image caption:

ਸਿਖਸ ਫਾਰ ਜਸਟਿਸ ਤੇ ਭਾਰਤ ਨੇ ਲਾਈ ਪਾਬੰਦੀ

ਡਰਬੀ (ਪੰਜਾਬ ਟਾਈਮਜ਼) - ਵਿਦੇਸ਼ਾਂ ਵਿੱਚ ਸਿੱਖ ਹੱਕਾਂ ਲਈ ਆਵਾਜ਼ ਉਠਾਉਣ ਵਾਲੀ ਸੰਸਥਾ ਸਿਖਸ ਫਾਰ ਜਸਟਿਸ ਉਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਹੈ । ਹੁਣ ਇਹ ਸੰਸਥਾ ਭਾਰਤ ਦੇ ਅੰਦਰ ਕੋਈ ਕਾਰਜ ਨਹੀਂ ਕਰ ਸਕਦੀ । ਇਸ ਸੰਸਥਾ ਦੇ ਮੈਂਬਰਾਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਸਕੇਗੀ ਅਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ । ਇਸ ਪਾਬੰਦੀ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਇਹ ਕਦਮ ਕਾਫ਼ੀ ਪਹਿਲਾਂ ਉਠਾਉਣਾ ਚਾਹੀਦਾ ਸੀ । ਪਹਿਲਾਂ ਵੀ ਇਸ ਸੰਸਥਾ ਦੇ ਕਈ ਬੰਦੇ ਗ੍ਰਿਫ਼ਤਾਰ ਕੀਤੇ ਗਏ ਹਨ । ਇਹ ਸੰਸਥਾ ਭਾਰਤ ਨੂੰ ਤੋੜਨਾ ਚਾਹੁੰਦੀ ਹੈ, ਅਸੀਂ ਭਾਰਤ ਦੇ ਟੋਟੇ ਨਹੀਂ ਹੋਣ ਦਿਆਂਗੇ ।