image caption:

ਪਿਓ ਨੇ ਪੁੱਤ ਦੇ ਸਿਰ ‘ਚ ਇੱਟ ਮਾਰ ਕੀਤਾ ਕਤਲ

ਮੋਹਾਲੀ : ਮੋਹਾਲੀ ਨਯਾਗਾਂਵ ਥਾਣੇ ਨੇੜੇ ਜਨਤਾ ਕਾਲੋਨੀ &lsquoਚ ਐਤਵਾਰ ਦੇਰ ਰਾਤ ਕਸਟਮ ਐਂਡ ਐਕਸਾਈਜ਼ ਵਿਭਾਗ ਦੇ ਹੌਲਦਾਰ ਰਣਧੀਰ ਸਿੰਘ ਨੇ ਆਪਣੇ ਹੀ ਪੁੱਤ ਦੇ ਸਿਰ &lsquoਚ ਇੱਟ ਮਾਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਪੁੱਤ ਨੂੰ ਮਾਰਨ ਤੋਂ ਬਾਅਦ ਦੋਸ਼ੀ ਨੇ ਨਯਾਗਾਂਵ ਥਾਣੇ ਜਾ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਪਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਸ ਨੇ ਸਰੈਂਡਰ ਨਹੀਂ ਕੀਤਾ, ਜਦਕਿ ਉਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ਼ ਕਰਕੇ ਕੋਰਟ &lsquoਚ ਪੇਸ਼ ਕਰਕੇ 2 ਦਿਨ ਦੇ ਪੁਲਿਸ ਰਿਮਾਂਡ &lsquoਤੇ ਲੈ ਲਿਆ ਹੈ।
ਨਯਾਗਾਂਵ &lsquoਚ ਜਨਤਾ ਕਾਲੋਨੀ ਵਾਸੀ ਮ੍ਰਿਤਕ ਦੀ ਪਛਾਣ 30 ਸਾਲਾ ਅਮਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਵਿਆਹਿਆ ਸੀ ਅਤੇ ਉਸ ਦੇ 2 ਬੱਚੇ ਸਨ। ਮ੍ਰਿਤਕ ਨੂੰ ਸ਼ਰਾਬ ਪੀਣ ਦੀ ਆਦਤ ਸੀ। ਉਸ ਦੀ ਘਰਵਾਲੀ ਉਸ ਦੀ ਸ਼ਰਾਬ ਪੀਣ ਦੀ ਆਦਤ ਤੋਂ ਪਰੇਸ਼ਾਨ ਆ ਕੇ ਉਸ ਨੂੰ ਛੱਡ ਕੇ ਜਾ ਚੁੱਕੀ ਸੀ। ਜਦਕਿ 50 ਸਾਲਾ ਦੋਸ਼ੀ ਰਣਧੀਰ ਸਿੰਘ ਪਟਿਆਲਾ &lsquoਚ ਕਸਟਮ ਐਂਡ ਐਕਸਾਈਜ਼ ਵਿਭਾਗ &lsquoਚ ਹੌਲਦਾਰ ਦੇ ਅਹੁਦੇ &lsquoਤੇ ਤਾਇਨਾਤ ਹੈ। ਪੁਲਿਸ ਵਲੋਂ ਰਣਧੀਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ਼ ਕਰਕੇ ਸੋਮਵਾਰ ਨੂੰ ਅਦਾਲਤ &lsquoਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ 2 ਦਿਨ ਦੇ ਰਿਮਾਂਡ &lsquoਤੇ ਭੇਜ ਦਿੱਤਾ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਨਯਾਗਾਂਵ ਥਾਣਾ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨ ਨੂੰ ਸ਼ਰਾਬ ਪੀਣ ਦੀ ਲਤ ਸੀ। ਅਮਨ ਰੋਜ਼ਾਨਾ ਸ਼ਰਾਬ ਪੀ ਕੇ ਕਿਸੇ ਨਾ ਕਿਸੇ ਨਾਲ ਲੜਦਾ ਰਹਿੰਦਾ ਸੀ। ਉਸ ਦਿਨ ਵੀ ਦੇਰ ਰਾਤ ਪਿਓ-ਪੁੱਤ &lsquoਚ ਲੜਾਈ ਹੋ ਗਈ ਸੀ। ਜਿਸ ਕਰਕੇ ਗੁੱਸੇ &lsquoਚ ਆ ਕੇ ਰਣਧੀਰ ਸਿੰਘ ਨੇ ਅਮਨ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਅਤੇ ਜ਼ਿਆਦਾ ਖੂਨ ਵਹਿਣ ਕਰਕੇ ਅਮਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ &lsquoਤੇ ਪਹੁੰਚ ਕੇ ਅਮਨ ਨੂੰ ਹਸਪਤਾਲ ਦਾਖ਼ਲ ਕਰਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਦੱਸਿਆ।