image caption:

ਆਰਥਿਕ ਜਾਸੂਸੀ ਦੇ ਦੋਸ਼ੀ ਚੀਨ ਦੇ ਜਾਸੂਸ ਨੂੰ ਗ੍ਰਿਫ਼ਤਾਰ ਕਰਕੇ ਅਮਰੀਕੀ ਲਿਆਇਆ ਗਿਆ

ਵਾਸ਼ਿੰਗਟਨ,-  ਇੱਕ ਚੀਨੀ ਖੁਫ਼ੀਆ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਕੇ ਉਸ 'ਤੇ ਆਰਥਿਕ ਜਾਸੂਸੀ ਦੇ ਲਈ ਸਾਜ਼ਿਸ਼ ਰਚਣ  ਅਤੇ ਜਾਸੂਸੀ ਦੀ ਕੋਸ਼ਿਸ਼ ਕਰਨ ਅਤੇ ਅਮਰੀਕਾ ਦੀ ਵਿÎਭਿੰਨ ਹਵਾਬਾਜ਼ੀ ਤੇ ਏਅਰੋਸਪੇਸ ਕੰਪਨੀਆਂ ਦੇ ਵਪਾਰ ਨਾਲ ਜੁੜੀ ਗੁਪਤ ਜਾਣਕਾਰੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਮਰੀਕੀ ਨਿਆ ਮੰਤਰਾਲੇ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਸਟੇਟ ਸੁਰੱਖਿਆ ਮੰਤਰਾਲੇ ਦੇ ਅਧਿਕਾਰੀ ਯਾਨਜੁਨ ਸ਼ੂ ਉਰਫ ਕੁ ਹੁਈ ਉਰਫ ਝਾਂਗ ਹੁਈ ਨੂੰ ਮੰਗਲਵਾਰ ਨੂੰ ਅਮਰੀਕਾ ਲਿਆਇਆ ਗਿਆ ਅਤੇ ਬੁਧਵਾਰ ਨੂੰ ਉਸ ਦੇ ਖ਼ਿਲਾਫ਼ ਲਗਾਏ ਗਏ ਦੇਸ਼ਾਂ ਨੂੰ ਜਨਤਕ ਕੀਤਾ ਗਿਆ। ਸ਼ੂ ਨੂੰ ਇੱਕ ਅਪ੍ਰੈਲ ਨੂੰ ਬੈਲਜੀਅਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਸਾਜਿਸ਼ ਰਚਣ ਅਤੇ ਜਾਸੂਸੀ ਦੀ ਕੋਸ਼ਿਸ਼ ਕਰਨ ਅਤੇ ਵਪਾਰ ਨਾਲ ਜੁੜੀ ਗੁਪਤ ਸੂਚਨਾਵਾਂ ਚੋਰੀ ਕਰਨ ਦੇ ਚਾਰ ਦੋਸ਼ ਲੱਗੇ ਹਨ। ਐਮਐਸਐਸ ਦੇ ਕੋਲ ਜਿਆਂਗਸੂ ਸਟੇਟ ਸੁਰੱਖਿਆ ਵਿਭਾਗ ਦੇ ਛੇਵੇਂ ਬਿਊਰੋ ਵਿਚ ਸ਼ੂ ਇੱਕ ਉਪ ਸੰਭਾਗੀ ਨਿਦੇਸ਼ਕ ਹੈ। ਐਮਐਸਐਸ ਚੀਨ ਦੀ ਖੁਫ਼ੀਆ ਅਤੇ ਸੁਰੱਖਿਆ ਏਜੰਸੀ ਹੈ। ਕਾਊਂਟਰ ਇੰਟੈਲੀਜੈਂਸ, ਵਿਦੇਸ਼ਾਂ ਵਿਚ ਜਾਸੂਸੀ ਅਤੇ ਸਿਆਸੀ ਸੁਰੱਖਿਆ ਉਸ ਦੇ ਘੇਰੇ ਵਿਚ ਆਉਂਦੀ ਹੈ। ਚੀਨ ਵਿਚ ਐਮਐਸਅੇਸ ਨੂੰ ਘਰੇਲੂ ਅਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੀ ਜਾਸੂਸੀ ਕਰਨ ਦਾ ਅਧਿਕਾਰ ਪ੍ਰਾਪਤ ਹੈ।  ਸ਼ੂ 'ਤੇ ਲਗਾਏ ਗਏ ਦੋਸ਼ਾਂ ਦੇ ਅਨੁਸਾਰ, ਦਸੰਬਰ 2013 ਤੋਂ ਲੈ ਕੇ ਗ੍ਰਿਫ਼ਤਾਰ ਕੀਤੇ ਜਾਣ ਤੱਕ ਉਸ ਨੇ ਹਵਾਬਾਜ਼ੀ ਦੇ ਖੇਤਰ ਦੀ ਅਮਰੀਕੀ ਅਤੇ ਹੋਰ ਵੱਡੀ ਕੰਪਨੀਆਂ ਨੂੰ ਅਪਣਾ ਨਿਸ਼ਾਨਾ ਬਣਾਇਆ।  ਸ਼ੂ ਨੇ ਜਿਹੜੀ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਉਨ੍ਹਾਂ ਵਿਚ ਜੀਈ ਐਵੀਏਸ਼ਨ ਵੀ ਸ਼ਾਮਲ ਹੈ।