image caption:

ਨਸ਼ਾ ਤਸਕਰੀ ਵਿਚ ਫੜੇ ਏਐਸਆਈ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ- : ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਤੇ ਜਾਅਲੀ ਕਰੰਸੀ ਦਾ ਕਾਰੋਬਾਰ ਕਰਨ ਵਾਲੇ ਏਐਸਆਈ ਅਵਤਾਰ ਸਿੰਘ ਨੇ ਮੰਗਲਵਾਰ ਦੀ ਸਵੇਰ ਸਪੈਸ਼ਲ ਟਾਸਕ ਫੋਰਸ ਦੀ ਹਵਾਲਾਤ ਵਿਚ ਖੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ। ਐਸਟੀਐਫ ਨੇ ਸੋਮਵਾਰ ਦੀ ਦੇਰ ਰਾਤ ਘਰਿੰਡਾ ਥਾਣੇ ਵਿਚ ਤਾਇਨਾਤ ਏਐਸਆਈ ਅਵਤਾਰ ਸਿੰਘ ਤੇ ਏਐਸਆਈ ਜ਼ੋਰਾਵਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਅਵਤਾਰ ਸਿੰਘ ਨੇ ਸੰਤਰੀ ਦੀ ਏਕੇ 47 ਤੋਂ ਕੁੱਲ ਪੰਜ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਦੇ ਉਸ ਦੀ ਠੋਡੀ ਵਿਚ ਲੱਗੀਆਂ ਤੇ ਤਿੰਨ ਗੋਲੀਆਂ ਕੰਧ ਵਿਚ ਜਾ ਲੱਗੀਆਂ। ਘਟਨਾ ਦਾ ਪਤਾ ਚਲਦੇ ਹੀ ਪੁਲਿਸ ਤੇ ਐਸਟੀਐਫ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ। ਜਾਣਕਾਰੀ ਅਨੁਸਾਰ ਏਐਸਆਈ ਅਵਤਾਰ ਸਿੰਘ ਤੇ ਏਐਸਆਈ ਜ਼ੋਰਾਵਰ ਸਿੰਘ ਨੂੰ ਸੋਮਵਾਰ ਦੀ ਰਾਤ ਮਾਲ ਮੰਡੀ ਸਥਿਤ ਐਸਟੀਐਫ ਥਾਣੇ ਦੀ ਹਵਾਲਾਤ ਵਿਚ ਰੱÎਖਿਆ ਹੋਇਆ ਸੀ। ਮੰਗਲਵਾਰ ਤੜਕੇ ਅਵਤਾਰ ਸਿੰਘ ਨੇ ਅਪਣੀ ਨਿਗਰਾਨੀ ਵਿਚ ਤਾਇਨਾਤ ਸੰਤਰੀ ਤੋਂ ਪੀਣ ਲਈ ਪਾਣੀ ਮੰਗਿਆ। ਸੰਤਰੀ ਪਾਣੀ ਲੈਣ ਦੂਜੇ ਕਮਰੇ ਵਿਚ ਚਲਾ ਗਿਆ ਤੇ ਅਪਣੀ ਏਕੇ 47 ਹਵਾਲਾਤ ਦੇ ਕੋਲ ਹੀ ਰੱਖ ਗਿਆ। ਮੌਕਾ ਪਾ ਕੇ ਅਵਤਾਰ ਸਿੰਘ ਨੇ ਰਾਈਫਲ ਚੁੱਕੀ ਤੇ ਠੋਡੀ ਨਾਲ ਲਾ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਅਵਾਜ਼ ਸੁਣ ਕੇ ਐਸਟੀਐਫ ਦਾ ਸਾਰਾ ਸਟਾਫ਼ ਹਵਾਲਾਤ ਵੱਲ ਦੌੜਿਆ।  ਅਵਤਾਰ ਸਿੰਘ ਲਹੂ ਲੁਹਾਣ ਜ਼ਮੀਨ 'ਤੇ ਡਿੱਗਾ ਸੀ। ਤੁਰੰਤ ਪੁਲਿਸ ਦੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।