image caption:

ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਸ਼ਮਸ਼ਾਨਘਾਟ ਵਿਖੇ ਫਾਹਾ ਲੈ ਕੇ ਕੀਤੀ ਖੁਦਕਸ਼ੀ

ਭਿੱਖੀਵਿੰਡ -ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬੈਂਕਾ ਵਿਖੇ ਕਰਜੇ ਤੋਂ ਦੁਖੀ ਕਿਸਾਨ ਵੱਲੋਂ ਸ਼ਮਸ਼ਾਨਘਾਟ ਵਿਖੇ ਕਿੱਕਰ ਦੇ ਦਰੱਖਤ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਗਈ। ਮ੍ਰਿਤਕ ਦੀ ਪਹਿਚਾਣ ਕਿਸਾਨ ਨਛੱਤਰ  ਸਿੰਘ (60) ਪੁੱਤਰ ਹਰੀ ਸਿੰਘ ਵਾਸੀ ਪਿੰਡ ਬੈਂਕਾ ਵਜੋਂ ਹੋਈ। ਮ੍ਰਿਤਕ ਦੇ ਪੁੱਤਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਐਚ.ਡੀ.ਐਫ.ਸੀ ਬੈਂਕ ਦਾ ਤਕਰੀਬਨ 6 ਲੱਖ ਰੁਪਏ ਦਾ ਕਰਜਾ ਦੇਣਾ ਹੈ ਤੇ ਸਾਡੇ ਪਰਿਵਾਰ ਨੂੰ ਭਰੋਸਾ ਸੀ ਕਿ ਪੰਜਾਬ ਸਰਕਾਰ ਕਰਜੇ ਮੁਆਫ ਕਰ ਰਹੀ ਹੈ ਤੇ ਸ਼ਾਇਦ ਸਾਡਾ ਵੀ ਕਰਜਾ ਮੁਆਫ ਹੋ ਜਾਵੇਗਾ, ਪਰ ਸਾਡਾ ਪਿਤਾ ਨਛੱਤਰ ਸਿੰਘ ਜਿਥੇ ਕਰਜੇ ਤੋਂ ਪ੍ਰੇਸ਼ਾਨ ਸੀ, ਉਥੇ ਆਪਣੇ ਦੋ ਬੱਚਿਆਂ ਦੇ ਵਿਆਹ ਨੂੰ ਲੈ ਕੇ ਦੁਖੀ ਸੀ। ਮਨਜਿੰਦਰ ਸਿੰਘ ਨੇ ਦੱਸਿਆ ਅੱਜ ਸਵੇਰੇ ਮੇਰਾ ਪਿਤਾ ਘਰੋਂ ਬਾਹਰ ਨੂੰ ਆ ਗਿਆ ਤਾਂ ਅਸੀਂ ਸਮਝਿਆ ਕਿ ਸ਼ਾਇਦ ਜੰਗਲ-ਪਾਣੀ ਗਿਆ ਹੋਵੇਗਾ, ਪਰ ਕੁਝ ਸਮੇਂ ਬਾਅਦ ਸਾਡੇ ਪਿੰਡ ਦੇ ਕਿਸੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਸ਼ਮਾਸ਼ਾਨਘਾਟ ਵਿਖੇ ਨਛੱਤਰ ਸਿੰਘ ਦੀ ਲਾਸ਼ ਕਿੱਕਰ ਨਾਲ ਲਟਕ ਰਹੀ ਹੈ। ਅਸੀਂ ਆ ਕੇ ਵੇਖਿਆ ਤਾਂ ਨਛੱਤਰ ਸਿੰਘ ਨੇ ਆਪਣੇ ਦਸਤਾਰ ਨਾਲ ਫਾਹਾ ਲਿਆ ਹੋਇਆ ਸੀ ਤਾਂ ਇਸ ਦੀ ਰਿਪੋਰਟ ਪੁਲਿਸ ਥਾਣਾ ਭਿੱਖੀਵਿੰਡ ਨੂੰ ਦਿੱਤੀ। ਇਸ ਮੌਕੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਮਨਜਿੰਦਰ ਸਿੰਘ, ਏ.ਐਸ.ਆਈ ਸੁਰਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਸ਼ਮਾਸ਼ਾਨਘਾਟ ਵਿਖੇ ਪਹੰੁਚੇਂ ਲਾਸ਼ ਨੂੰ ਕਿੱਕਰ ਤੋਂ ਹੇਠਾਂ ਲਾਇਆ ਅਤੇ ਮ੍ਰਿਤਕ ਦੇ ਪੁੱਤਰ ਮਨਜਿੰਦਰ ਸਿੰਘ ਦੇ ਬਿਆਨਾਂ &lsquoਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਪੱਟੀ ਤੋਂ ਕਰਵਾਉਣ ਤੋਂ ਬਾਅਦ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ।