image caption:

ਜਸਟਿਨ ਟਰੂਡੋ ਨੇ ਕੈਨੇਡਾ ਸਮੇਤ ਦੁਨੀਆ ਭਰ ਦੇ ਲੋਕਾਂ ਨੂੰ ਦਿੱਤੀ ਨਰਾਤਿਆਂ ਦੀ ਵਧਾਈ

ਔਟਵਾ-  ਨਰਾਤਿਆਂ ਦੇ ਤਿਉਹਾਰ ਦੀ ਧੂਮ ਸਿਰਫ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਹੈ ਅਤੇ ਇਸੇ ਧੂਮ ਦੇ ਵਿਚ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਸਮੇਤ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਰਾਤਿਆਂ ਦੀ ਵਧਾਈ ਦਿੱਤੀ ਹੈ। ਇਸ ਨਾਲ ਜੁੜੇ ਇੱਕ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ  'ਕੈਨੇਡਾ ਅਤੇ ਦੁਨੀਆ ਭਰ ਵਿਚ ਨਰਾਤਿਆਂ ਦਾ ਤਿਉਹਾਰ ਮਨਾ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਇਸ ਤਿਉਹਾਰ ਦੀ ਵਧਾਈ।'  ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਲਈ ਨਰਾਤਿਆਂ ਦੇ ਤਿਉਹਾਰ ਦਾ ਜਸ਼ਨ ਸ਼ੁਰੂ ਹੋ ਗਿਆ। ਇਹ ਜਸ਼ਨ  ਬੁਰਾਈ 'ਤੇ  ਅੱਛਾਈ ਦੀ ਜਿੱਤ ਦੇ ਲਈ ਮਨਾਇਆ ਜਾਂਦਾ ਹੈ ਅਤੇ ਇਸ ਨੂੰ 9 ਰਾਤ ਅਤੇ 10 ਦਿਨਾਂ ਦੇ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਤਿਉਹਾਰ ਦੌਰਾਨ ਜਸ਼ਨ ਦੇ ਲਈ ਪਰਿਵਾਰ ਅਤੇ ਦੋਸਤ ਇਕੱਠੇ ਆਉਂਦੇ ਹਨ ਅਤੇ ਪੂਜਾ, ਨਾਚ ਗਾਣਾ ਅਤੇ ਸੈਂਕੜੇ ਅਲੱਗ ਅਲੱਗ ਤਰੀਕਿਆਂ ਨਾਲ ਉਨ੍ਹਾਂ ਪਰੰਪਰਾਵਾਂ ਦਾ ਪਾਲਣ ਕਰਦੇ ਹਨ ਜੋ ਇਨ੍ਹਾਂ ਅਲੱਗ ਅਲੱਗ ਪੀੜੀਆਂ ਤੋਂ ਮਿਲੀ ਹੈ। ਇਸੇ ਨਾਲ ਜੁੜੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ, ਕੈਨੇਡਾ ਅਤੇ ਦੁਨੀਆ ਭਰ ਵਿਚ ਨਰਾਤਿਆਂ ਦਾ ਤਿਉਹਾਰ ਮਨਾ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਇਸ ਤਿਉਹਾਰ ਦੀ ਵਧਾਈ।