image caption:

ਅੱਤਵਾਦੀਆਂ ਨਾਲ ਨਜਿੱਠਣਗੀਆਂ ਮਹਿਲਾ ਕਮਾਂਡੋ

ਨਵੀਂ ਦਿੱਲੀ: ਪਹਿਲੀ ਵਾਰ ਦਿੱਲੀ ਪੁਲਿਸ ਨੇ ਅਜਿਹੀਆਂ ਮਹਿਲਾ ਕਮਾਂਡੋ ਨੂੰ ਸ਼ਾਮਲ ਕੀਤਾ ਹੈ ਜੋ ਅੱਤਵਾਦੀਆਂ ਨਾਲ ਨਜਿੱਠਣ ਦੇ ਸਮਰੱਥ ਹਨ। ਮਹਿਲਾ ਕਮਾਂਡੋ ਦੀ ਇਸ ਟੀਮ ਨੂੰ SWAT 36 ਦਾ ਨਾਂ ਦਿੱਤਾ ਗਿਆ ਹੈ। ਇਹ ਮਹਿਲਾ ਕਮਾਂਡੋ ਅੱਖ ਝਪਕਦਿਆਂ ਹੀ ਅੱਤਵਾਦੀਆਂ ਨੂੰ ਢੇਰ ਕਰ ਸਕਦੀਆਂ ਹਨ। ਐਮਪੀ5, ਏਕੇ 47, ਗਲੋਕ 17 ਤੇ ਗਲੋਕ 26 ਜਿਹੇ ਹਥਿਆਰਾਂ ਨਾਲ ਲੈਸ ਮਹਿਲਾ ਕਮਾਂਡੋ ਦੀ ਟੀਮ ਨੂੰ 15 ਮਹੀਨਿਆਂ ਦੀ ਸਖਤ ਟ੍ਰੇਨਿੰਗ ਦਿੱਤੀ ਗਈ ਹੈ। ਇਸ 'ਚ ਤਿੰਨ ਮਹੀਨੇ ਦੀ ਟ੍ਰੇਨਿੰਗ ਨੈਸ਼ਨਲ ਸਿਕਿਓਰਟੀ ਗਾਰਡ ਵੱਲੋਂ ਦਿੱਤੀ ਗਈ ਹੈ। ਇਹ ਮਹਿਲਾ ਕਮਾਂਡੋ ਹਰ ਤਰ੍ਹਾਂ ਦੇ ਹਥਿਆਰ ਤੇ ਸਥਿਤੀਆਂ ਨਾਲ ਨਜਿੱਠਣ ਦੇ ਸਮਰੱਥ ਹੈ। ਖਾਸ ਗੱਲ ਹੈ ਕਿ ਮਹਿਲਾ ਕਮਾਂਡੋ ਦੀ ਪੂਰੀ ਟੀਮ ਨਾਰਥ ਈਸਟ ਤੋਂ ਹੈ। ਇਨ੍ਹਾਂ ਨੂੰ 15 ਅਗਸਤ 'ਤੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਦੇ ਚੱਲਦਿਆਂ ਫਿਲਹਾਲ ਲਾਲ ਕਿਲ੍ਹਾ ਤੇ ਇੰਡੀਆ ਗੇਟ ਜਿਹੀਆਂ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ।