image caption:

ਮਸਤਾਨੀ ਦੇ ਦਿਲ ‘ਚ ਅਜੇ ਵੀ ਵੱਸਦਾ ਹੈ 'ਬਰਫੀ' ਬੁਆਏ

ਮੁੰਬਈ: ਦੀਪਿਕਾ ਪਾਦੁਕੋਨ ਬੇਸ਼ੱਕ ਅਜੇ ਕਿਸੇ ਫ਼ਿਲਮ &lsquoਚ ਕੰਮ ਨਹੀਂ ਕਰ ਰਹੀ ਪਰ ਸੁਰਖੀਆਂ &lsquoਚ ਕਿਵੇਂ ਬਣੇ ਰਹਿਣਾ ਹੈ ਇਹ ਦੀਪਿਕਾ ਨੂੰ ਚੰਗੀ ਤਰ੍ਹਾਂ ਪਤਾ ਹੈ। ਪਹਿਲਾਂ ਦੀਪਿਕਾ ਖ਼ਬਰਾਂ &lsquoਚ ਰਹੀ ਆਪਣੇ ਅਤੇ ਰਣਵੀਰ ਦੇ ਵਿਆਹ ਨੂੰ ਲੈ ਕੇ  ਹੁਣ ਦੀਪਿਕਾ ਫੇਰ ਸੁਰਖੀਆਂ &lsquoਚ ਹੈ ਉਹ ਵੀ ਆਪਣੇ ਵੱਲੋਂ ਸ਼ੇਅਰ ਕੀਤੀ ਇੱਕ ਤਸਵੀਰ ਨੂੰ ਲੈ ਕੇ।
ਦੀਪਿਕਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ। ਇਸੇ ਦੇ ਚੱਲਦਿਆਂ ਉਸ ਦੀ ਫੈਨ ਫੋਲੋਵਿੰਗ ਵੀ ਕਾਫੀ ਜ਼ਬਰਦਸਤ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ &lsquoਤੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ &lsquoਚ ਰਣਵੀਰ ਸਿੰਘ ਨਹੀਂ ਸਗੋਂ ਉਸ ਦਾ ਐਕਸ ਬੁਆਏਫ੍ਰੈਂਡ ਰਣਵੀਰ ਕਪੂਰ ਨਜ਼ਰ ਆ ਰਿਹਾ ਹੈ। ਦੀਪਿਕਾ ਨੇ ਇਹ ਤਸਵੀਰ ਵਰਲਡ ਫੋਟੋਗ੍ਰਾਫੀ ਡੇਅ ਮੌਕੇ ਸ਼ੇਅਰ ਕੀਤੀ ਹੈ। ਦੀਪਿਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤਾ ਹੈ, &lsquoਕੈਪਚਰਿੰਗ ਮੋਮੈਂਟਸ&rsquo। ਦੋਵਾਂ ਦੀ ਇਹ ਤਸਵੀਰ &lsquoਤਮਾਸ਼ਾ&rsquo ਫ਼ਿਲਮ ਸਮੇਂ ਦੀ ਹੈ। ਇਸ ਫ਼ਿਲਮ &lsquoਚ ਵੀ ਲੋਕਾਂ ਨੂੰ ਦੋਵਾਂ ਦੀ ਕੈਮਿਸਟ੍ਰੀ ਕਾਫੀ ਪਸੰਦ ਆਈ ਸੀ।
ਦੀਪਿਕਾ ਦਾ ਇਹ ਪੋਸਟ ਵਾਇਰਲ ਹੋ ਚੁੱਕਿਆ ਹੈ। ਜਿਸ ਦਾ ਕਾਰਨ ਹੈ ਦੀਪਿਕਾ ਅਤੇ ਰਣਵੀਰ ਦੇ ਇਸ਼ਕ ਦੇ ਚਰਚੇ ਆਮ ਹੋਣਾ। ਜਿਸ ਤੋਂ ਕੁਝ ਸਮਾਂ ਬਾਅਦ ਹੀ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਸੀ। ਆਪਣੇ ਇੰਟਰਵਿਊਜ਼ &lsquoਚ ਦੀਪਿਕਾ ਨੇ ਕਈ ਵਾਰ ਖੁਦ ਕਿਹਾ ਹੈ ਕਿ ਉਹ ਰਣਵੀਰ ਦੇ ਬੇਹੱਦ ਕਰੀਬ ਸੀ ਅਤੇ ਉਸ ਤੋਂ ਵੱਖ ਹੋਣ ਦਾ ਦੀਪਿਕਾ ਨੂੰ ਕਾਫੀ ਦੁਖ ਵੀ ਹੋਇਆ ਸੀ। ਦੀਪਿਕਾ ਨੇ ਜਦੋਂ ਡਿਪ੍ਰੈਸ਼ਨ ਦਾ ਜ਼ਿਕਰ ਕੀਤਾ ਸੀ, ਉਦੋਂ ਇਸ ਦੀ ਵਜ੍ਹਾ ਰਣਬੀਰ ਕਪੂਰ ਨਾਲ ਉਸ ਦਾ ਬ੍ਰੇਕਅੱਪ ਹੀ ਮੰਨਿਆ ਜਾਂਦਾ ਸੀ।
ਖੈਰ ਹੁਣ ਦੀਪਿਕਾ ਅਤੇ ਰਣਬੀਰ ਦੋਵੇਂ ਹੀ ਆਪਣੀ ਪਰਸਨਲ ਲਾਈਫ ਅਤੇ ਪ੍ਰੋਫੈਸ਼ਨਲ ਲਾਈਫ &lsquoਚ ਕਾਫੀ ਅੱਗੇ ਵਧ ਚੁੱਕੇ ਹਨ। ਹੁਣ ਦੀਪਿਕਾ ਅਤੇ ਰਣਵੀਰ ਸਿੰਘ ਦੇ ਵਿਆਹ ਦੇ ਚਰਚੇ ਆਮ ਹੋ ਰਹੇ ਹਨ। ਖ਼ਬਰਾਂ ਨੇ ਕਿ ਦੋਨੋਂ ਇਸੇ ਸਾਲ ਨਵੰਬਰ &lsquoਚ ਵਿਆਹ ਕਰ ਸਕਦੇ ਹਨ।