image caption:

ਆਸਟਰੇਲੀਆ 'ਚ ਭਾਰਤੀ ਟੈਕਸੀ ਡਰਾਈਵਰ ਨੂੰ ਛੇ ਸਾਲ ਕੈਦ

ਮੈਲਬਰਨ- ਭਾਰਤੀ ਟੈਕਸੀ ਡਰਾਈਵਰ ਨੂੰ ਅਦਾਲਤ ਨੇ ਡਰਾਈਵਿੰਗ ਕਰਦੇ ਸਮੇਂ ਮਿੰਨੀ ਬੱਸ 'ਚ ਕਾਰ ਮਾਰ ਕੇ 9 ਆਦਮੀਆਂ ਨੂੰ ਜ਼ਖਮੀ ਕਰਨ ਤੇ ਤਿੰਨ ਔਰਤਾਂ ਦੀ ਮੌਤ ਦੇ ਦੋਸ਼ ਵਿੱਚ ਛੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਹੁਕਮ ਸਾਰੀ ਸੁਣਵਾਈ ਤੋਂ ਬਾਅਦ ਕੀਤਾ ਗਿਆ ਹੈ।

ਜਤਿੰਦਰ ਪਨੇਸਰ (39) ਪਿਛਲੇ ਸਾਲ 2017 ਵਿੱਚ ਸ਼ੈਪਟਰਨ 'ਚ ਟੈਕਸੀ ਚਲਾ ਰਿਹਾ ਸੀ ਤਾਂ ਉਸ ਦੀ ਅਚਾਨਕ ਅੱਖ ਲੱਗ ਗਈ ਅਤੇ ਉਸ ਦੀ ਕਾਰ ਦੂਸਰੇ ਪਾਸੇ ਤੋਂ ਆਉਂਦੀ ਮਿੰਨੀ ਬੱਸ ਨਾਲ ਜਾ ਟਕਰਾਈ, ਜਿਸ 'ਚ 12 ਬਜ਼ੁਰਗ ਯਾਤਰੀ ਸਫਰ ਕਰ ਰਹੇ ਸੀ। ਅਦਾਲਤੀ ਕਾਰਵਾਈ 'ਚ ਦੱਸਿਆ ਗਿਆ ਕਿ ਪਨੇਸਰ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ ਕੀਤਾ ਅਤੇ ਉਹ ਚਰਿੱਤਰ ਦਾ ਵਧੀਆ ਇਨਸਾਨ ਹੈ ਪਰ ਇਹ ਹਾਦਸਾ ਸਿਰਫ ਉਸ ਦੀ ਥਕਾਵਟ ਕਾਰਨ ਵਾਪਰਿਆ। ਜੱਜ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਸੁੱਤੇ ਹੋਣ ਨਾਲ ਇਹ ਸਭ ਹੋਇਆ, ਪਰ ਇਸ ਨਾਲ ਕਿਸੇ ਦੀ ਜਾਨ ਗਈ ਹੈ। ਇਸ ਮੌਕੇ ਪੀੜਤਾਂ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਪਨੇਸਰ 'ਤੇ ਗੁੱਸੇ ਨਹੀਂ ਹਨ, ਉਸ ਨੇ ਕੁਝ ਵੀ ਜਾਣਬੁੱਝ ਕੇ ਨਹੀਂ ਕੀਤਾ, ਇਹ ਸਿਰਫ ਹਾਦਸਾ ਸੀ। ਇਸ ਕੇਸ ਦੀ ਦੋ ਹਫਤੇ ਸ਼ੈਪਟਰਨ ਅਦਾਲਤ 'ਚ ਸੁਣਵਾਈ ਚੱਲਦੀ ਰਹੀ ਸੀ, ਜਿਸ 'ਚ ਡਰਾਈਵਰ ਨੂੰ ਤਜਰਬੇਕਾਰ ਦੱਸਿਆ, ਪਰ ਇਹ ਅਣਗਹਿਲੀ ਜਾਂ ਥਕਾਵਟ ਕਿਹਾ ਜਾ ਸਕਦਾ ਹੈ। ਉਸ ਦੀ ਰਿਹਾਈ ਤਿੰਨ ਸਾਲ ਚੇ ਮਹੀਨੇ ਬਾਅਦ ਹੋ ਸਕੇਗੀ।