image caption:

ਖਾੜੀ ਦੇਸ਼ਾਂ ਵਿੱਚ ਰੋਜ਼ 10 ਭਾਰਤੀ ਮਜ਼ਦੂਰਾਂ ਦੀ ਮੌਤ

ਨਵੀਂ ਦਿੱਲੀ- ਖਾੜੀ ਦੇ ਦੇਸ਼ਾਂ ਵਿੱਚ ਪਿਛਲੇ ਛੇ ਸਾਲਾਂ ਵਿੱਚ ਰੋਜ਼ ਲਗਭਗ 10 ਭਾਰਤੀਆਂ ਦੀ ਮੌਤ ਹੁੰਦੀ ਰਹੀ ਹੈ। ਇਹ ਗੱਲ ਸੂਚਨਾ ਦੇ ਅਧਿਕਾਰ ਕਾਨੂੰਨ ਹੇਠ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਕ ਸਵੈ ਸੇਵੀ ਗਰੁੱਪ ਨੇ ਕਹੀ ਹੈ। ਸਾਲ 2012-2017 ਦੇ ਵਿਚਾਲੇ ਦੇਸ਼ ਨੂੰ ਵਿਸ਼ਵ ਭਰ ਤੋਂ ਜੋ ਧਨ ਰਾਸ਼ੀ ਪ੍ਰਾਪਤ ਹੋਈ, ਇਸ ਵਿੱਚ ਖਾੜੀ ਦੇਸ਼ਾਂ ਵਿੱਚ ਕੰਮ ਕਰਦੇ ਭਾਰਤੀਆਂ ਦੇ ਯੋਗਦਾਨ ਅੱਧੇ ਤੋਂ ਜ਼ਿਆਦਾ ਹੈ।
ਵਿਦੇਸ਼ ਮੰਤਰਾਲੇ ਨੇ 26 ਅਗਸਤ 2018 ਨੂੰ ਰਾਜ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਸਾਲ 2017 ਵਿੱਚ ਛੇ ਖਾੜੀ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 22.53 ਲੱਖ ਸੀ। ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ਿਏਟਿਵ ਦੇ ਵੇਂਕਟੇਸ਼ ਨਾਇਕ ਨੇ ਵਿਦੇਸ਼ ਮੰਤਰਾਲੇ ਤੋਂ ਬਹਿਰੀਨ, ਓਮਾਨ, ਕਤਰ, ਕੁਵੈਤ, ਸਾਊਦੀ ਅਰਬ ਅਤੇ ਯੂ ਏ ਈ ਵਿੱਚ ਇਕ ਜਨਵਰੀ 2012 ਤੋਂ ਮੱਧ 2018 ਤੱਕ ਹੋਈ ਭਾਰਤੀ ਮਜ਼ਦੂਰਾਂ ਦੀ ਮੌਤ ਦਾ ਬਿਊਰਾ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਬਹਿਰੀਨ, ਓਮਾਨ, ਕਤਰ ਤੇ ਸਾਊਦੀ ਅਰਬ ਦੇ ਭਾਰਤੀ ਦੂਤਘਰ ਨੇ ਬਿਊਰਾ ਦੇ ਦਿੱਤਾ ਹੈ, ਪਰ ਯੂ ਏ ਈ ਵਿਚਲੇ ਦੂਤਘਰ ਨੇ ਸੂਚਨਾ ਦੇਣ ਤੋਂ ਇਨਕਾਰ ਕੀਤਾ ਹੈ। ਕੁਵੈਤ ਦੇ ਭਾਰਤੀ ਦੂਤਾਵਾਸ ਨੇ ਆਪਣੀ ਵੈਬਸਾਈਟ 'ਤੇ ਬਿਊਰੇ ਦਾ ਵੇਰਵਾ ਦਿੱਤਾ, ਪਰ ਇਹ 2014 ਤੋਂ ਸੀ। ਨਾਇਕ ਨੇ ਕਿਹਾ, &lsquoਭਾਰਤ ਨੂੰ ਵਿਸ਼ਵ ਭਰ ਤੋਂ 410.33 ਅਰਬ ਡਾਲਰ ਦੀ ਮਿਲੀ ਰਕਮ ਵਿੱਚ ਖਾੜੀ ਦੇਸ਼ਾਂ ਤੋਂ ਮਿਲੀ ਰਕਮ 209.07 ਅਰਬ ਡਾਲਰ ਸੀ।'