image caption:

ਤੇਲ ਟੈਂਕਰ ਰੋਕੇ ਜਾਣ ਦੇ ਮੁੱਦੇ ਤੋਂ ਬ੍ਰਿਟੇਨ ਤੇ ਈਰਾਨ ਦਾ ਤਨਾਅ ਹੋਰ ਵਧਿਆ

ਲੰਡਨ- ਇੱਕ ਤੇਲ ਟੈਂਕਰ ਨੂੰ ਰੋਕੇ ਜਾਣ ਉੱਤੇ ਬ੍ਰਿਟੇਨ ਅਤੇ ਈਰਾਨ ਦਾ ਤਣਾਅ ਵਧਦਾ ਜਾ ਰਿਹਾ ਹੈ। ਬ੍ਰਿਟੇਨ ਦੀ ਸਰਕਾਰ ਨੇ ਅੱਜ ਵੀਰਵਾਰ ਦੋਸ਼ ਲਾਇਆ ਕਿ ਹੋਮੁਰਜ ਸਟ੍ਰੇਟ ਕੋਲ ਈਰਾਨ ਦੇ ਤਿੰਨ ਬੇੜਿਆਂ ਨੇ ਉਸ ਦੇ ਇਕ ਤੇਲ ਟੈਂਕਰ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬ੍ਰਿਟਿਸ਼ ਨੇਵੀ ਨੇ ਜੰਗੀ ਬੇੜੇ ਨਾਲ ਸਾਹਮਣਾ ਹੋਣ ਉੱਤੇ ਉਹ ਪਿੱਛੇ ਹਟ ਗਏ। ਇਸ ਘਟਨਾ ਤੋਂ ਬਾਅਦ ਬ੍ਰਿਟੇਨ ਨੇ ਈਰਾਨ ਨੂੰ ਤਣਾਅ ਦੂਰ ਕਰਨ ਦੀ ਅਪੀਲ ਕੀਤੀ ਹੈ,ਪਰਬ੍ਰਿਟੇਨ ਦੇ ਦੋਸ਼ਾਂ ਨੂੰ ਇਰਾਨ ਸਰਕਾਰ ਨੇ ਰੱਦ ਕਰ ਦਿੱਤਾ ਹੈ। ਉਸ ਨੇ ਬ੍ਰਿਟਿਸ਼ ਤੇਲ ਟੈਂਕਰ ਦੇ ਰਾਹ ਵਿੱਚ ਰੁਕਾਵਟ ਖੜ੍ਹੀ ਕਰਨ ਦੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਆਪਣਾ ਇੱਕ ਤੇਲ ਟੈਂਕਰ ਫੜੇ ਜਾਣ ਉੱਤੇ ਈਰਾਨ ਨੇ ਬ੍ਰਿਟਿਸ਼ ਤੇਲ ਟੈਂਕਰ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਬ੍ਰਿਟੇਨ ਦੀ ਸਰਕਾਰ ਦੇ ਇੱਕ ਬੁਲਾਰੇ ਨੇ ਆਖਿਆ ਕਿ &lsquoਈਰਾਨੀ ਬੇੜਿਆਂ ਤੇ ਬ੍ਰਿਟੇਨ ਦੇਇੱਕ ਤੇਲ ਟੈਂਕਰ ਹੈਰੀਟੇਜ ਵਿਚਾਲੇ ਬ੍ਰਿਟੇਨ ਦੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਐੱਚ ਐੱਚ ਐੱਸ ਮੋਂਟ੍ਰੋਸ ਨੂੰ ਆਉਣਾ ਪਿਆ, ਜਿਸ ਦੇ ਬਾਅਦ ਜ਼ੁਬਾਨੀ ਚਿਤਾਵਨੀ ਦਿੱਤੇ ਜਾਣ ਉੱਤੇ ਈਰਾਨੀ ਬੇੜੇ ਪਿੱਛੇ ਹੱਟ ਗਏ।''
ਈਰਾਨੀ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਨੇ ਬ੍ਰਿਟੇਨ ਦੇ ਦੋਸ਼ ਨੂੰ ਬੇਬੁਨਿਆਦ ਕਹਿ ਕੇ ਰੱਦ ਕਰ ਦਿੱਤਾ। ਦੋਵੇਂ ਦੇਸ਼ਾਂ ਵਿਚ ਬੀਤੀ 4 ਜੁਲਾਈ ਨੂੰ ਤਣਾਅ ਉਦੋਂ ਸ਼ੁਰੂ ਹੋਇਆ, ਜਦੋਂ ਬ੍ਰਿਟੇਨ ਦੀ ਜਲ ਸੈਨਾ ਨੇ ਜਿਬ੍ਰਾਲਟਰ ਟਾਪੂ ਕੋਲ ਈਰਾਨ ਦੇ ਗ੍ਰੇਸ-1 ਨਾਂ ਦੇ ਤੇਲ ਟੈਂਕਰ ਨੂੰ ਫੜਿਆ ਸੀ, ਉਦੋਂ ਤੋਂ ਇਹ ਟੈਂਕਰ ਜਿਬ੍ਰਾਲਟਰ ਦੇ ਤੱਟ ਉੱਤੇ ਖੜ੍ਹਾ ਹੈ। 330 ਮੀਟਰ ਲੰਬੇ ਇਸ ਤੇਲ ਟੈਂਕਰ ਨੂੰ ਯੂਰਪੀ ਯੂਨੀਅਨ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਕੱਚਾ ਤੇਲ ਸੀਰੀਆ ਲਿਜਾਣ ਦੇ ਸ਼ੱਕ ਵਿਚ ਫੜਿਆ ਗਿਆ ਸੀ। ਇਸਤੋਂ ਬਾਅਦ ਈਰਾਨੀ ਵਿਦੇਸ਼ ਮੰਤਰਾਲੇ ਨੇ ਬ੍ਰਿਟੇਨ ਦੇ ਰਾਜਦੂਤ ਰਾਬ ਮੈਕੇਅਰ ਨੂੰ ਤਲਬ ਕਰਕੇ ਇਸ ਘਟਨਾ ਉੱਤੇ ਵਿਰੋਧ ਦਰਜ ਕਰਾਇਆ ਤੇ ਤੇਲ ਟੈਂਕਰ ਛੱਡਣ ਦੀ ਮੰਗ ਕੀਤੀ ਸੀ। ਨਾਲ ਇਹ ਦੋਸ਼ ਲਾਇਆ ਸੀ ਕਿ ਅਮਰੀਕਾ ਦੇ ਕਹੇ ਉੱਤੇ ਤੇਲ ਟੈਂਕਰ ਫੜਿਆ ਗਿਆ ਹੈ। ਇਸ ਤੋਂ ਬਾਅਦ ਬੀਤੇਬੁੱਧਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਸੀ ਕਿ ਬ੍ਰਿਟੇਨ ਨੂੰ ਸਾਡਾ ਤੇਲ ਟੈਂਕਰ ਫੜਨ ਦੇ ਨਤੀਜੇ ਭੁਗਤਣੇ ਹੋਣਗੇ।
ਹੋਮੁਰਜ ਸਟ੍ਰੇਟਸ ਕੋਲ ਓਮਾਨ ਦੀ ਖਾੜੀ ਵਿਚ ਬੀਤੀ 13 ਜੂਨ ਨੂੰ ਦੋ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਲਈ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸੇ ਖੇਤਰ ਵਿਚ ਬੀਤੀ 12 ਮਈ ਨੂੰ ਚਾਰ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਦੋਂ ਸਾਊਦੀ ਅਰਬ ਨੇ ਹਮਲੇ ਵਿਚ ਈਰਾਨ ਦਾ ਹੱਥ ਕਿਹਾ ਸੀ। ਇਨ੍ਹਾਂ ਦੋਸ਼ਾਂ ਤੋਂਇਰਾਨ ਨੇ ਇਨਕਾਰ ਕੀਤਾ ਸੀ। ਈਰਾਨ ਨੇ ਬੀਤੀ 20 ਜੂਨ ਨੂੰ ਅਮਰੀਕੀ ਫ਼ੌਜ ਦਾ ਇਕ ਡ੍ਰੋਨ ਵੀ ਡੇਗ ਦਿੱਤਾ ਸੀ।