image caption:

ਜਾਸੂਸੀ ਕਰਦਾ ਬੀਐਸਐਫ ਦਾ ਸਿਪਾਹੀ ਗ੍ਰਿਫ਼ਤਾਰ

ਫਿਰੋਜ਼ਪੁਰ-  ਬੀਐਸਐਫ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਲਈ ਜਾਸੂਸੀ ਕਰਨ ਵਾਲੇ ਸਿਪਾਹੀ ਸ਼ੇਖ ਰਿਆਜ਼ੂਦੀਨ ਉਰਫ ਰਿਆਜ਼ ਨੂੰ ਕਾਬੂ ਕੀਤਾ ਹੈ।  ਉਹ ਕਈ ਮਹੀਨੇ ਤੋਂ ਪਾਕਿਸਤਾਨ ਦੇ ਲਈ ਜਾਸੂਸੀ ਕਰ ਰਿਹਾ ਸੀ। ਉਸ ਦੇ ਕੋਲ ਤੋਂ ਦੋ ਮੋਬਾਈਲ ਅਤੇ ਸੱਤ ਸਿਮ ਕਾਰਡ ਬਰਾਮਦ ਹੋਏ ਹਨ। ਬੀਐਸਐਫ ਨੇ ਪੁਛÎਗਿੱਛ ਤੋਂ ਬਾਅਦ ਉਸ ਨੂੰ ਮਮਦੋਟ ਪੁਲਿਸ ਨੂੰ ਸੌਂਪ ਦਿੱਤਾ ਹੈ।  ਉਸ ਦੇ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਬੀਐਸਐਫ ਬਟਾਲੀਅਨ 29 ਦੇ ਕਮਾਂਡੈਂਟ ਰਾਜ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਬੀਐਸਐਫ ਸਿਪਾਹੀ ਸ਼ੇਖ ਰਿਆਜ਼ੂਦੀਨ ਉਰਫ ਰਿਆਜ਼ ਪੁੱਤਰ ਸਵ ਸ਼ਮਸੂਦੀਨ ਸ਼ੇਖ ਵਾਸੀ ਨਜ਼ਦੀਕ ਰੇਣੂਕਾ  ਮਾਤਾ ਮੰਦਰ, ਜ਼ਿਲ੍ਹਾ ਰੇਨਾਪੁਰ  ਮਹਾਰਾਸ਼ਟਰ ਬੀਐਸਐਫ ਵਿਚ ਆਪਰੇਟਰ ਦੇ ਅਹੁਦੇ 'ਤੇ ਤੈਨਾਤ ਹੈ। ਉਹ ਕਈ ਸੰਵੇਦਨਸ਼ੀਲ ਦਸਤਾਵੇਜ਼, ਫ਼ੋਟੋ, ਸੈਨਾ-ਬੀਐਸਐਫ  ਦੀ ਮੂਵਮੈਂਟ, ਅਧਿਕਾਰੀਆਂ ਦੇ ਨਾਂ, ਮੋਬਾਈਲ ਨੰਬਰ ਅਤੇ ਸੜਕਾਂ ਦੀ ਜਾਣਕਾਰੀ ਪਾਕਿ ਇੰਟੈਲੀਜੈਂਸ ਆਪਰੇਟਿਵ ਦੇ ਅਧਿਕਾਰੀ ਮਿਰਜਾ ਫੈਸਲ ਦੇ ਚੁੱਕਾ ਹੈ। ਉਹ ਦੋ ਮੋਬਾਈਲ ਨੰਬਰਾਂ ਅਤੇ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਸਾਈਟ ਦੇ ਜ਼ਰੀਏ ਇਹ ਜਾਣਕਾਰੀ ਦੇ ਰਿਹਾ ਸੀ।