image caption:

ਸਾਊਦੀ ਦੀ ਮਹਿਲਾ ਨਾਲ ਨਾਸ਼ਤਾ ਕਰਨ ਵਾਲੇ ਨੂੰ ਜੇਲ੍ਹ

ਰਿਆਧ: ਸਾਊਦੀ ਅਰਬ &rsquoਚ ਇੱਕ ਬੰਦੇ ਨੂੰ ਮਹਿਲਾ ਨਾਲ ਬਰੇਕਫਾਸਟ ਕਰਨਾ ਮਹਿੰਗਾ ਪੈ ਗਿਆ। ਮਿਸਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਸੋਸ਼ਲ ਮੀਡੀਆ &rsquoਤੇ ਉਸ ਦੀ ਵੀਡੀਓ ਵਾਇਰਲ ਹੋ ਗਈ। ਦਰਅਸਲ ਇਸ ਆਦਮੀ ਨੇ ਆਪਣੇ ਟਵਿੱਟਰ ਆਕਾਊਂਟ &rsquoਤੇ ਮਹਿਲਾ ਨਾਲ ਬਰੇਕਫਾਸਟ ਕਰਦਿਆਂ ਦੀ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਮਹਿਲਾ ਨੇ ਬੁਰਕਾ ਪਾਇਆ ਹੋਇਆ ਸੀ। ਮਹਿਲਾ ਨੂੰ ਸਾਊਦੀ ਦੀ ਮੰਨਿਆ ਜਾ ਰਿਹਾ ਹੈ।
ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਕੋਈ ਮਹਿਲਾ ਮੈਕਡਾਨਲਜ਼, ਸਟਾਰਬਕਸ, ਆਫਿਸ ਤੇ ਰੇਸਤਰਾਂ ਵਰਗੀਆਂ ਥਾਵਾਂ &rsquoਤੇ ਪੁਰਸ਼ ਨਾਲ ਇਕੱਲੀ ਨਹੀਂ ਬੈਠ ਸਕਦੀ। ਇਨ੍ਹਾਂ ਥਾਵਾਂ &rsquoਤੇ ਮਹਿਲਾਵਾਂ ਨੂੰ ਪੁਰਸ਼ਾਂ ਤੋਂ ਦੂਰ ਬੈਠਣ ਦੀ ਹਦਾਇਤ ਹੈ। ਇੱਥੋਂ ਤਕ ਕਿ ਉਹ ਆਪਣੇ ਪਿਤਾ ਤੇ ਪਤੀ ਨਾਲ ਵੀ ਨਹੀਂ ਬੈਠ ਸਕਦੀਆਂ। ਮਹਿਲਾਵਾਂ ਨੂੰ ਸਿਰਫ ਆਪਣੇ ਪੁੱਤਰ ਜਾਂ ਭਰਾ ਨਾਲ ਹੀ ਬੈਠਣ ਦੀ ਇਜਾਜ਼ਤ ਹੈ।
ਉਕਤ ਆਦਮੀ ਨੂੰ ਸਮਾਜਕ ਵਿਕਾਸ ਮੰਤਰਾਲੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਆਦਮੀ ਨੇ ਸਾਊਦੀ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਸਮਾਜ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਆਦਮੀ ਦੀ ਗ੍ਰਿਫਤਾਰੀ ਦੇ ਬਾਅਦ ਟਵਿੱਟਰ &rsquoਤੇ ਅਰਬੀ ਹੈਸ਼ਟੈਗ &lsquoਇੱਕ ਮਿਸਰ ਦਾ ਸਾਊਦੀ ਨਾਲ ਨਾਸ਼ਤਾ&rsquo ਕਰੀਬ 1,13,000 ਵਾਰ ਪੋਸਟ ਕੀਤਾ ਗਿਆ।
ਸਭ ਤੋਂ ਵੱਧ ਵਿਵਾਦ ਮਹਿਲਾ ਵੱਲੋਂ ਪੁਰਸ਼ ਨੂੰ ਆਪਣੇ ਹੱਥ ਨਾਲ ਖਾਣਾ ਖਿਲਾਉਣ ਕਰਕੇ ਹੋ ਰਿਹਾ ਹੈ। ਸੋਸ਼ਲ ਮੀਡੀਆ &rsquoਤੇ ਜ਼ਿਆਦਾਤਰ ਸਾਊਦੀ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਪੁਰਸ਼ ਨੂੰ ਸਜ਼ਾ ਦੇਣਾ ਗਲਤ ਹੈ, ਮਹਿਲਾ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸੀ। ਸਾਊਦੀ ਦੇ ਕੁਝ ਲੋਕ ਕਹਿ ਰਹੇ ਹਨ ਕਿ ਜੋ ਮਿਸਰੀ ਪੁਰਸ਼ ਨੇ ਸਾਊਦੀ ਮਹਿਲਾ ਨਾਲ ਖਾਣਾ ਖਾ ਲਿਆ ਜਾਂ ਹਾਸਾ ਮਖੌਲ ਕਰ ਲਿਆ ਤਾਂ ਇਸ ਵਿੱਚ ਕੁਝ ਗ਼ਲਤ ਨਹੀਂ। ਲੋਕ ਪੁਰਸ਼ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ।ਉੱਧਰ ਮਿਸਰ ਦੇ ਨਾਗਰਿਕ ਦੇ ਕਹਿਣਾ ਹੈ ਕਿ ਕਿਸੇ ਨਾਲ ਬੈਠ ਕੇ ਖਾਣਾ ਖਾਣ ਦੀ ਮਹਿਜ਼ ਵੀਡੀਓ &rsquoਤੇ ਇਸ ਤਰ੍ਹਾਂ ਦੇ ਵਤੀਰੇ ਤੋਂ ਸਾਊਦੀ ਦੀ ਤਾਨਾਸ਼ਾਹੀ ਮਾਨਸਿਕਤਾ ਦੇ ਹੰਕਾਰ ਨਜ਼ਰ ਆਉਂਦਾ ਹੈ।