image caption:

ਟਰੰਪ ਨੇ ਐਪਲ ਨੂੰ ਚੀਨ ਛੱਡ ਕੇ ਅਮਰੀਕਾ ਆਉਣ ਦਾ ਦਿੱਤਾ ਸੱਦਾ

ਵਾਸ਼ਿੰਗਟਨ-  ਚੀਨ ਦੇ ਨਾਲ ਜਾਰੀ ਟਰੇਡ ਵਾਰਡ  ਦੇ ਨਤੀਜਿਆਂ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ  ਟਰੰਪ ਨੇ ਦਿੱਗਜ ਸਮਾਰਟਫ਼ੋਨ ਨਿਰਮਾਤਾ ਕੰਪਨੀ ਐਪਲ ਨੂੰ ਅਪਣੇ ਉਤਪਾਦਾਂ ਨੂੰ ਚੀਨ ਦੀ ਬਜਾਏ ਅਮਰੀਕਾ ਵਿਚ ਬਣਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਵਪਾਰ ਘਾਟੇ ਨੂੰ ਘੱਟ ਕਰਨ ਦੇ ਚੁੱਕੇ ਗਏ ਕਦਮਾਂ ਦੇ ਤਹਿਤ ਟਰੰਪ ਪਹਿਲਾਂ ਵੀ ਅਮਰੀਕੀ ਕੰਪਨੀਆਂ ਨੂੰ ਅਪਣਾ ਉਤਪਾਦਨ ਅਮਰੀਕਾ ਵਿਚ ਕਰਨ ਦੇ ਲਈ ਕਹਿੰਦੇ ਰਹੇ ਹਨ। ਅਪਣੇ ਅਧਿਕਾਰਕ ਟਵਿਟਰ ਹੈਂਡਲ  ਨਾਲ ਟਵੀਟ ਕਰਕੇ  ਅਮਰੀਕੀ ਰਾਸ਼ਟਰਪਤੀ ਨੇ ਇਹ ਅਪੀਲ ਕੀਤੀ ਹੈ।  ਟਰੰਪ ਨੇ ਅਪਣੇ ਟਵੀਟ ਵਿਚ ਲਿਖਿਆ, ਚੀਨ 'ਤੇ ਭਾਰੀ ਟੈਰਿਫ ਲਗਾਏ ਜਾ ਰਹੇ ਹਨ ਜਿਸ ਕਾਰਨ ਐਪਲ ਦੀ ਕੀਮਤਾਂ ਵੱਧ ਸਕਦੀਆਂ ਹਨ ਲੇਕਿਨ ਇਕ ਸੌਖਾ ਹੱਲ ਹੈ ਜਿੱਥੇ ਸਿਰਫ ਟੈਕਸ ਹੋਵੇਗਾ।  ਚੀਨ ਦੀ ਬਜਾਏ ਅਮਰੀਕਾ ਵਿਚ ਐਪਲ ਅਪਣੇ ਉਤਪਾਦਾਂ ਨੂੰ ਬਣਾਉਣ।  ਲੇਕਿਨ ਅਮਰੀਕਾ ਵਿਚ ਮਹਿੰਗੀ ਮਜ਼ਦੂਰੀ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਐਪਲ, ਚੀਨ 'ਤੇ ਲਗਾਏ ਗਏ ਟੈਰਿਫ ਨਾਲ ਅਪਣੇ ਉਤਪਾਦਨ 'ਤੇ ਪੈਣ ਵਾਲੇ ਪ੍ਰਭਾਵ ਨੂੰ ਅਣਦੇਖਿਆ ਕਰ ਸਕਦੀ ਹੈ। ਟਰੰਪ ਪ੍ਰਸ਼ਾਸਨ ਨੇ ਚੀਨੀ ਸਮਾਨ 'ਤੇ  ਟੈਰਿਫ ਲਗਾਏ ਹਨ। ਨਾਲ ਹੀ ਅਮਰੀਕਾ ਵਿਚ ਚੀਨ ਦੇ ਸਮਾਨ 'ਤੇ ਟੈਕਸ ਲਗਾਉਣ ਦੀ ਵੀ ਧਮਕੀ ਦਿੱਤੀ ਹੈ। ਅਮਰੀਕੀ ਕਾਰੋਬਾਰੀ ਇਨ੍ਹਾਂ ਟੈਰਿਫਸ ਨੂੰ ਲੈ ਕੇ ਬੇਹੱਦ ਚਿੰਤਤ ਹਨ ਕਿਉਂਕਿ ਨਿਰਮਾਤਾਵਾਂ ਦੇ ਲਈ ਕੀਮਤਾਂ ਵੱਧ ਰਹੀਆਂ ਹਨ ਅਤੇ ਅਰਥ ਵਿਵਸਥਾ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ। ਲੇਕਿਨ ਟਰੰਪ ਪ੍ਰਸ਼ਾਸਨ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ Îਇਹ ਰਣਨੀਤੀ ਕੰਮ ਕਰੇਗੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਦੇ ਨਾਲ ਜਾਰੀ ਟਰੇਡ ਵਾਰ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਸਨ। ਟਰੰਪ ਨੇ ਕਿਹਾ ਸੀ ਕਿ ਉਹ ਚੀਨ ਤੋਂ ਸਪਲਾਈ ਹੋਣ ਵਾਲੇ ਸਮਾਨ 'ਤੇ ਟੈਕਸ ਵਧਾਉਣ ਲਈ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਨੇ ਆਉਣ ਵਾਲੇ ਦਿਨਾਂ ਵਿਚ ਹੋਰ ਟੈਕਸ ਲਗਾਉਣ ਦੀ ਵੀ ਧਮਕੀ ਦਿੱਤੀ ਹੈ।