image caption:

ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਖੇਡੀ ਖੂਨੀ ਖੇਡ, ਪਤੀ ਦੀ ਕੀਤੀ ਹੱਤਿਆ

ਹਾਜੀਪੁਰ-   ਹਾਜੀਪੁਰ ਵਿਚ ਪਾਵਰਕਾਮ ਕਰਮੀ ਦੀ ਲਾਸ਼ ਟੋਭੇ ਤੋਂ ਮਿਲੀ। ਜਾਂਚ ਤੋਂ ਬਾਅਦ ਥਾਣਾ ਹਾਜੀਪੁਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ। ਡੀਐਸਪੀ ਰਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਹਾਜੀਪੁਰ ਵਿਚ ਸਥਿਤ ਮੁਹੱਲਾ ਸੁਭਾਸ਼ ਨਗਰ ਦੀ ਨਿਵਾਸੀ ਪਰਮਜੀਤ ਕੌਰ (50) ਨੇ 3 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਸੀ ਕਿ ਉਸ ਦਾ ਪਤੀ  ਕਿਸ਼ਨ ਚੰਦ ਪਾਵਰਕਾਮ ਵਿਚ ਤੈਨਾਤ ਹੈ ਅਤੇ ਜਲੰਧਰ ਵਿਚ ਤੈਨਾਤ ਹੈ। 27 ਸਤੰਬਰ ਦੀ ਰਾਤ ਨੂੰ ਪਤੀ ਨੂੰ ਇੱਕ ਔਰਤ ਦਾ ਫੋਨ ਆਇਆ ਸੀ। ਇਸ ਤੋ ਬਾਅਦ ਉਸ ਦਾ ਪਤੀ ਇਹ ਕਹਿ ਕੇ ਚਲਾ ਗਿਆ ਕਿ ਉਸ ਦੀ ਪਛਾਣ ਵਾਲਾ ਕੋਈ ਹਸਪਤਾਲ ਵਿਚ ਦਾਖ਼ਲ ਹੈ।

ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਚਲਿਆ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਹੱਤਿਆ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਸੁੱਟਣ ਦੇ  ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਸੀ।  ਕਤਲ ਦੀ ਗੁੱਥੀ ਸੁਲਝਾਉਣ ਲਈ ਡੀਐਸਪੀ ਰਵਿੰਦਰ ਸਿੰਘ ਨੇ ਥਾਣਾ ਹਾਜੀਪੁਰ ਦੇ ਇੰਚਾਰਜ ਲੋਮੇਸ਼ ਸ਼ਰਮਾ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਸੀ। ਟੀਮ ਨੇ ਜਾਂਚ ਤੋਂ ਬਾਅਦ ਪਰਮਜੀਤ ਕੌਰ ਨੂੰ ਗਿਫਤਾਰ ਕਰ ਲਿਆ । ਪੁਛਗਿੱਛ ਦੌਰਾਨ ਮਹਿਲਾ ਨੇ ਦੱਸਿਆ ਕਿ ਉਸ ਨੇ ਅਪਣੇ ਪਤੀ ਦੀ ਹੱਤਿਆ ਦੀ ਯੋਜਨਾ ਅਪਣੇ ਪ੍ਰੇਮੀ ਰਾਜ ਕੁਮਾਰ ਉਰਫ ਰਾਜੂ ਨਿਵਾਸੀ ਆਸਫਪੁਰ ਦੇ ਨਾਲ ਮਿਲ ਕੇ ਬਣਾਈ ਸੀ।
ਯੋਜਨਾ ਮੁਤਾਬਕ ਉਸ ਨੇ ਪ੍ਰੇਮੀ ਦੇ ਨਾਲ ਮਿਲ ਕੇ ਅਪਣ ਪਤੀ ਕਿਸ਼ਨਚੰਦ ਦੇ ਸਿਰ 'ਤੇ ਭਾਰੀ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਉਕਤ ਛੱਪੜ ਵਿਚ ਸੁੱਟ ਦਿੱਤਾ। ਮਹਿਲਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਪਤੀ ਦਾ ਗੁੰਮ ਹੋਇਆ ਮੋਬਾਈਲ ਅਤੇ ਕੱਪੜੇ ਸੜੀ ਹੋਈ ਹਾਲਤ ਵਿਚ ਬਰਾਮਦ ਕਰ ਲਏ ਹਨ। ਮੁਲਜ਼ਮ ਰਾਜ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।