਾ ਨਹੀਂ ਵਿਕ ਸਕਦਾ। ਸਾਡੀ ਬਦਕਿਸਮਤੀ ਹੈ ਕਿ ਪੁਲੀਸ ਮੁਖੀ ਸੁਰੇਸ਼ ਅਰੋਡ਼ਾ, ਰਾਜਜੀਤ ਸਿੰਘ, ਡੀਐੱਸਪੀ ਢਿੱਲੋਂ,ਇੰਦਰਜੀਤ ਇੰਸਪੈਕਟਰ ਵਰਗੇ ਪੁਲੀਸ ਅਧਿਕਾਰੀਆਂ ਦਾ ਨਾਂ ਨਸ਼ਾ ਤਸਕਰਾਂ ਦੇ ਨਾਲ ਨਸ਼ਰ ਹੋ ਰਿਹਾ ਹੈ,ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਜੋ ਐਸਆਈਟੀ ਬਣਾਈ ਗਈ ਸੀ ਇਨ੍ਹਾਂ ਦਾ ਨਾਂ ਚਿੱਟੇ ਦੇ ਵਪਾਰੀਆਂ ਦੇ ਨਾਲ ਸਬੰਧਾਂ ਦਾ ਨਾਮ ੳੁਸ ਰਿਪੋਰਟ ਵਿੱਚ ਅਾੲਿਅਾ ਹੈ, ਬੈਂਸ ਨੇ  ਕਿਹਾ ਕਿ ਜਿਸ ਪਰਿਵਾਰ ਦਾ ਬਾਪ ਹੀ ਬੇਈਮਾਨ ਹੋਵੇ ਤਾਂ ਉਸ ਪਰਿਵਾਰ ਦਾ ਕੀ ਹਾਲ ਹੋਵੇਗਾ? ਪੁਲੀਸ ਦਾ ਮੁਖੀ ਹੀ ਚਿੱਟਾ ਵੇਚਣ ਵਾਲਿਆਂ ਦੇ ਨਾਲ ਸਬੰਧ ਹੋਣ ਤਾਂ ਅਸੀਂ ਕੀ ਆਸ ਕਰ ਸਕਦੇ ਹਾਂ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ੲਿਨ੍ਹਾ ਕੁਝ ਹੋਣ ਤੋਂ  ਬਾਅਦ ਸੁਰੇਸ਼ ਅਰੋੜਾ ਤੇ ਕਾਰਵਾਈ ਕਰਨੀ ਬਣਦੀ ਸੀ, ਪਰ ਮੁੱਖ ਮੰਤਰੀ ਨੇ ਕਾਰਵਾਈ ਤਾਂ ਗੱਲ ਦੂਰ ਸੁਰੇਸ਼ ਅਰੋੜਾ ਦੀ ਬਦਲੀ ਤੱਕ ਨਹੀਂ ਕੀਤੀ। ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੱਤੀ ਕਿ ਪੰਜਾਬੀ ਜਾਗ ਚੁੱਕੇ ਹਨ ੲਿਥੋਂ ਤੱਕ ਕਿ ਸਕੂਲਾਂ ਦੇ ਬੱਚੇ ਵੀ ਨਸ਼ੇ ਖਿਲਾਫ ਬੈਨਰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਖੜ੍ਹੇ ਹੋ ਚੁੱਕੇ ਹਨ ਹੁਣ ਨਸ਼ਾ ਜੋ ਕਿ ਖਾਕੀ ਵਰਦੀ ਵਿੱਚ ਨਸ਼ੇ ਤੇ ਤਸਕਰਾਂ ਨਾਲ ਸੰਬੰਧਾਂ ਵਾਲਿਆਂ ਨਾਲ ਮਿਲਾ ਕੇ ਚਲਾ ਰਹੇ ਹਨ ਜੇਕਰ ੳੁਹ ਬਾਜ ਨਾ ਅਾੲੇ ਤਾਂ ੲਿਹਨਾਂ ਦਾ ਹਾਲ ਇੰਦਰਜੀਤ ਇੰਸਪੈਕਟਰ,ਡੀ ਐੱਸ ਪੀ ਢਿੱਲੋਂ, ਰਾਜਜੀਤ ਵਰਗਾ ਹੋਵੇਗਾ।ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਡੀ.ਸੀ ਐੱਸ.ਐੱਸ.ਪੀ ਸਰਕਾਰ ਦੀਆਂ ਮੋਮਬੱਤੀਆਂ ਬਣ ਕੇ ਰਹਿ ਗਏ ਹਨ ਕਿ ਜਦੋਂ ਸਰਕਾਰ ਦਾ ਦਿਲ ਕਰਦਾ ਜਗਾ ਲਓ ਜਦੋਂ ਦਿਲ ਕਰਦਾ ਬੁਝਾ ਲਵੋ ।ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਸਮਾਜਿਕ ਏਕਤਾ ਬਣਾ ਕੇ ਰੱਖੋ ਚਿੱਟੇ ਨੂੰ ਖਤਮ ਕਰਨ ਦੇ ਨਿਜ਼ਾਮ ਤੇ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਣਗੇ।  ਸੁਖਪਾਲ ਸਿੰਘ ਖਹਿਰਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਖਹਿਰਾ ਸਮੇਤ ਸਮੁੱਚੇ ਵਿਧਾੲਿਕ ਅਤੇ  ਗ਼ੈਰਤਮੰਦ ਪੰਜਾਬੀ ਜੋ ਕਿ ੲੇਨ੍ਹੀ ਗਰਮੀਂ ਵਿੱਚ ਬਠਿੰਡਾ ਪੁੱਜੇ,ਨੂੰ ਉਹ ਸਲਾਮ ਕਰਦੇ ਹਨ ,ਉਨ੍ਹਾਂ ਦਾ ਸਿਰ ਝੁਕਦਾ ਹੈ ਕਿ ਉਨ੍ਹਾਂ ਨੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇੱਕ ਹੰਭਲਾ ਮਾਰਿਆ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੀਜੇਪੀ-ਅਕਾਲੀ,ਕਾਂਗਰਸ ਦਾ ਰਾਜ ਵੇਖ ਚੁੱਕੇ ਹਨ ਪਰ ਲੋਕ ਇਨ੍ਹਾਂ ਤੋਂ ਅੱਕ ਚੁੱਕੇ ਹਨ। ਇਨ੍ਹਾਂ ਰਵਾਇਤੀ ਪਾਰਟੀਆਂ ਨੇ  ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਤੀਸਰੇ ਬਦਲ ਤੇ ਮੋਹਰ ਲਗਾ ਦਿੱਤੀ ਹੈ। ਪੰਜਾਬੀ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਪੰਜਾਬੀ ਬੈਠਾ ਹੈ ,ਉਹ ਪੰਜਾਬ ਪ੍ਰਤੀ ਚਿੰਤਤ ਹੈ, ਪੰਜਾਬ ਦੇ ਲੋਕ ਜਾਗ ਚੁੱਕੇ ਹਨ 2019 ਵਿੱਚ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣਗੇ ਅਤੇ ਤੀਸਰੇ ਬਦਲ ਇਮਾਨਦਾਰ ਲੋਕਾਂ ਨੂੰ ਕਾਮਯਾਬ ਕਰਨਗੇ।ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਸਤਨਾਮ ਸਿੰਘ ਵੱਲੀਆਂ ਵਾਲੇ, ਭਾਈ ਹਿੰਮਤ ਸਿੰਘ ਸ਼ਕੂਰ, ਯੂਥ ਪ੍ਰਧਾਨ ਜਗਜੀਤ ਸਿੰਘ ਜੋਧਪੁਰ, ਭਾਈ ਲਖਵੀਰ ਸਿੰਘ ਮਹਾਲਮ, ਭਾਈ ਘੋਗਰਾ, ਗੁਰਭੇਜ ਸਿੰਘ ਜੈਮਲ ਵਾਲਾ, ਭਾਈ ਦਲੇਰ ਸਿੰਘ ਡੋਡ, ਤਲਵਿੰਦਰ ਸਿੰਘ ਜੰਗ, ਭਾਈ ਬੋਹੜ ਸਿੰਘ ਥਿੰਦ, ਹਰਦੇਵ ਸਿੰਘ ਸ਼ਕੂਰ, ਦਰਬਾਰਾ ਸਿੰਘ ਸਰਪੰਚ, ਸਰਵਣ ਸਿੰਘ ਨਵਾਂ ਪੁਰਬਾ, ਮੇਜਰ ਸਿੰਘ, ਝਿਰਮਲ ਸਿੰਘ ਮੱਸਾ ਸਿੰਘ ਗੁਰਜੀਤ ਸਿੰਘ ਗੁਰਪ੍ਰੀਤ ਸਿੰਘ ਗਿੱਲ ਮਦਨ ਨਿਸ਼ਾਨ ਸਿੰਘ ਹਰ ਗੁਰਮੀਤ ਸਿੰਘ, ਸੁੱਚਾ ਸਿੰਘ ਖਾਨਪੁਰ, ਹਰਵੰਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੋਰਾ, ਨਿਰਮਲ ਸਿੰਘ ਗੋਪੀ, ਜਰਨੈਲ ਸਿੰਘ, ਚਾਨਣ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ ਜਤਾਲਾ, ਮਨਦੀਪ ਸਿੰਘ ਭੁੱਲਰ, ਚਰਨ ਸਿੰਘ ਕੀਰਤੀ ਚੱਕਰ, ਬੇਅੰਤ ਸਿੰਘ ਰੱਜੀ ਵਾਲਾ, ਹਰਮਨ ਸਿੰਘ, ਚਤਰ ਸਿੰਘ ਸੱਗੂ, ਮੋੜਾ ਸਿੰਘ ਖਾਈ ਫੇਮੇ ਕੀ, ਜਸਵੀਰ ਸਿੰਘ ਪਿਆਰੇਆਣਾ, ਬਾਬਾ ਬਲਕਾਰ ਸਿੰਘ ੲਿਲਮੇਵਾਲਾ, ਪੂਰਨ ਸਿੰਘ ਅਾਦਿ ਵੱਡੀ ਗਿਣਤੀ ਵਿੱਚ ਹਾਜਰ ਸਨ।