image caption:

ਹਿਰਾਸਤ ‘ਚ ਇੱਕ-ਦੂਜੇ ਨਾਲ ਭਿੜੇ ਉਮਰ-ਮਹਿਬੂਬਾ

ਸ਼੍ਰੀਨਗਰ : ਇੱਕ-ਦੂਜੇ ਦੇ ਵਿਰੋਧੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹਰੀ ਨਿਵਾਸ ਮਹਿਲ &lsquoਚ ਹਿਰਾਸਤ ਵਿੱਚ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਵਿੱਚ ਵਿਵਾਦ ਇਨ੍ਹਾਂ ਵੱਧ ਗਿਆ ਸੀ ਕਿ ਦੋਨਾਂ ਨੂੰ ਵੱਖ-ਵੱਖ ਕਰਨਾ ਪਿਆ। ਦੱਸ ਦੇਈਏ ਕਿ ਦੋਵੇਂ ਇੱਕ-ਦੂਜੇ &lsquoਤੇ ਸੂਬੇ &lsquoਚ ਬੀਜੇਪੀ ਲਿਆਉਣ ਦਾ ਦੋਸ਼ ਲਗਾ ਰਹੇ ਹਨ। ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੇ ਕੇਂਦਰ &lsquoਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗੁਵਾਈ ਵਾਲੀ ਸਰਕਾਰ &lsquoਤੇ ਹਮਲਾ ਬੋਲਿਆ ਸੀ।
ਇਸ ਦੌਰਾਨ ਉਮਰ ਨੇ ਮਹਿਬੂਬਾ &lsquoਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਮੁਫ਼ਤੀ ਮੁਹਮਦ ਸਈਦ ਨੇ ਬੀਜੇਪੀ ਨਾਲ 2015 ਅਤੇ 2018 ਵਿੱਚ ਗੱਠਬੰਧਨ ਕੀਤਾ ਸੀ। ਸੂਤਰਾਂ ਮੁਤਾਬਕ ਦੋਵਾਂ ਵਿੱਚ ਜੰਮ ਕੇ ਕਹਾਸੁਣੀ ਹੋਈ ਅਤੇ ਦੋਵਾਂ ਨੇ ਇੱਕ -ਦੂਜੇ &lsquoਤੇ ਇਲਜ਼ਾਮ ਲਗਾਏ।
ਮਹਿਬੂਬਾ  ਨੇ ਉਮਰ ਨੂੰ ਯਾਦ ਕਰਾਇਆ ਕਿ ਫਾਰੂਕ ਅਬਦੁੱਲਾ ਦਾ ਗੱਠਬੰਧਨ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ &lsquoਚ ਐਨ.ਡੀ.ਏ. ਨਾਲ ਸੀ। ਮਹਿਬੂਬਾ ਨੇ ਉਮਰ ਨੂੰ ਕਿਹਾ ਕਿ ਉਹ ਤਾਂ ਵਾਜਪੇਈ ਸਰਕਾਰ &lsquoਚ ਵਿਦੇਸ਼ ਮਾਮਲਿਆਂ ਦੇ ਜੂਨੀਅਰ ਮਿਨਿਸਟਰ ਸਨ। ਮਹਿਬੂਬਾ ਨੇ ਉਮਰ ਦੇ ਦਾਦਾ ਸ਼ੇਖ ਅਬਦੁੱਲਾ ਨੂੰ ਵੀ 1947 &lsquoਚ ਜੰਮੂ-ਕਸ਼ਮੀਰ ਦੇ ਭਾਰਤ &lsquoਚ ਆਉਣ ਦਾ ਦੋਸ਼ੀ ਠਹਿਰਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਵਿੱਚ ਵਿਵਾਦ ਇਨ੍ਹਾਂ ਵੱਧ ਗਿਆ ਕਿ ਦੋਵਾਂ ਨੂੰ ਵੱਖ-ਵੱਖ ਕਰਨ ਦਾ ਫ਼ੈਸਲਾ ਲਿਆ ਗਿਆ। ਉਮਰ ਨੂੰ ਮਹਾਦੇਵ ਪਹਾੜੀ ਕੋਲ ਚੇਸ਼ਮਾਸ਼ਾਹੀ ਦੇ ਵਨ ਵਿਭਾਗ ਭਵਨ&rsquoਚ ਰੱਖਿਆ ਗਿਆ ਅਤੇ ਮਹਿਬੂਬਾ ਨੂੰ ਹਰੀ ਨਿਵਾਸ ਮਹਿਲ &lsquoਚ ਰੱਖਿਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਮੰਤਰੀਆਂ ਨੂੰ ਜੇਲ੍ਹ ਦੇ ਨਿਯਮਾਂ ਅਤੇ ਉਨ੍ਹਾਂ ਦੇ ਅਹੁਦਿਆਂ ਦੇ ਹਿਸਾਬ ਨਾਲ ਖਾਣਾ ਦਿੱਤਾ ਜਾ ਰਿਹਾ ਹੈ।