image caption:

ਜਲਦੀ ਹੀ ਵਿਕ ਜਾਵੇਗਾ 70 ਸਾਲ ਪੁਰਾਣਾ ਆਰ.ਕੇ. ਸਟੂਡੀਓ

ਮੁੰਬਈ: ਬਾਲੀਵੁੱਡ ਇੰਡਸਟਰੀ &lsquoਚ 100 ਸਾਲ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਕਪੂਰ ਖ਼ਾਨਦਾਨ ਕੰਮ ਕਰ ਰਿਹਾ ਹੈ। ਸਿਰਫ ਇਹੀ ਨਹੀਂ 1940 &lsquoਚ ਰਾਜ ਕਪੂਰ ਸਾਹਬ ਨੇ ਮੁੰਬਈ &lsquoਚ ਆਰ.ਕੇ. ਸਟੂਡੀਓ ਬਣਾਇਆ ਸੀ ਜੋ 2 ਏਕੜ &lsquoਚ ਫੈਲਿਆ ਹੋਇਆ ਹੈ। ਇਸ ਸਟੂਡੀਓ &lsquoਚ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਅਤੇ 1988 &lsquoਚ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਕਪੂਰ ਖਾਨਦਾਨ ਇਸ ਨੂੰ ਚਲਾ ਰਿਹਾ ਹੈ।

ਹੁਣ ਖ਼ਬਰ ਹੈ ਕਿ ਕਪੂਰ ਫੈਮਿਲੀ ਨੇ ਇਸ ਨੂੰ ਵੇਚਣ ਦਾ ਫੈਸਲਾ ਲਿਆ ਹੈ, ਜਿਸ &lsquoਚ ਪੂਰੇ ਖ਼ਾਨਦਾਨ ਦੀ ਰਜ਼ਾਮੰਦੀ ਹੈ। ਜਣਾਕਾਰੀ ਮੁਤਾਬਕ ਕਪੂਰ ਖਾਨਦਾਨ ਨੇ ਮਿਲ ਕੇ ਇੱਕ ਟੀਮ ਦਾ ਗਠਨ ਵੀ ਕੀਤਾ ਹੈ ਜੋ ਬਿਲਡਰਸ, ਡਿਵੈਲਪਰਸ ਅਤੇ ਕਾਰਪੋਰੇਟੲਸ ਦੇ ਨਾਲ ਮਿਲ ਕੇ ਸਟੂਡਿਓ ਦੀ ਡੀਲ ਕਰਨ &lsquoਚ ਲੱਗੀ ਹੋਈ ਹੈ।

ਕਪੂਰ ਖ਼ਾਨਦਾਨ ਨੇ ਦੱਸਿਆ ਕਿ ਉਹ ਆਰ.ਕੇ. ਸਟੂਡਿਓ ਦਾ ਅੱਧਾ ਹਿੱਸਾ ਵੇਚ ਰਹੇ ਹਨ ਅਤੇ ਅੱਧੇ ਹਿੱਸੇ ਨੂੰ ਦੋਬਾਰਾ ਠੀਕ ਕੀਤਾ ਜਾਵੇਗਾ। ਇਸ ਬਾਰੇ ਰਿਸ਼ੀ ਕਪੂਰ ਨੇ ਕਿਹਾ, &lsquoਜੀ ਹਾਂ, ਇਹ ਸੱਚ ਹੈ ਕਿ ਅਸੀਂ ਆਰ.ਕੇ. ਸਟੂਡਿਓ ਵੇਚ ਰਹੇ ਹਾਂ। ਅਸੀਂ ਇਹ ਫੈਲਸਾ ਦਿਲ &lsquoਤੇ ਪੱਥਰ ਰੱਖ ਕੇ ਲਿਆ ਹੈ।&rsquo

ਆਰ.ਕੇ. ਬੈਨਰ ਹੇਠ ਆਖਰੀ ਫ਼ਿਲਮ 1999 &lsquoਚ ਆਈ &lsquoਆ ਅੱਬ ਲੌਟ ਚਲੇਂ&rsquo ਬਣੀ ਸੀ। ਇਸ &lsquoਚ ਐਸ਼ਵਰੀਆ ਰਾਏ ਬੱਚਨ ਅਤੇ ਅਕਸ਼ੈ ਖੰਨਾ ਨੇ ਮੁੱਖ ਕਿਰਦਾਰ ਨਿਭਾਇਆ ਸੀ। ਆਪਣੇ ਸਮੇਂ ਦੇ ਹੈਂਡਸਮ ਐਕਟਰ ਰਾਜੇਸ਼ ਖੰਨਾ ਵੀ ਫ਼ਿਲਮ ਦਾ ਅਹਿਮ ਹਿੱਸਾ ਸੀ।

ਬੀਤੇ ਸਾਲ 16 ਸਤੰਬਰ ਇੱਕ ਰਿਆਂਲਟੀ ਡਾਂਸ ਸ਼ੋਅ ਦੀ ਸ਼ੂਟਿੰਗ ਸਮੇਂ ਆਰ.ਕੇ. ਸਟੂਡਿਓ &lsquoਚ ਅੱਗ ਲੱਗ ਗਈ ਸੀ। ਇਸ &lsquoਚ ਸਟੂਡੀਓ ਦੀ ਕਈ ਦੁਰਲਭ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਸੀ। ਇਸ &lsquoਚ &lsquoਮੇਰਾ ਨਾਮ ਜੋਕਰ&rsquo ਫ਼ਿਲਮ ਵਾਲਾ ਮਾਸਕ ਵੀ ਸ਼ਾਮਲ ਸੀ ਜਿਸ ਦਾ ਫ਼ਿਲਮ &lsquoਚ ਜੋਕਰ ਨੇ ਇਮਤੇਮਾਲ ਕੀਤਾ ਗਿਆ ਸੀ।