image caption:

ਕ੍ਰਿਸ਼ਣਾ ਰਾਜ ਕਪੂਰ ਦੇ ਦੇਹਾਂਤ ਤੋਂ ਦੁੱਖੀ ਸਲਮਾਨ ਖਾਨ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਬਾਲੀਵੁਡ ਦੇ ਸ਼ੋਅ ਮੈਨ ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਸੋਮਵਾਰ ਸਵੇਰੇ ਮੁੰਬਈ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਇਸ ਖਬਰ ਨੂੰ ਸੁਣ ਕੇ ਪੂਰਾ ਬਾਲੀਵੁਡ ਸਦਮੇ ਵਿੱਚ ਹੈ। ਕ੍ਰਿਸ਼ਣਾ ਰਾਜ ਕਪੂਰ ਨੂੰ ਆਖਿਰੀ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਘਰ ਤੇ ਬਾਲੀਵੁਡ ਦੇ ਕਈ ਸਿਤਾਰੇ ਪਹੁੰਚੇ। ਸਲਮਾਨ ਖਾਨ ਤਾਂ ਇੱਥੇ ਨਹੀਂ ਆ ਪਾਏ, ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਮੈਸੇਜ ਜ਼ਰੂਰ ਲਿਖਿਆ ਹੈ। ਸਲਮਾਨ ਨੇ ਟਵੀਟ ਕਰ ਲਿਖਿਆ &lsquo ਮੈਂ ਅਤੇ ਮੇਰੀ ਮਾਂ ਤੁਹਾਨੂੰ ਬਹੁਤ ਮਿਸ ਕਰਾਂਗੇ ਕ੍ਰਿਸ਼ਣਾ ਆਂਟੀ&rsquo।
 
ਕ੍ਰਿਸ਼ਣਾ ਰਾਜ ਕਪੂਰ ਦਾ ਅੰਤਿਮ ਸਸਕਾਰ ਚੇਂਬੂਰ ਸਥਿਤ ਸ਼ਮਸ਼ਾਨ ਘਾਟ ਤੇ ਹੋਇਆ। ਕਪੂਰ ਫੈਮਿਲੀ ਨੇ ਇੱਥੇ ਉਨ੍ਹਾਂ ਨੂੰ ਆਖਿਰੀ ਵਿਦਾਈ ਦਿੱਤੀ। ਇਸ ਦੌਰਾਨ ਕਪੂਰ ਫੈਮਿਲੀ ਦੇ ਨਾਲ-ਨਾਲ ਬਾਲੀਵੁਡ ਦੇ ਕਈ ਸਿਤਾਰੇ ਇੱਥੇ ਮੌਜੂਦ ਸਨ।ਆਖਿਰੀ ਦਰਸ਼ਨ ਦੇ ਲਈ ਆਏ ਲੋਕਾਂ ਨੇ ਕ੍ਰਿਸ਼ਣਾ ਰਾਜ ਕਪੂਰ ਨੂੰ ਭਰੀ ਅੱਖਾਂ ਨਾਲ ਵਿਦਾਈ ਦਿੱਤੀ।ਕ੍ਰਿਸ਼ਣਾ ਰਾਜ ਕਪੂਰ ਦੇ ਦੋਵੇਂ ਬੇਟੇ ਰਾਜੀਵ ਕਪੂਰ ਅਤੇ ਰਣਧੀਰ ਕਪੂਰ ਨੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ
 
ਪਰ ਛੋਟੇ ਬੇਟੇ ਰਿਸ਼ੀ ਕਪੂਰ ਮਾਂ ਦੇ ਆਖਿਰੀ ਸਸਕਾਰ ਵਿੱਚ ਸ਼ਾਮਿਲ ਨਹੀਂ ਹੋ ਪਾਏ। ਦੱਸ ਦੇਈਏ ਕਿ ਕ੍ਰਿਸ਼ਣਾ ਰਾਜ ਕਪੂਰ ਨੁੰ ਪਿਛਲੇ ਕੁੱਝ ਦਿਨਾਂ ਪਹਿਲਾਂ ਰਿਸ਼ੀ ਕਪੂਰ ਦੇ ਬਰਥਡੇ ਸੈਲੀਬ੍ਰੇਸ਼ਨ ਦੇ ਦੌਰਾਨ ਪੈਰਿਸ ਵਿੱਚ ਦੇਖਿਆ ਗਿਆ ਸੀ।ਇਸਦੇ ਨਾਲ ਹੀ ਉਹ ਫੈਮਿਲੀ ਫੰਕਸ਼ਨ, ਪਾਰਟੀਜ਼ ਅਤੇ ਫਿਲਮੀ ਦੇ ਪ੍ਰੀਮੀਅਰ ਵਿੱਚ ਵੀ ਨਜ਼ਰ ਆਉਂਦੀ ਸੀ।
 
ਰਿਸ਼ੀ ਕਪੂਰ ਆਪਣੀ ਮਾਂ ਨੂੰ ਆਖਿਰੀ ਵਿਦਾਈ ਦੇਣ ਮੁੰਬਈ ਨਹੀਂ ਆ ਪਾਏ। ਦਰਅਸਲ, ਰਿਸ਼ੀ 29 ਸਤੰਬਰ ਨੂੰ ਹੀ ਇਲਾਜ ਕਰਵਾਉਣ ਅਮਰੀਕਾ ਗਏ ਸਨ ਪਰ ਮਾਂ ਦੇ ਦੇਹਾਂਤ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਬੇਟੇ ਰਣਬੀਰ ਕਪੂਰ ਨੂੰ ਮੁੰਬਈ ਦੇ ਲਈ ਰਵਾਨਾ ਕਰ ਦਿੱਤਾ ਸੀ। ਰਿਸ਼ੀ ਨੇ 29 ਸਤੰਬਰ ਨੂੰ ਟਵਿੱਟਰ ਦੇ ਜ਼ਰੀਏ ਇਹ ਤਾਂ ਦੱਸਿਆ ਸੀ ਕਿ ਉਹ ਇਲਾਜ ਦੇ ਲਈ ਅਮਰੀਕਾ ਜਾ ਰਹੇ ਹਨ
 
ਪਰ ਹੁਣ ਤੱਕ ਇਹ ਸਾਫ ਨਹੀਂ ਹੋ ਪਾਇਆ ਕਿ ਉਨ੍ਹਾਂ ਨੂੰ ਕੀ ਬੀਮਾਰੀ ਹੈ। ਦੱਸ ਦੇਈਏ ਕਿ ਇਸ ਨਾਲ ਹੀ ਸਲਮਾਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ਸੀਜਨ 12 ਵਿੱਚ ਹੋਸਟ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉੱਥੇ ਦੂਜੇ ਪਾਸੇ ਉਹ ਆਪਣੀ ਆਉਣ ਵਾਲੀ ਫਿਲਮ &lsquoਭਾਰਤ&rsquo ਦੀ ਸ਼ੂਟਿੰਗ ਕਰ ਰਹੇ ਹਨ।