image caption:

ਜਿਨਸੀ ਸ਼ੋਸ਼ਣ ਮਾਮਲੇ ਵਿਚ ਟੀ.ਵੀ. ਅਭਿਨੇਤਰੀ ਸ਼ਵੇਤਾ ਤਿਵਾੜੀ ਦਾ ਪਤੀ ਗ੍ਰਿਫਤਾਰ

ਮੁੰਬਈ-  ਪ੍ਰਸਿੱਧ ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਨੂੰ ਇੱਕ ਵਾਰ ਮੁੜ ਧੋਖਾ ਮਿਲਿਆ। ਮੀਡੀਆ ਰਿਪੋਰਟ ਅਨੁਸਾਰ ਸ਼ਵੇਤਾ ਦੇ ਪਤੀ ਅਭਿਨੇਤਾ ਕੋਹਲੀ ਨੂੰ ਜਿਨਸੀ ਸ਼ੋਸ਼ਣ ਮਾਮਲੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਸ਼ਵੇਤਾ ਨੇ ਉਸ ਖ਼ਿਲਾਫ਼ ਪੁਲਿਸ ਕੋਲ ਮਾਮਲਾ ਦਰਜ ਕਰਾਇਆ ਹੈ। ਘਰੇਲੂ ਹਿੰਸਾ ਅਤੇ ਉਸ ਦੀ ਬੇਟੀ ਪਲਕ ਨੂੰ ਮਾਰਨ ਲਈ ਮਾਮਲਾ ਦਰਜ ਕਰਾਉਣ ਤੋਂ ਬਾਅਦ ਅਭਿਨਵ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਲਕ ਸ਼ਵੇਤਾ ਦੀ ਬੇਟੀ ਹੈ।  ਸ਼ਵੇਤਾ ਦਾ ਪਹਿਲਾ ਵਿਆਹ ਰਾਜਾ ਚੌਧਰੀ ਨਾਲ ਹੋਇਆ ਸੀ। ਸ਼ਵੇਤਾ ਨੇ ਦੋਸ਼ ਲਾਇਆ ਕਿ ਅਭਿਨਵ ਹਰ ਰੋਜ਼ ਉਸ ਦੀ ਕੁੱਟਮਾਰ ਕਰਦਾ ਹੈ। ਹਮੇਸ਼ਾ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ ਹੈ। ਜਿਸ ਗੱਲ ਨੇ ਉਸ ਨੂੰ ਪੁਲਿਸ ਸਟੇਸ਼ਨ ਕਾਂਦੀਵਾਲ ਵਿਚ ਅਪਣੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਮਜਬੂਰ ਕੀਤਾ ਉਹ ਇਹ ਸੀ ਕਿ ਅਭਿਨਵ ਉਸ ਦੀ 17 ਸਾਲਾ ਧੀ ਦੀ ਕੁੱਟਮਾਰ ਕਰਦੇ ਹਨ ਜਿਸ ਨੂੰ ਉਹ ਸਹਿਣ  ਨਹੀਂ ਕਰ ਸਕਦੀ। ਮੀਡੀਆ ਰਿਪੋਰਟ ਅਨੁਸਾਰ ਘਰੇਲੂ ਹਿੰਸਾ ਮਾਮਲੇ ਵਿਚ ਅਭਿਨਵ ਨੂੰ ਬੀਤੇ ਦਿਨ ਹੀ ਕਾਬੂ ਕਰ ਲਿਆ ਗਿਆ ਸੀ। ਦੱਸਣਯੋਗ ਹੈ ਕਿ ਸ਼ਵੇਤਾ ਨੇ 2007 ਵਿਚ ਅਪਣੇ ਪਹਿਲੇ ਪਤੀ ਨੂੰ ਤਲਾਕ ਦੇ ਦਿੱਤਾ ਸੀ। ਇਹ ਬੇਟੀ ਉਸ ਦੇ ਪਹਿਲੇ ਵਿਆਹ ਦੀ ਹੈ।