image caption:

ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਸਿੱਧੀ ਫਲਾਈਟ ਹੋਵੇਗੀ ਸ਼ੁਰੂ

ਅੰਮ੍ਰਿਤਸਰ- ਪੰਜਾਬੀਆਂ ਦੇ ਲਈ ਇੰਡੀਗੋ, ਸਪਾਈਸ ਜੈੱਟ ਅਤੇ ਜੈੱਟ ਏਅਰਵੇਜ਼ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਨਵੀਂ ਉਡਾਣਾਂ ਦਾ ਤੋਹਫ਼ਾ ਦੇਣ ਜਾ ਰਹੀ ਹੈ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ  ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸੈਕਟਰੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਘੱਟ ਕਿਰਾਏ ਵਾਲੀ ਇੰਡੀਗੋ 15 ਸਤੰਬਰ ਨੂੰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ  ਹਵਾਈ ਅੱਡੇ ਤੋਂ ਰੋਜ਼ਾਨਾ ਸਿੱਧੀ ਹੈਦਰਾਬਾਦ ਅਤੇ ਸਪਾਈਸ ਜੈੱਟ 6 ਨਵੰਬਰ ਤੋਂ ਬੈਂਕਾਕ ਅਤੇ ਗੋਆ ਦੇ ਲਈ ਨਵੀਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਹੈਦਰਾਬਾਦ ਦੇ ਲਈ ਸਿੱਧੀ ਉਡਾਣਾਂ ਪੰਜਾਬ ਨੂੰ ਟੈਕਨਾਲੌਜੀ ਹਬ ਨਾਲ ਜਾਣੇ ਜਾਂਦੇ  ਸ਼ਹਿਰ ਨਾਲ ਜੋੜੇਗੀ ਅਤੇ ਇੱਥੇ ਦੇ ਹਜ਼ਾਰਾਂ ਇੰਜੀਨੀਅਰਾਂ, ਜੋ ਉਥੇ ਕੰਮ ਕਰਦੇ ਹਨ, ਦਾ ਸਫਰ ਹੁਣ ਸਿਰਫ ਪੌਣੇ  ਤਿੰਨ ਘੰਟੇ ਦਾ ਰਹਿ ਜਾਵੇਗਾ। ਬੈਂਕਾਕ ਦਾ ਸਫਰ ਹੁਣ ਸਿਰਫ ਸਾਢੇ ਚਾਰ ਘੰਟੇ ਵਿਚ ਅਤੇ ਗੋਆ ਦਾ ਤਿੰਨ ਘੰਟੇ ਵਿਚ ਪੂਰਾ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕੋ-ਕਨਵੀਨਰ ਯੋਗੇਸ਼ ਕਾਮਰਾ ਨੇ ਭਾਰਤ ਵਿਚ ਥਾਈਲੈਂਡ ਦੇ ਅੰਬੈਸਡਰ ਨੂੰ ਵੀ ਟਵੀਟ ਕਰਕੇ ਅਪ੍ਰੈਲ ਵਿਚ ਬੈਂਕਾਕ ਦੀ ਸਿੱਧੀ ਉਡਾਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਮਹੀਨੇ ਬਾਅਦ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਥਾਈਲੈਂਡ  ਦੀ ਕੁੱਝ ਹਵਾਈ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਨੋਕ ਏਅਰ ਨੇ ਅਕਤੂਬਰ-ਨਵੰਬਰ ਵਿਚ ਉਡਾਣਾਂ ਸ਼ੁਰੂ ਕਰਨ ਦੇ ਲਈ ਭਾਰਤ ਸਰਕਾਰ ਤੋਂ ਆਗਿਆ ਮੰਗੀ ਸੀ ਜਿਸ ਵਿਚ ਅੰਮ੍ਰਿਤਸਰ ਵੀ ਸ਼ਾਮਲ ਹੈ।