image caption:

ਭੇਸ ਬਦਲ ਆਏ ਸੀ ਬੱਚਾ ਅਗਵਾ ਕਰਨ, ਲੋਕਾਂ ਨੇ ਫੜ੍ਹ ਕੇ ਚਾੜ੍ਹਿਆ ਕੁਟਾਪਾ

ਰੋਪੜ: ਸੋਮਵਾਰ ਰੋਪੜ &lsquoਚ ਇੱਕ ਬੱਚਾ ਅਗਵਾ ਕਰਨ ਦੀ ਕੋਸ਼ਿਸ਼ ਉਸ ਸਮੇਂ ਨਾਕਾਮਯਾਬ ਹੋ ਗਈ ਜਦੋਂ ਲੋਕਾਂ ਨੇ ਤਿੰਨ ਲੋਕਾਂ ਨੂੰ ਫੜ੍ਹਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਮੁਤਾਬਕ ਵੱਡੀ ਹਵੇਲੀ ਇਲਾਕੇ &lsquoਚ ਮਸਜਿਦ ਦੇ ਕੋਲ ਸਾਧੂ ਦੇ ਭੇਸ &lsquoਚ ਚਾਰ ਨੌਜਵਾਨਾਂ ਨੇ ਇੱਕ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਕਿਸੇ ਨੇ ਵੇਖ ਲਿਆ ਅਤੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਲੋਕਾਂ ਨੇ ਤਿੰਨਾਂ ਨੂੰ ਫੜ੍ਹ ਲਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ &lsquoਚ ਸਥਾਨਕ ਵਾਸੀ ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਵੱਡੀ ਹਵੇਲੀ ਕੋਲ ਸਾਧੂ ਦੇ ਭੇਸ &lsquoਚ ਆਏ ਚਾਰ ਲੋਕਾਂ ਨੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਚਾਨਕ ਹੋਏ ਸ਼ੋਰ ਨਾਲ ਇਨ੍ਹਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦਾ ਕੁਝ ਦੇਰ ਪਿੱਛਾ ਕਰਨ ਤੋਂ ਬਾਅਦ ਦੋ ਨੂੰ ਫੜ੍ਹ ਲਿਆ ਗਿਆ ਅਤੇ ਇੱਕ ਪਹਿਲਾਂ ਹੀ ਫੜ੍ਹਿਆ ਜਾ ਚੁੱਕਾ ਸੀ। ਤਿੰਨਾਂ ਦੀ ਲੋਕਾਂ ਨੇ ਜੰਮ ਕੇ ਕੁਟਾਈ ਕੀਤੀ।

ਓਧਰ ਸੂਚਨਾ ਦੇ ਆਧਾਰ &lsquoਤੇ ਪੁਲਿਸ ਨੇ ਮੌਕੇ &lsquoਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਮੁਲਜ਼ਮ ਕੋਲੋਂ ਆਧਾਰ ਕਾਰਡ ਮਿਲਿਆ। ਜਿਸ ਤੋਂ ਇਸ ਮੁਲਜ਼ਮ ਦੀ ਪਛਾਣ ਹੋਈ ਤੇ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ &lsquoਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।