image caption:

'ਬਿੱਗ ਬੌਸ 12' 'ਚ ਆਖਰ ਪਠਾਨ ਸਿਸਟਰਜ਼ ਸਿਰ ਸੱਜਿਆ ਕੈਪਟਨ ਸੀ ਦਾ ਤਾਜ

ਮੁੰਬਈ: 'ਬਿੱਗ ਬੌਸ 12' ਦੇ 15 ਦਿਨ ਹੋ ਚੁੱਕੇ ਹਨ ਤੇ ਸ਼ੋਅ ਪੂਰੀ ਲੈਅ &lsquoਚ ਹੈ। ਹੁਣ ਤਕ ਕੰਟੈਸਟੈਂਟਸ &lsquoਚ ਕਾਫੀ ਲੜਾਈਆਂ ਹੋ ਚੁੱਕੀਆਂ ਹਨ। ਬੀਤੇ ਦਿਨ ਬਿੱਗ ਬੌਸ ਨੇ ਘਰਦਿਆਂ ਨੂੰ ਕੈਪਟਨ ਸੀ ਲਈ ਜਵਾਲਾਮੁਖੀ ਟਾਸਕ ਦਿੱਤਾ ਸੀ। ਇਸ ਤੋਂ ਬਾਅਦ ਕੈਪਟਨ ਦੀ ਚੋਣ ਹੋਣੀ ਸੀ। ਬਾਰਸ਼ ਕਰਕੇ ਟਾਸਕ ਨੂੰ ਵਿਚਾਲੇ ਹੀ ਰੋਕਣਾ ਪਿਆ। ਇਸ ਤੋਂ ਬਾਅਦ ਘਰਦੇ ਅਗਲੇ ਕੈਪਟਨ ਬਾਰੇ ਰਣਨੀਤੀ ਬਣਾ ਰਹੇ ਸੀ। ਇੰਨੇ &lsquoਚ ਸਬਾ-ਸੋਮੀ ਦੀ ਜੋੜੀ ਦੀਪਕ-ਉਰਵਸ਼ੀ ਨਾਲ ਟਕਰਾ ਜਾਂਦੀ ਹੈ।
ਸਭਾ ਜੋੜੀ ਵਾਲੇ ਦੀਪਕ-ੳਰਵਸ਼ੀ ਦੇ ਨਾਂ &lsquoਤੇ ਆਪਣੀ ਰਾਏ ਰੱਖ ਰਹੇ ਸੀ। ਇਸ ਤੋਂ ਬਾਅਦ ਸਬਾ-ਸੋਮੀ ਗੁੱਸੇ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਇਨ੍ਹਾਂ ਦੋਵੇਂ ਕਾਫੀ ਗੁੱਸੇ &lsquoਚ ਖੁਦ ਨੂੰ ਸਭ ਤੋਂ ਵੱਖ ਕਰ ਲੈਂਦੀਆਂ ਹਨ। ਹੁਣ ਖ਼ਬਰ ਆਈ ਹੈ ਕਿ ਇਸ ਹਫਤੇ ਘਰ ਦੀ ਅਗਲੀ ਕਪਤਾਨ ਮੈਂਬਰ ਜੋੜੀ ਸਬਾ-ਸੋਮੀ ਦੀ ਹੀ ਹੈ। ਜੀ ਹਾਂ, ਘਰ &lsquoਚ ਅਗਲੀ ਹਕੂਮਤ ਸਬਾ-ਸੋਮੀ ਕਰਦੇ ਨਜ਼ਰ ਆਉਣਗੀਆਂ।
ਜੋੜੀਆਂ ਅਜੇ ਵੀ ਦੀਪਕ-ਉਰਵਸ਼ੀ ਨਾਲ ਹੀ ਹਨ, ਪਰ ਸਿੰਗਲ ਮੈਂਬਰ ਅਗਲੇ ਕੈਪਟਨ ਸੀ ਲਈ ਸਬਾ-ਸੋਮੀ ਦੇ ਨਾਂ &lsquoਤੇ ਵੋਟ ਕਰਦੀਆਂ ਹਨ। ਇਸ ਤੋਂ ਬਾਅਦ ਖੇਡ ਬਿਲਕੁਲ ਬਦਲ ਜਾਵੇਗਾ। ਹੁਣ ਦੇਖਣਾ ਦਿਲਚਸਪ ਹੈ ਕਿ ਸਬਾ-ਸੋਮੀ ਸਿੰਗਲ ਮੈਂਬਰਾਂ ਦੀ ਇਸ ਦਰਿਆਦਿਲੀ ਤੋਂ ਬਾਅਦ ਉਨ੍ਹਾਂ ਵੱਲ ਝੁਕਦੀਆਂ ਹਨ ਜਾਂ ਕੋਈ ਹੋਰ ਪਲਾਨ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਸੋਮੀ ਤੇ ਸੁਰਭੀ ਦੀ ਵੀ ਜ਼ਬਰਦਸਤ ਲੜਾਈ ਹੋਣ ਵਾਲੀ ਹੈ।