image caption: ਤਸਵੀਰ: ਖਾਲਸਾ ਪ੍ਰਾਇਮਰੀ ਸਕੂਲ ਦੀ ਸਫਲਤਾ ਮੌਕੇ ਸਮਾਗਮ ਦੌਰਾਨ ਮੁੱਖ ਅਧਿਆਪਕਾ ਅਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕ

ਖਾਲਸਾ ਪ੍ਰਾਇਮਰੀ ਸਕੂਲ ਨੌਰਵੁੱਡ ਗਰੀਨ ਸਾਊਥਾਲ ਦੇ ਚੰਗੇ ਨਤੀਜੇ ਆਉਣ 'ਤੇ ਸਕੂਲ ਅਧਿਆਪਕਾਂ ਨੂੰ ਦਾਅਵਤ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਰਹਿਨੁਮਾਈ ਹੇਠ ਚੱਲ ਰਹੇ ਖਾਲਸਾ ਪ੍ਰਾਇਮਰੀ ਸਕੂਲ ਨੌਰਵੁੱਡ ਗਰੀਨ ਸਾਊਥਾਲ ਦੇ ਚੰਗੇ ਨਤੀਜੇ ਆਉਣ 'ਤੇ ਅਤੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਬਾਰੇ ਆਫ ਸਟਿੱਡ ਦੀ ਚੰਗੀ ਰਿਪੋਰਟ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ ਅਤੇ ਕਾਰੋਬਾਰੀ ਬਲਜੀਤ ਸਿੰਘ ਮੱਲੀ ਵੱਲੋਂ ਦਾ ਸੈਂਟਰ ਸਾਊਥਾਲ ਵਿਖੇ ਵਿਸ਼ੇਸ਼ ਦਾਅਵਤ ਦਿੱਤੀ ਗਈ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਸਖ਼ਤ ਮੇਹਨਤ ਸਦਕਾ ਬੀਤੇ ਸਮੇਂ ਵਿੱਚ ਸਕੂਲ ਦੀ ਕਾਰਗੇਜ਼ਾਰੀ ਤੇ ਲੱਗੇ ਸਵਾਲੀਆਂ ਚਿੰਨ ਨੂੰ ਹਟਾ ਕੇ ਸਿੱਖਿਆ ਵਿਭਾਗ ਦੀ ਜਾਂਚ ਵਿੱਚ ਕਾਬਲੇ ਤਾਰੀਫ ਮੁਕਾਮ ਹਾਸਿਲ ਕੀਤਾ ਹੈ।

     ਸ: ਗੁਰਮੇਲ ਸਿੰਘ ਮੱਲੀ ਨੇ ਸਕੂਲ ਦੀ ਇਸ ਪ੍ਰਾਪਤੀ ਲਈ ਮੁੱਖ ਅਧਿਆਪਕਾ ਪੀ ਕੇ ਸੈਂਹਬੀ,  ਅਧਿਆਪਕ ਅਤੇ ਗਵਰਨਰ ਬਾਡੀ ਸਿਰ ਸਿਹਰਾ ਬੰਨਿਆ ਹੈ। ਉਹਨਾਂ ਕਿਹਾ ਕਿ ਸ: ਸੁਰਿੰਦਰ ਸਿੰਘ ਪੁਰੇਵਾਲ ਦੀ ਚੇਅਰਮੈਨੀ ਹੇਠ ਸਕੂਲ ਨੂੰ ਬੀਤੇ ਸਮੇਂ ਵਿੱਚ ਆਈਆਂ ਮੁਸ਼ਕਿਲਾਂ ਨੂੰ ਹੱਲ ਕਰ ਲਿਆ ਗਿਆ ਹੈ। ਮੁੱਖ ਅਧਿਆਪਕਾ ਨੇ ਸਕੂਲ ਦੇ ਚੰਗੇ ਨਤੀਜੇ ਅਤੇ ਵਧੀਆ ਕਾਰਗੁਜ਼ਾਰੀ ਲਈ ਸਾਥੀ ਅਧਿਆਪਕਾਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਹੰਸਲੋ ਦੇ ਡਿਪਟੀ ਮੇਅਰ ਸੋਹਣ ਸਿੰਘ ਸੁਮਰਾ, ਈਲਿੰਗ ਦੇ ਸਾਬਕਾ ਡਿਪਟੀ ਲੀਡਰ ਰਣਜੀਤ ਧੀਰ, ਟਰੱਸਟੀ ਬਲਵੰਤ ਸਿੰਘ ਗਿੱਲ ਆਦਿ ਨੇ ਸੰਬੋਧਨ ਕੀਤਾ। ਸ: ਸੁਰਿੰਦਰ ਸਿੰਘ ਪੁਰੇਵਾਲ ਨੇ ਆਏ ਮਹਿਮਾਨਾਂ ਦਾ ਧੰਵਾਦ ਕਰਦਿਆਂ ਕਿਹਾ ਕਿ ਸਕੂਲ ਦੀ ਪਰਖ ਦੀ ਘੜੀ ਲੰਘ ਗਈ ਹੈ ਅਤੇ ਅਸੀਂ ਹੁਣ ਅਗਲੇ ਪੜਾਅ ਵੱਲ ਵੱਧ ਰਹੇ ਹਨ। ਸਟੇਜ ਦੀ ਕਾਰਵਾਈ ਦਲਜੀਤ ਸਿੰਘ ਗਰੇਵਾਲ ਨੇ ਨਿਭਾਈ। ਇਸ ਮੌਕੇ ਈਲਿੰਗ ਦੇ ਮੇਅਰ ਤਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਸ: ਦੀਦਾਰ ਸਿੰਘ ਰੰਧਾਵਾ, ਪ੍ਰੇਮ ਸਿੰਘ ਢਾਂਡੀ, ਖੇਡ ਸਕੱਤਰ ਪ੍ਰਭਜੋਤ ਸਿੰਘ ਬਿਟੂ ਮੋਹੀ, ਭਰਪੂਰ ਸਿੰਘ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਸਵਰਨ ਸਿੰਘ, ਸੁਰਿੰਦਰ ਸਿੰਘ ਢੱਟ ਆਦਿ ਹਾਜ਼ਿਰ ਸਨ।