image caption:

ਮਹਿੰਗੇ ਡਾਲਰ ਨੇ ਭਾਰਤ ਦੀ ਆਰਥਿਕਤਾ ਨੂੰ ਝੰਜੋੜਿਆ

ਚੰਡੀਗੜ੍ਹ: ਅਮਰੀਕੀ ਡਾਲਰ ਮੁਕਾਬਲੇ ਲਗਾਤਾਰ ਡਿੱਗਦੇ ਰੁਪਏ ਦੀ ਕੀਮਤ &rsquoਤੇ ਕਾਬੂ ਪਾਉਣ ਲਈ ਬਾਜ਼ਾਰੂ ਦਖ਼ਲ ਸਬੰਧੀ ਵਿੱਤ ਮੰਤਰਾਲਾ ਰਿਜ਼ਰਵ ਬੈਂਕ ਨਾਲ ਸੰਪਰਕ ਵਿੱਚ ਹੈ। ਅਮਰੀਕੀ ਡਾਲਰ ਦੀ ਤੁਲਨਾ ਰੁਪਈਆ 72.45 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ &rsquoਤੇ ਪੁੱਜ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਰੁਪਏ ਦੀ ਕੀਮਤ &rsquoਤੇ ਕਾਬੂ ਪਾਉਣ ਲਈ ਬਾਜ਼ਾਰ ਵਿੱਚ ਲਗਾਤਾਰ ਡਾਲਰ ਵੇਚ ਰਹੀ ਹੈ ਜਿਸ ਕਰਕੇ ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਨੂੰ ਵੀ ਸੰਨ੍ਹ ਲੱਗ ਰਹੀ ਹੈ। ਵਿਦੇਸ਼ੀ ਮੁਦਰਾ ਅਪ੍ਰੈਲ ਵਿੱਚ 426 ਅਰਬ ਡਾਲਰ ਤੋਂ ਘਟ ਕੇ ਅਗਸਤ ਦੇ ਅਖੀਰ ਤਕ 400.10 ਅਰਬ ਡਾਲਰ ਰਹਿ ਗਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਕੋਲ ਵਿਦੇਸ਼ੀ ਮੁਦਰਾ ਦਾ ਲੋੜੀਂਦਾ ਭੰਡਾਰ ਹੈ। ਵਿੱਤ ਮੰਤਰਾਲਾ ਇਸ ਮਾਮਲੇ ਵਿੱਚ ਸਹੀ ਸਮੇਂ &rsquoਤੇ ਬਾਜ਼ਾਰ ਦਖ਼ਲ ਲਈ ਕੇਂਦਰੀ ਬੈਂਕ ਨਾਲ ਸੰਪਰਕ &rsquoਚ ਹੈ। ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਰੁਪਏ ਵਿੱਚ ਵਧ ਰਹੀ ਗਿਰਾਵਟ ਚੌਤਰਫੀ ਨਹੀਂ। ਭਾਰਤੀ ਮੁਦਰਾ ਬ੍ਰਿਟੇਨ ਦੇ ਪੌਂਡ, ਯੂਰੋ, ਚੀਨ ਯੂਆਨ ਤੇ ਜਾਪਾਨੀ ਯੇਨ ਦੀ ਤੁਲਨਾ ਵਿੱਚ ਮਜ਼ਬੂਤ ਹੋਈ ਹੈ।

ਅਧਿਕਾਰੀ ਮੁਤਾਬਕ ਸਰਕਾਰ ਕੋਲ ਵਿਦੇਸ਼ੀ ਮੁਦਰਾ ਜੁਟਾਉਣ ਲਈ ਪਰਵਾਸੀ ਭਾਰਤੀਆਂ ਨੂੰ ਬੌਂਡ ਜਾਰੀ ਕਰਨ ਦਾ ਵਿਕਲਪ ਮੌਜੂਦ ਹੈ ਪਰ ਇਸ ਬਾਰੇ ਜ਼ਰੂਰੀ ਵਿਚਾਰ ਚਰਚਾ ਕਰਨ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।