image caption: ਤਸਵੀਰ: ਪ੍ਰੋ: ਕੁਲਬੀਰ ਸਿੰਘ

ਪ੍ਰੋ: ਕੁਲਬੀਰ ਸਿੰਘ 9 ਅਗਸਤ ਤੋਂ ਇੰਗਲੈਂਡ ਫੇਰੀ ਤੇ

    ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਚੇਅਰਮੈਨ ਅਤੇ ਉਘੇ ਕਾਲਮਨਵੀਸ ਪ੍ਰੋ: ਕੁਲਬੀਰ ਸਿੰਘ 9 ਅਗਸਤ ਤੋਂ ਇਕ ਮਹੀਨੇ ਲਈ ਇੰਗਲੈਂਡ ਫੇਰੀ ਤੇ ਹਨ। ਉਹ 1990 ਤੋਂ ਟੈਲੀਵਿਜ਼ਨ ਸਮੀਖਿਆ ਹਫ਼ਤਾਵਾਰ ਕਾਲਮ ਲਿਖਦੇ ਆ ਰਹੇ ਹਨ। ਕਈ ਸਾਲ 'ਪਰਵਾਸੀ ਪੰਜਾਬੀ ਮੀਡੀਆ' ਕਾਲਮ ਲਿਖਦੇ ਰਹੇ ਹਨ। ਦੇਸ਼ ਵਿਦੇਸ਼ ਦੇ ਪੰਜਾਬੀ ਮੀਡੀਆ ਸਬੰਧੀ ਉਹਨਾਂ ਦੀਆਂ ਪੰਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹੁਣੇ ਹੁਣੇ ਉਹਨਾਂ ਦਾ ਸਫ਼ਰਨਾਮਾ 'ਆਸਟ੍ਰੇਲੀਆ ਵਿੱਚ ਵੀਹ ਦਿਨ' ਖੂਬ ਚਰਚਿਤ ਹੋਇਆ ਹੈ। ਆਪਣੀ ਫੇਰੀ ਦੌਰਾਨ ਉਹ ਵੱਖ ਵੱਖ ਸ਼ਹਿਰਾਂ ਵਿੱਚ ਮੀਡੀਆ ਸ਼ਖਸੀਅਤਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਹੋਰ ਉਘੀਆਂ ਹਸਤੀਆਂ ਨਾਲ ਮੁਲਾਕਾਤਾਂ ਕਰਕੇ ਇੰਗਲੈਂਡ ਵਿੱਚ ਪੰਜਾਬੀ ਭਾਈਚਾਰੇ ਦੀਆਂ ਪ੍ਰਾਪਤੀਆਂ ਤੇ ਸਮੱਸਿਆਵਾਂ ਸਬੰਧੀ ਸਫ਼ਰਨਾਮੇ ਲਈ ਜਾਣਕਾਰੀ ਹਾਸਲ ਕਰਨਗੇ। ਉਹਨਾਂ ਨਾਲ ਵੱਟਸਐਪ ਨੰਬਰ 9417153513 ਅਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। Email:prof_kulbir@yahoo.com