image caption:

ਤੇਲ 'ਤੇ ਤਿਲਕੇਗੀ ਮੋਦੀ ਸਰਕਾਰ !, ਬੀਜੇਪੀ ਦੀ ਉੱਡੀ ਨੀਂਦ

ਚੰਡੀਗੜ੍ਹ: ਤੇਲ 'ਤੇ ਤਿਲਕੇਗੀ ਮੋਦੀ ਸਰਕਾਰ। ਇਸ ਦੀ ਸੰਭਾਵਨਾ ਸੋਮਵਾਰ ਨੂੰ ਹੋਏ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਭਾਰਤ ਬੰਦ ਕਰਕੇ ਲੱਗ ਰਹੀ ਹੈ। ਬੇਸ਼ੱਕ ਬੀਜੇਪੀ ਭਾਰਤ ਬੰਦ ਨੂੰ ਅਸਫਲ ਕਰਾਰ ਦੇ ਰਹੀ ਹੈ ਪਰ ਇਸ ਰੋਸ ਪ੍ਰਦਰਸ਼ਨ ਦੌਰਾਨ ਦੇਸ਼ ਦੀਆਂ 20 ਸਿਆਸੀ ਪਾਰਟੀਆਂ ਦੇ ਏਕੇ ਨੇ ਬੀਜੇਪੀ ਦੀ ਨੀਂਡ ਉਡਾ ਦਿੱਤੀ ਹੈ। ਜੇਕਰ ਇਹ ਏਕਾ 2019 ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੀ ਬਰਕਰਾਰ ਰਿਹਾ ਕਿ ਬੀਜੇਪੀ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਾਂ ਤੋਂ ਇਲਾਵਾ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ), ਦ੍ਰਮੁਕ, ਰਾਸ਼ਟਰੀ ਜਨਤਾ ਦਲ (ਰਾਜਦ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਜਨਤਾ ਦਲ (ਐਸ), ਆਮ ਆਦਮੀ ਪਾਰਟੀ (ਆਪ), ਤੇਲਗੂ ਦੇਸ਼ਮ ਪਾਰਟੀ (ਟੀਡੀਪੀ), ਰਾਸ਼ਟਰੀ ਲੋਕ ਦਲ (ਆਰਐਲਡੀ), ਝਾਰਖੰਡ ਮੁਕਤੀ ਮੋਰਚਾ (ਜੇਐਮਐਮ), ਨੈਸ਼ਨਲ ਕਾਨਫਰੰਸ, ਝਾਰਖੰਡ ਵਿਕਾਸ ਮੋਰਚਾ-ਜਮਹੂਰੀ (JVM-ਪੀ), ਏਆਈਯੂਡੀਐਫ, ਕੇਰਲਾ ਕਾਂਗਰਸ (ਐਮ) ਤੇ ਹੋਰ ਦਲਾਂ ਦੇ ਲੀਡਰ ਸ਼ਾਮਲ ਹੋਏ।

ਇਨ੍ਹਾਂ ਸਾਰੀਆਂ ਸਿਆਸੀ ਧਿਰਾਂ ਦਾ ਵੱਖ-ਵੱਖ ਰਾਜਾਂ ਵਿੱਚ ਮਜਬੂਤ ਆਧਾਰ ਹੈ। ਬੇਸ਼ੱਕ ਵਿਚਾਰਧਾਰਕ ਵੱਖਰੇਵਾਂ ਹੋਣ ਕਾਰਨ ਇਹ ਪਾਰਟੀਆਂ ਆਪਸ ਵਿੱਚ ਖਹਿੰਦੀਆਂ ਰਹਿੰਦੀਆਂ ਹਨ ਪਰ ਬੀਜੇਪੀ ਖਿਲਾਫ ਇਨ੍ਹਾਂ ਸਾਰਿਆਂ ਦਾ ਸਟੈਂਡ ਇੱਕ ਹੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਤੇਲ ਦੀਆਂ ਕੀਮਤਾਂ 'ਤੇ ਸ਼ੁਰੂ ਹੋਈ ਸਿਆਸਤ 2019 ਵਿੱਚ ਬੀਜੇਪੀ ਨੂੰ ਘੇਰਨ ਲਈ ਫੈਸਲਾਕੁਨ ਰੋਲ ਅਦਾ ਕਰ ਸਕਦੀ ਹੈ।

ਇਸ ਬਾਰੇ ਕਾਂਗਰਸ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ ਦੇਸ਼ ਦੇ ਸਾਰੇ ਵਿਰੋਧੀ ਦਲ ਭਾਰਤ ਬੰਦ &rsquoਚ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਇਹ ਸਹਿਮਤੀ ਬਣੀ ਹੈ ਕਿ ਦਿੱਲੀ ਵਿੱਚ ਵੀ ਇਹੀ ਇੱਕਜੁੱਟਤਾ ਦਿਖਾਉਣੀ ਹੋਏਗੀ। ਜ਼ਿਆਦਾਤਰ ਲੀਡਰਾਂ ਦਾ ਵੀ ਇਹੀ ਮੰਨਣਾ ਹੈ ਕਿ 2019 ਵਿੱਚ ਬੀਜੇਪੀ ਨੂੰ ਘੇਰਨ ਲਈ ਇੱਕਜੁਟ ਹੋਇਆ ਜਾ ਸਕਦਾ ਹੈ, ਚਾਹੇ ਸਥਾਨਕ ਪੱਧਰ 'ਤੇ ਆਪਸੀ ਮੱਤਭੇਦ ਮੌਜੂਦ ਹਨ।