image caption: ਲੇਖਕ - ਨਿਰਮਲ ਸਿੰਘ ਕੰਧਾਲਵੀ

ਚੁੰਝਾਂ ਪੌਂਹਚੇ - ਨਿਰਮਲ ਸਿੰਘ ਕੰਧਾਲਵੀ

 * ਮੇਰਾ ਪਰਿਵਾਰ ਲੋਕ ਸਭਾ ਚੋਣਾਂ ਨਹੀਂ ਲੜੇਗਾ- ਢੀਂਡਸਾ

# ਟੁੱਟ ਪੈਣੇ ਦਰਜੀ ਨੇ ਮੇਰੀ ਰੱਖ ਲਈ ਸੁੱਥਣ 'ਚੋਂ ਟਾਕੀ।

 

* ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਛੇਤੀ- ਤਿ੍ਪਤ ਰਾਜਿੰਦਰ ਸਿੰਘ

# ਝੂਠੇ ਵਾਅਦਿਆਂ 'ਤੇ ਕਾਹਦਾ ਯਕੀਨ ਕਰੀਏ, ਬੁੱਲ੍ ਊਠ ਦਾ ਕਦੇ ਵੀ ਡਿਗਣਾ ਨਹੀਂ।

 

* ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ- ਭਰਤ ਮਿੱਤਰ ਪਾ੍ਚੀ

# ਜੱਟ ਆਉਂਦੈ ਪਰੈਣੀ ਕੱਸੀ, ਨੀਂ ਹੁਣ ਮੈਂ ਕੀ ਕਰਾਂ।

 

* ਅਮਰੀਕਾ ਉਹਨਾਂ ਦੇਸ਼ਾਂ ਨਾਲ ਸਿੱਝ ਲਵੇਗਾ ਜਿਹੜੇ ਈਰਾਨ ਤੋਂ ਤੇਲ ਲੈਣਾ ਜਾਰੀ ਰੱਖਣਗੇ- ਟਰੰਪ

# ਛੜੇ ਜੇਠ ਦਾ ਬੋਕ ਟੁੱਟ ਪੈਣਾ, ਬੱਕਰੀ ਨੂੰ ਰਹੇ ਘੂਰਦਾ।

 

* ਨਿੱਕੀ ਹੇਲੀ ਦੇ ਅਸਤੀਫ਼ੇ ਬਾਅਦ ਟਰੰਪ ਨੇ ਉਹਦੀਆਂ ਸਿਫ਼ਤਾਂ ਦੇ ਪੁਲ਼ ਬੰਨੇ੍- ਇਕ ਖ਼ਬਰ

# ਵਧ ਗਈ ਵੇਲ ਦੀ ਤਰਾ੍ਂ, ਤੇਰੇ ਘੱਗਰਾ ਮੇਚ ਨਾ ਆਵੇ।

 

* ਐਫ..ਟੀ. ਐਫ ਨੇ ਅਜੇ ਵੀ ਪਾਕਿਸਤਾਨ ਦਾ ਨਾਮ ' ਗਰੇਅ' ਲਿਸਟ ਵਿਚ ਰੱਖਿਆ ਹੋਇਐ-ਇਕ ਖ਼ਬਰ

# ਬੰਕਾਂ ਨਾ ਜੁੜੀਆਂ, ਰੰਨ ਅੱਡੀਆਂ ਕੂਚਦੀ ਮਰ ਗਈ।

 

* ਘੁਟਾਲੇ ਦੇ ਮਾਮਲੇ ' ਦਿੱਲੀ ਕਮੇਟੀ ਅਤੇ ਵਿਰੋਧੀ ਧਿਰ ਆਹਮੋ ਸਾਹਮਣੇ- ਇਕ ਖ਼ਬਰ

# ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।

 

* ਭਾਜਪਾ ਲਈ ਪ੍ਚਾਰ ਕਰਨ ਦੇ ਮਾਮਲੇ 'ਤੇ ਦੁਚਿੱਤੀ ਵਿਚ ਹਨ ਰਾਮ ਦੇਵ- ਇਕ ਖ਼ਬਰ

# ਤੇਰੀਆਂ ਦੇਖ ਅਦਾਵਾਂ ਨੀਂ, ਧੋਖਾ ਖਾ ਬੈਠੇ, ਖਾ ਬੈਠੇ।

 

* ਲੀਡਰਸ਼ਿੱਪ ਦੀ ਭਰੋਸੇਯੋਗਤਾ ਦੇ ਸੰਕਟ 'ਚੋਂ ਗੁਜ਼ਰ ਰਿਹਾ ਹੈ ਪੰਜਾਬ- ਇਕ ਖ਼ਬਰ

# ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

 

* ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਦਾ ਹਰੇਕ ਵਰਗ ਦੁਖੀ- ਭੁੱਲੇਵਾਲ ਰਾਠਾਂ

# ਖੁਰਲੀ 'ਤੇ ਬੈਠਾ ਧਰਮੀ ਬਾਬਲ, ਰੋਵੇ ਚੌਂਕੇ ਵਿਚ ਰਾਣੀ ਮਾਂ।

 

ਲੇਖਕ - ਨਿਰਮਲ ਸਿੰਘ ਕੰਧਾਲਵੀ