image caption:

32 ਸਾਲਾ ਵਿਅਕਤੀ ਨੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼

ਖੰਨਾ:ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ।ਬੱਚਿਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਇਨ੍ਹਾਂ ਹੈਵਾਨਾਂ ਦੀ ਚਪੇਟ ਵਿੱਚ ਆ ਰਹੀਆਂ ਹਨ। ਕੁੱਝ ਅਜਿਹਾ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਖੰਨਾ ਸ਼ਹਿਰ ਦੇ ਲਲਹੇੜੀ ਰੋਡ ਇਲਾਕੇ ਵਿੱਚ।ਜਿਥੇ ਸੋਮਵਾਰ ਨੂੰ 32 ਸਾਲ ਦੇ ਇੱਕ ਵਿਅਕਤੀ ਨੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ
ਦਰਿੰਦਾ ਬੱਚੀ ਨੂੰ ਬਹਿਲਾ &ndash ਫੁਸਲਾ ਕੇ ਕਮਰੇ ਵਿੱਚ ਲੈ ਕੇ ਗਿਆ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗਾ ਤਾਂ ਬੱਚੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਜਿਸਦੇ ਨਾਲ ਉਹ ਡਰ ਗਿਆ ਅਤੇ ਬੱਚੀ ਨੂੰ ਛੱਡ ਦਿੱਤਾ । ਬੱਚੀ ਭੱਜਕੇ ਬਾਹਰ ਨਿਕਲੀ ਅਤੇ ਘਰ ਜਾਕੇ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸੀ । ਪੀੜਤਾ ਦੇ ਚਾਚੇ ਨੇ ਦੱਸਿਆ ਕਿ ਬੱਚੀ ਦਹੀਂ ਲੈਣ ਲਈ ਦੁਕਾਨ ਉੱਤੇ ਗਈ ਸੀ , ਤਾਂ ਕੋਲ ਦੇ ਗੁਦਾਮ ਵਿੱਚ ਆਏ ਵਿਅਕਤੀ ਨੇ ਉਸਨੂੰ ਅੰਦਰ ਲੈ ਜਾਕੇ ਗਲਤ ਹਰਕਤਾਂ ਕੀਤੀਆਂ ।
ਉਥੇ ਹੀ ਇਲਾਕੇ ਦੇ ਕੌਂਸਲਰ ਹਨੀ ਰੋਸ਼ਾ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਅਜਿਹੇ ਆਰੋਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂਕਿ ਸਮਾਜ ਵਿੱਚ ਬੱਚੀਆਂ ਸੁਰੱਖਿਅਤ ਰਹਿ ਸਕਣ । ਉੱਧਰ ,ਇਾਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਥਾਣੇਦਾਰ ਡਿੰਪਲ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ ਧਾਰਾ 376 ਦੇ ਨਾਲ ਨਾਲ ਪੋਸਕੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ । ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ
ਨਰਸਰੀ &lsquoਚ ਪੜ੍ਹਦੀ ਬੱਚੀ ਨਾਲ ਬਲਾਤਕਾਰ, &ldquoਕਾਨੂੰਨੀ ਸਲਾਹ&rdquo ਲਵੇਗੀ ਪੁਲਿਸ..!
ਦੇਸ਼ ਵਿੱਚ ਬੱਚਿਆਂ ਅਤੇ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ਾਂ ਦੇ ਬਾਅਦ ਵੀ ਇਹਨਾਂ ਅਪਰਾਧਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੋਈ ਹੈ। ਗ੍ਰੇਟਰ ਨੋਇਡਾ ਦੇ ਨਾਮੀ ਸਕੂਲ ਵਿੱਚ ਨਰਸਰੀ ਦੀ ਬੱਚੀ ਨਾਲ ਰੇਪ ਦੇ ਮਾਮਲੇ ਦੀ ਜਾਂਚ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਇਸ ਉੱਤੇ ਪੁਲਿਸ ਨੇ ਕਾਨੂੰਨੀ ਸਲਾਹ ਲੈਣ ਦਾ ਫੈਸਲਾ ਕੀਤਾ ਹੈ।