image caption:

19 ਸਾਲ ਪੁਰਾਣੀ ਜਾਪਾਨੀ ਪੇਂਟਿੰਗ ਨੀਲਾਮੀ ਵਿੱਚ 177 ਕਰੋੜ ਦੀ ਵਿਕੀ

ਹਾਂਗ ਕਾਂਗ- ਹਾਂਗ ਕਾਂਗ ਵਿੱਚ ਸਰਕਾਰ ਦੇ ਖਿਲਾਫ ਜਾਰੀ ਪ੍ਰਦਰਸ਼ਨਾਂ ਦੌਰਾਨ ਜਾਪਾਨ ਦੀ ਇੱਕ ਪੇਂਟਿੰਗ 177 ਕਰੋੜ ਰੁਪਏ ਦੀ ਵਿਕੀ ਹੈ।
ਨਾਈਫ ਬਿਹਾਈਂਡ ਬੈਕ ਦੇ ਸਿਰਲੇਖ ਵਾਲੀ ਪੇਂਟਿੰਗ ਦੀ ਨੀਲਾਮੀ ਕੱਲ੍ਹ ਮਾਡਰਨ ਸਟਿਕ ਕਨਵੈਂਸ਼ਨ ਸੈਂਟਰ ਵਿੱਚ ਹੋਈ। ਛੇ ਜਣਿਆਂ ਨੇ ਬੋਲੀ ਲਆਈ ਅਤੇ ਸਿਰਫ 10 ਮਿੰਟ ਵਿੱਚ ਖਤਮ ਹੋ ਗਈ। ਜਾਪਾਨੀ ਕਲਾਕਾਰ ਯੇਸ਼ਿਤਮੋ ਨਾਰਾ ਨੇ ਇਸ ਕਾਰਟੂਨ ਗਰਲ ਨੂੰ 2000 ਵਿੱਚ ਤਿਆਰ ਕੀਤਾ ਸੀ। ਸੋਥਬੀ ਆਕਸ਼ਨ ਹਾਊਸ ਵੱਲੋਂ ਤੈਅ ਕੀਤੀ ਇਸ ਦੀ ਕੀਮਤ ਨਾਲੋਂ ਪੰਜ ਗੁਣਾ ਵੱਧ ਬੋਲੀ ਲੱਗੀ। ਦਿਲਚਸਪ ਗੱਲ ਇਹ ਹੈ ਕਿ ਇਸ ਪੇਂਟਿੰਗ ਨੂੰ ਨਾਰਾ ਨੇ 2008 ਵਿੱਚ ਆਪਣੀ ਇਕ ਪ੍ਰਦਰਸ਼ਨੀ ਵਿੱਚ ਸ਼ਾਮਲ ਨਹੀਂ ਕੀਤਾ ਸੀ। ਓਦੋਂ ਉਨ੍ਹਾਂ ਨੂੰ ਲੱਗਾ ਸੀ ਕਿ ਇਹ ਪੇਂਟਿੰਗ ਪ੍ਰਦਰਸ਼ਨ ਲਾਇਕ ਨਹੀਂ। ਨੀਲਾਮੀ ਵਿੱਚ ਇਹ ਪੇਂਟਿੰਗ ਇੰਨੀ ਵੱਧ ਕੀਮਤ ਵਿੱਚ ਵਿਕਣ 'ਤੇ ਨਾਰਾ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ, ਕਦੋਂ ਕਿਸ ਨੂੰ ਕੀ ਪਸੰਦ ਆ ਜਾਏ, ਕਿਹਾ ਨਹੀਂ ਜਾ ਸਕਦਾ।
ਇਸ ਤੋਂ ਪਹਿਲਾਂ ਸੋਥਬੀ ਆਕਸ਼ਨ ਹਾਊਸ ਨੇ ਸ਼ਨੀਵਾਰ ਨੂੰ ਚਾਈਨੀਜ਼ ਕਲਾਕਾਰ ਸੈਨਿਊ ਦੀ ਇੱਕ ਪੇਂਟਿੰਗ ਦੀ ਨੀਲਾਮੀ 178 ਕਰੋੜ ਵਿੱਚ ਕੀਤੀ ਸੀ। ਪੇਂਟਿੰਗ ਵਿੱਚ ਇੱਕ ਨਿਊਡ ਮਹਿਲਾ ਨੂੰ ਦਿਖਾਇਆ ਗਿਆ। ਇਸ ਦੇ ਲਈ ਚਾਰ ਜਣਿਆਂ ਨੇ ਬੋਲੀ ਲਾਈ ਸੀ। ਪੇਂਟਿੰਗ ਦੀ ਸ਼ੁਰੂਆਤੀ ਕੀਮਤ 134 ਕਰੋੜ ਰੁਪਏ ਸੀ। ਸਾਊਥ ਆਕਸ਼ਨ ਹਾਊਸ ਨੇ ਪੰਜ ਦਿਨਾਂ ਆਕਸ਼ਨ ਵਿੱਚ ਕਰੀਬ 20 ਚੀਜ਼ਾਂ ਨੂੰ ਰੱਖਿਆ ਹੈ।