image caption:

ਟੈਸਟ ਕ੍ਰਿਕਟ ਵਿਚ 5 ਲੱਖ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ ਇੰਗਲੈਂਡ

 ਇੰਗਲੈਂਡ ਦੀ ਕ੍ਰਿਕਟ ਟੀਮ ਟੈਸਟ &lsquoਚ 500,000 ਦੌੜਾਂ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। ਇੰਗਲੈਂਡ ਨੇ ਇਥੇ ਵੈਂਡਰਰ ਸਟੇਡੀਅਮ ਵਿਖੇ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਇਹ ਕਾਰਨਾਮਾ ਕੀਤਾ ਹੈ। ਇੰਗਲੈਂਡ ਨੇ ਆਪਣੇ 1022 ਵੇਂ ਟੈਸਟ ਮੈਚ ਵਿਚ ਇਹ ਰਿਕਾਰਡ ਹਾਂਸਿਲ ਕੀਤਾ ਹੈ।

ਇਸ ਦੇ ਨਾਲ ਹੀ ਆਸਟ੍ਰੇਲੀਆ 830 ਟੈਸਟਾਂ ਵਿਚ 432,706 ਦੌੜਾਂ ਦੇ ਨਾਲ ਦੂਜੇ ਅਤੇ 540 ਟੈਸਟ ਮੈਚਾਂ ਵਿਚ 273,518 ਦੇ ਨਾਲ ਭਾਰਤ ਤੀਜੇ ਨੰਬਰ &lsquoਤੇ ਹੈ। ਵੈਸਟਇੰਡੀਜ਼ 545 ਟੈਸਟ ਮੈਚਾਂ ਵਿਚ 270,441 ਦੌੜਾਂ ਨਾਲ ਚੌਥੇ ਨੰਬਰ &lsquoਤੇ ਹੈ। ਭਾਰਤ ਨੇ ਵਿਦੇਸ਼ੀ ਧਰਤੀ &lsquoਤੇ ਹੁਣ ਤੱਕ 268 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਭਾਰਤ ਨੇ 51 ਮੈਚ ਜਿੱਤੇ ਹਨ, 113 ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ 104 ਮੈਚ ਡਰਾਅ ਰਹੇ ਹਨ।

ਜੇਕਰ ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਪਹਿਲੇ ਦਿਨ 54.2 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ &lsquoਤੇ 192 ਦੌੜਾਂ ਬਣਾਈਆਂ ਹਨ। ਇਸ ਸਮੇਂ ਜੋਅ ਰੂਟ 25 ਦੌੜਾ ਅਤੇ ਪੋਪ 25 ਦੌੜਾ ਬਣਾ ਕਿ ਕ੍ਰੀਜ਼ &lsquoਤੇ ਸਨ।