image caption:

ਆਲਿਆ ਦੀ ਇੱਛਾ ਪੂਰੀ, 20 ਸਾਲ ਬਾਅਦ ਮਹੇਸ਼ ਭੱਟ ਦੀ ਵਾਪਸੀ

ਮੁੰਬਈ: ਆਲਿਆ ਭੱਟ ਨੇ ਆਪਣੇ ਪਿਤਾ ਮਹੇਸ਼ ਭੱਟ ਨੂੰ ਉਨ੍ਹਾਂ ਦੇ 70ਵੇਂ ਜਨਮ ਦਿਨ &lsquoਤੇ ਸੋਸ਼ਲ ਮੀਡੀਆ &lsquoਤੇ ਇਮੋਸ਼ਨਲ ਮੈਸੇਜ ਸ਼ੇਅਰ ਕਰਕੇ ਵਿਸ਼ ਕੀਤਾ ਸੀ। ਸਿਰਫ ਆਲਿਆ ਲਈ ਹੀ ਨਹੀਂ ਬੀਤਾ ਦਿਨ ਮਹੇਸ਼ ਭੱਟ ਲਈ ਵੀ ਬੇਹੱਦ ਖਾਸ ਰਿਹਾ। ਮਹੇਸ਼ ਬਾਲੀਵੁੱਡ ਇੰਡਸਟਰੀ ਦੇ ਫੇਮਸ ਪ੍ਰੋਡਿਊਸਰ ਤੇ ਡਾਇਰੈਕਟਰ ਹਨ। ਉਨ੍ਹਾਂ ਨੇ ਕਰੀਬ 20 ਸਾਲ ਬਾਅਦ ਇੱਕ ਵਾਰ ਫੇਰ ਡਾਇਰੈਕਸ਼ਨ &lsquoਚ ਕਮਬੈਕ ਕਰਨ ਦਾ ਫੈਸਲਾ ਲਿਆ ਹੈ।
ਜੀ ਹਾਂ, ਇਸ ਵਾਰ ਮਹੇਸ਼ ਭੱਟ ਆਪਣੀਆਂ ਦੋਵੇਂ ਧੀਆਂ ਆਲਿਆ ਤੇ ਪੂਜਾ ਭੱਟ ਨੂੰ ਇੱਕੋ ਫ਼ਿਲਮ &lsquoਸੜਕ-2&rsquo &lsquoਚ ਡਾਇਰੈਕਟ ਕਰਨਗੇ। ਮਹੇਸ਼ ਨੇ ਇਸ ਫ਼ਿਲਮ ਦਾ ਐਲਾਨ ਆਪਣੇ ਜਨਮ ਦਿਨ ਮੌਕੇ ਕੀਤਾ। ਇਸ ਦੇ ਨਾਲ ਹੀ ਆਲਿਆ ਦਾ ਸੁਪਨਾ ਵੀ ਪੂਰਾ ਹੋ ਗਿਆ। ਆਲਿਆ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਉਸ ਨੂੰ ਆਪਣੇ ਪਾਪਾ ਮਹੇਸ਼ ਦੀ ਡਾਇਰੈਕਟ ਕੀਤੀ ਫ਼ਿਲਮ &lsquoਚ ਐਕਟਿੰਗ ਕਰਨ ਦਾ ਮੌਕਾ ਮਿਲੇ।
ਆਲਿਆ ਨੇ ਮਹੇਸ਼ ਭੱਟ ਦੇ ਜਨਮ ਦਿਨ &lsquoਤੇ ਪੋਸਟ ਕਰਦੇ ਹੋਏ ਲਿਖਿਆ, "ਡੀਅਰ ਡੈਡੀ ਤੁਸੀਂ 70ਵੇਂ ਜਨਮ ਦਿਨ &lsquoਤੇ ਮੈਨੂੰ ਸਭ ਤੋਂ ਸ਼ਾਨਦਾਰ ਤੋਹਫਾ ਦਿੱਤਾ, ਜਿਸ ਬਾਰੇ ਮੈਂ ਪੁੱਛਦੀ ਸੀ ਤੇ ਸੁਫਨੇ ਦੇਖਦੀ ਸੀ। ਤੁਸੀਂ ਮੈਨੂੰ ਡਾਇਰੈਕਟ ਕਰਨ ਜਾ ਰਹੇ ਹੋ। &lsquoਸੜਕ-2&rsquo ਇੱਕ ਸੁਫਨੇ ਦੇ ਸੱਚ ਹੋਣ ਜਿਹਾ ਹੈ&hellip ਜੋ ਮੈਨੂੰ ਲੱਗਦਾ ਸੀ ਕਿ ਨਾਮੁਮਕਿਨ ਹੈ, ਤੁਸੀਂ ਉਸ ਨੂੰ ਮੁਮਕਿਨ ਕਰ ਦਿੱਤਾ। ਡੈਡੀ ਮੈਂ ਦਿਲੋਂ ਤੁਹਾਡਾ ਸ਼ੁਕਰੀਆ ਕਰਦੀ ਹਾਂ। ਇਹ ਇੱਕ ਖੋਜ ਦਾ ਸਫਰ ਹੈ...ਜਿੰਦਗੀ ਦੀ, ਫ਼ਿਲਮਾਂ ਦੀ, ਅਹਿਸਾਸ ਤੇ ਸਭ ਤੋਂ ਵੱਧ ਕੇ ਇੱਕ ਧੀ ਤੇ ਪਿਤਾ ਦੀ। ਮੇਰੇ ਬਹੁਤ ਜ਼ਿਆਦਾ ਤਾਂ ਨਹੀਂ ਪਰ ਬਜੁਰਗ ਪਿਤਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ! ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ।"
ਜੀ ਹਾਂ, ਮਹੇਸ਼ ਭੱਟ ਨੇ 1999 &lsquoਚ ਆਖਰੀ ਵਾਰ ਸੰਜੇ ਦੱਤ, ਜੈਕੀ ਸ਼ਰੌਫ ਤੇ ਮਨੀਸ਼ਾ ਕੋਇਰਾਲਾ ਦੀ ਫ਼ਿਲਮ &lsquoਕਾਰਤੂਸ&rsquo ਨੂੰ ਡਾਇਰੈਕਟ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡਾਇਰੈਕਸ਼ਨ ਤੋਂ ਬ੍ਰੇਕ ਲੈ ਲਿਆ ਸੀ ਤੇ ਫ਼ਿਲਮਾਂ ਨੂੰ ਸਿਰਫ ਪ੍ਰੋਡਿਊਸ ਕੀਤਾ ਸੀ। ਹੁਣ 20 ਸਾਲ ਬਾਅਦ ਉਹ &lsquoਸੜਕ&rsquo ਦੇ ਸੀਕੁਅਲ ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਇਸ &lsquoਚ ਆਲਿਆ ਦੇ ਨਾਲ ਸਿਧਾਰਥ ਰਾਏ ਕਪੂਰ ਦੀ ਜੋੜੀ ਬਣੀ ਹੈ। ਫ਼ਿਲਮ ਦੇ ਸੀਕੁਅਲ &lsquoਚ ਅਸਲ ਸੜਕ ਦੀ ਜੋੜੀ ਸੰਜੇ ਦੱਤ ਤੇ ਪੂਜਾ ਭੱਟ ਵੀ ਨਜ਼ਰ ਆਵੇਗੀ।