image caption:

ਸਲਮਾਨ ਨੂੰ ਦੋਸਤ ਨੇ ਹੀ ਦਿੱਤੀ ਬਿਨਾਂ ਵਿਆਹ ਬੱਚੇ ਪੈਦਾ ਕਰਨ ਦੀ ਸਲਾਹ

ਮੁੰਬਈ : ਸਲਮਾਨ ਖ਼ਾਨ ਬਾਲੀਵੁੱਡ ਦੇ ਮੋਸਟ ਐਲੀਜ਼ਿਬਲ ਬੈਚਲਰ ਹਨ। ਉਹ ਜਿੱਥੇ ਵੀ ਜਾਂਦੇ ਨੇ ਲੋਕਾਂ ਦਾ ਸਭ ਤੋਂ ਪਹਿਲਾਂ ਸਵਾਲ ਹੁੰਦਾ ਹੈ ਕਿ ਉਹ ਵਿਆਹ ਕਦੋਂ ਕਰ ਰਹੇ ਹਨ। ਇਸ ਗੱਲ &lsquoਤੇ ਸਲਮਾਨ ਨੇ ਹੁਣ ਤਾਂ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਲਮਾਨ ਖੁਲਾਸਾ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਵਿਆਹ ਦੇ ਤਾਂ ਕਾਰਡ ਵੀ ਛਪ ਗਏ ਸੀ ਪਰ ਕਿਸੇ ਕਾਰਨ ਵਿਆਹ ਹੀ ਨਹੀਂ ਹੋ ਪਾਇਆ।

ਸਲਮਾਨ ਦੇ ਵਿਆਹ ਦੀ ਗੁੱਥੀ ਹਰ ਕੋਈ ਸੁਲਝਾਉਣਾ ਚਾਹੁੰਦਾ ਹੈ। ਅਜਿਹੇ &lsquoਚ ਹੁਣ ਸਲਮਾਨ ਨੂੰ ਉਨ੍ਹਾਂ ਦੀ ਦੋਸਤ ਤੇ ਬਾਲੀਵੁੱਡ ਦੀ ਵੱਡੀ ਐਕਟਰਸ ਨੇ ਅਜੀਬ ਸਲਾਹ ਦੇ ਦਿੱਤੀ ਹੈ। ਸਿਰਫ ਇਹੀ ਨਹੀਂ ਸਲਮਾਨ ਨੂੰ ਇਹ ਸਲਾਹ ਨੈਸ਼ਨਲ ਟੀਵੀ &lsquoਤੇ ਦਿੱਤੀ ਗਈ ਹੈ। ਸਲਮਾਨ ਇਨ੍ਹੀਂ ਦਿਨੀਂ ਆਪਣੇ ਟੀਵੀ ਸ਼ੋਅ &lsquoਦਸ ਕਾ ਦਮ&rsquo ਨੂੰ ਲੈ ਕੇ ਸੁਰਖੀਆਂ &lsquoਚ ਹਨ ਤੇ ਸ਼ੋਅ ਜਲਦੀ ਹੀ ਆਫ-ਏਅਰ ਹੋਣ ਵਾਲਾ ਹੈ।

ਅਜਿਹੇ &lsquoਚ ਸ਼ੋਅ ਦੇ ਫਿਨਾਲੇ ਦੀ ਤਿਆਰੀਆਂ ਹੋ ਰਹੀਆਂ ਹਨ। ਸ਼ੋਅ ਦੇ ਸਮੇਂ ਦਾ ਕਲਿੱਪ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਿਹਾ ਹੈ। ਇਸ ਐਪੀਸੋਡ &lsquoਚ &lsquoਕਰਨ-ਅਰਜੁਨ&rsquo ਨਜ਼ਰ ਆਉਣਗੇ। ਜੀ ਹਾਂ, ਫਿਨਾਲੇ &lsquoਚ ਸਲਮਾਨ ਦੇ ਨਾਲ ਸਾਹਰੁਖ ਵੀ ਨਜ਼ਰ ਆਉਣਗੇ ਤੇ ਨਾਲ ਹੀ ਨਜ਼ਰ ਆਵੇਗੀ ਰਾਣੀ ਮੁਖਰਜੀ।

&lsquoਦਸ ਕਾ ਦਮ&rsquo ਸ਼ੋਅ ਦਾ ਪ੍ਰੋਮੋ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਿਹਾ ਹੈ ਜਿਸ &lsquoਚ ਰਾਣੀ ਮੁਖਰਜੀ, ਸਲਮਾਨ ਨੂੰ &lsquoਵਿਆਹ ਛੱਡ ਬੱਚੇ ਪੈਦਾ ਕਰਨ ਦੀ ਸਲਾਹ ਦੇ ਰਹੀ ਹੈ। ਖ਼ਬਰਾਂ ਨੇ ਇਸ ਸ਼ੋਅ &lsquoਚ ਇਨ੍ਹਾਂ ਤਿੰਨਾਂ ਨਾਲ ਕਾਮੇਡੀਅਨ ਸੁਨੀਲ ਗ੍ਰੋਵਰ ਵੀ ਨਜ਼ਰ ਆਉਣਗੇ। ਸੁਨੀਲ ਸ਼ੋਅ &lsquoਚ ਅਮਿਤਾਭ ਦੇ ਗੈਟਅੱਪ &lsquoਚ ਨਜ਼ਰ ਆਉਣਗੇ।