image caption:

18 ਪਾਲਤੂ ਕੁੱਤੇ ਆਪਣੇ ਮਾਲਕ ਨੂੰ ਹੀ ਖਾ ਗਏ

ਵਾਸ਼ਿੰਗਟਨ- ਅਮਰੀਕਾ ਦੇ ਸੂਬੇ ਟੈਕਸਾਸ ਦਾ ਦਿਲ ਦਹਿਲਾ ਦੇਣ ਵਾਲਾ ਕੇਸ ਸਾਹਮਣੇ ਆਇਆ ਹੈ। ਇੱਥੇ ਬੀਤੇ ਕੁਝ ਦਿਨਾਂ ਤੋਂ ਲਾਪਤਾ ਸ਼ਖਸ਼ ਨੂੰ ਉਸ ਦੇ ਪਾਲਤੂ ਕੁੱਤਿਆਂ ਨੇ ਖਾ ਲਿਆ।
ਅਧਿਕਾਰੀਆਂ ਮੁਤਾਬਕ ਕੁੱਤੇ ਆਪਣੇ ਮਾਲਕ ਦੀਆਂ ਹੱਡੀਆਂ ਵੀ ਚਬਾ ਗਏ। ਇੱਥੋਂ ਤੱਕ ਕਿ ਉਸ ਦੇ ਕੱਪੜੇ ਅਤੇ ਵਾਲ ਤੱਕ ਖਾ ਗਏ। ਡੀ ਐੱਨ ਏ ਟੈਸਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਨੇ ਪੁਲਸ ਅਤੇ ਸ਼ੈਰਿਫ ਨੂੰ ਵੀ ਹੈਰਾਨ ਕਰ ਦਿੱਤਾ। ਮੰਗਲਵਾਰ ਨੂੰ ਮੈਡੀਕਲ ਮਾਹਰਾਂ ਨੇ ਇਸ ਗੱਲ ਉੱਤੇ ਅਧਿਕਾਰਕ ਮੋਹਰ ਲਾਈ। ਜਿਸ ਸ਼ਖਸ ਦੀ ਮੌਤ ਹੋਈ ਉਸ ਦਾ ਨਾਮ ਫ੍ਰੈਡੀ ਮੈਕ ਅਤੇ ਉਮਰ 57 ਸਾਲ ਸੀ। ਫ੍ਰੈਡੀ 19 ਅਪ੍ਰੈਲ ਤੋਂ ਲਾਪਤਾ ਸਨ।
ਜੌਨਸਨ ਕਾਊਂਟੀ ਦੇ ਸ਼ੇਰਿਫ ਨੇ ਦੱਸਿਆ ਕਿ ਕੁੱਤਿਆਂ ਦੇ ਚਿਹਰੇ ਤੋਂ ਹੱਡੀ ਦੇ ਕੁਝ ਟੁੱਕੜੇ ਮਿਲੇ ਅਤੇ ਫਿਰ ਡੀ ਐੱਨ ਏ ਟੈਸਟ ਤੋਂ ਇਸ ਦੀ ਪੁਸ਼ਟੀ ਹੋਈ ਕਿ ਇਹ ਟੁੱਕੜੇ ਫ੍ਰੈਡੀ ਦੇ ਸਨ। ਕੁੱਤਿਆਂ ਨੇ 2 ਤੋਂ 5 ਇੰਚ ਤੱਕ ਦੀ ਹੱਡੀ ਦੇ ਟੁੱਕੜੇ ਦੇ ਇਲਾਵਾ ਹੋਰ ਕੁਝ ਨਹੀਂ ਛੱਡਿਆ ਸੀ। ਡਿਪਟੀ ਏਰਾਨ ਪਿਟਸ ਨੇ ਦੱਸਿਆ ਕਿ ਫ੍ਰੈਡੀ ਨੇ 18 ਮਿਕਸਡ ਬ੍ਰੀਡ ਦੇ ਕੁੱਤੇ ਪਾਲੇ ਹੋਏ ਸਨ। ਪਿਟਸ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੱਕ ਅਜਿਹੀ ਘਟਨਾ ਬਾਰੇ ਨਹੀਂ ਦੇਖਿਆ ਜਾਂ ਸੁਣਿਆ, ਜਿਸ ਵਿਚ ਕਿਸੇ ਇਨਸਾਨ ਨੂੰ ਪੂਰਾ ਖਾ ਲਿਆ ਗਿਆ ਹੋਵੇ ਤੇ ਉਸ ਦੀਆਂ ਹੱਡੀਆਂ ਵੀ ਚਬਾ ਲਈਆਂ ਗਈਆਂ ਹੋਣ।''
ਮਿਲੀ ਜਾਣਕਾਰੀ ਮੁਤਾਬਕ ਫ੍ਰੈਡੀ ਕੁਝ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਹਾਲੇ ਇਹ ਸਾਫ ਨਹੀਂ ਹੋ ਪਾਇਆ ਕਿ ਫ੍ਰੈਡੀ ਕਿਸੇ ਬੀਮਾਰੀ ਨਾਲ ਮਰੇ ਅਤੇ ਫਿਰ ਕੁੱਤਿਆਂ ਨੇ ਉਨ੍ਹਾਂ ਨੂੰ ਖਾਧਾ ਜਾਂ ਫਿਰ ਕੁੱਤਿਆਂ ਨੇ ਹੀ ਉਨ੍ਹਾਂ ਨੂੰ ਮਾਰ ਦਿੱਤਾ। ਮਈ ਮਹੀਨੇ ਵਿਚ ਫ੍ਰੈਡੀ ਦੇ ਇਕ ਰਿਸ਼ਤੇਦਾਰ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ।
ਵੀਨਸ, ਡਲਾਸ ਦੇ ਦੱਖਣ-ਪੱਛਮ ਤੋਂ 50 ਕਿਲੋਮੀਟਰ ਦੂਰ ਏਥੇ 4,000 ਤੋਂ ਵੀ ਘੱਟ ਲੋਕ ਰਹਿੰਦੇ ਹਨ। ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਕੁੱਤੇ ਇੰਨੇ ਹਮਲਾਵਰ ਸਨ ਕਿ ਉਨ੍ਹਾਂ ਨੇ ਮੈਕ ਦੇ ਪਰਿਵਾਰ ਨੂੰ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੇ ਡਿਪਟੀਜ਼ ਲਈ ਵੀ ਸਮੱਸਿਆਵਾਂ ਪੈਦਾ ਕੀਤੀਆਂ। ਜੂਨੀਅਰਸ ਨੂੰ ਜਾਂਚ ਲਈ ਕੁੱਤਿਆਂ ਨੂੰ ਦੂਰ ਕਰਨ ਦੇ ਖਾਸ ਉਪਾਅ ਕਰਨੇ ਪਏ। ਕਈ ਦਿਨ ਚੱਲੀ ਸਰਚ ਪਿੱਛੋਂ ਵੀ ਫ੍ਰੈਡੀ ਦਾ ਪਤਾ ਨਹੀਂ ਸੀ ਚੱਲ ਰਿਹਾ ਸੀ। ਜਾਂਚ ਕਰਤੇ ਵਾਰ-ਵਾਰ ਘਰ ਦੀ ਤਲਾਸ਼ ਲਈ ਆਉਂਦੇ ਸਨ। ਵੱਡੀ ਤੇ ਸੰਘਣੀ ਘਾਹ ਵਿਚ ਉਨ੍ਹਾਂ ਨੂੰ ਜਾਨਵਰ ਦਾ ਇਕ ਚਿਹਰਾ ਨਜ਼ਰ ਆਇਆ, ਜਿਸ ਉੱਤੇ ਇਨਸਾਨੀ ਵਾਲ, ਕੱਪੜੇ ਤੇ ਹੱਡੀਆਂ ਦੇ ਟੁੱਕੜੇ ਦਿਸੇ। ਇਨ੍ਹਾਂ ਨੂੰ ਯੂਨੀਵਰਸਿਟੀ ਆਫ ਨਾਰਥ ਟੈਕਸਾਸ ਸੈਂਟਰ ਫੌਰ ਹਿਊਮਨ ਰਿਮੇਨਜ਼ ਆਈਡੇਂਟੀਫਿਕੇਸ਼ਨ ਵਿਚ ਭੇਜਿਆ ਗਿਆ ਤੇ ਇਨ੍ਹਾਂ ਦਾ ਡੀ ਐੱਨ ਏ ਫ੍ਰੈਡੀ ਦੇ ਪਰਿਵਾਰ ਨਾਲ ਮੇਲ ਖਾ ਗਿਆ। ਪਿਟਸ ਨੇ ਦੱਸਿਆ ਕਿ 2 ਕੁੱਤਿਆਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਮਾਰ ਦਿੱਤਾ ਤੇ 13 ਕੁੱਤਿਆਂ ਨੂੰ ਅਧਿਕਾਰਕ ਤਰੀਕੇ ਨਾਲ ਮਾਰਿਆ ਗਿਆ ਹੈ।