image caption:

ਸੌਰਵ ਗਾਂਗੁਲੀ ਨੇ ਚੋਣ ਕਮੇਟੀ ਦੇ ਨਵੇਂ ਚੇਅਰਮੈਨ ਦੇ ਸੰਬੰਧ ‘ਚ ਕੀਤਾ ਵੱਡਾ ਐਲਾਨ…

ਕ੍ਰਿਕਟ ਕੰਟਰੋਲ ਬੋਰਡ ਬੀ.ਸੀ.ਸੀ.ਆਈ ਨੇ ਸ਼ੁੱਕਰਵਾਰ ਨੂੰ ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ ਦਾ ਐਲਾਨ ਕੀਤਾ ਹੈ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਮਦਨ ਲਾਲ, ਰੁਦਰਾ ਪ੍ਰਤਾਪ ਸਿੰਘ ਅਤੇ ਸਾਬਕਾ ਮਹਿਲਾ ਕ੍ਰਿਕਟਰ ਸੁਲੱਖਣਾ ਨਾਇਕ ਸ਼ਾਮਿਲ ਹਨ। ਇਹ ਤਿੰਨ ਮੈਂਬਰੀ ਕਮੇਟੀ ਜਲਦੀ ਹੀ ਰਾਸ਼ਟਰੀ ਚੋਣ ਕਮੇਟੀ ਦੇ ਦੋ ਖਾਲੀ ਸਥਾਨਾਂ ਲਈ ਅਨੁਭਵੀ ਕ੍ਰਿਕਟਰਾਂ ਦੀ ਇੰਟਰਵਿਊ ਲਵੇਗੀ।

ਦੱਸ ਦੇਈਏ ਕਿ ਮੌਜੂਦਾ ਮੁੱਖ ਚੋਣਕਾਰ ਐਮ.ਐਸ.ਕੇ ਪ੍ਰਸਾਦ  ਦਾ ਕਾਰਜਕਾਲ ਬੀਤੇ ਸਤੰਬਰ ਦੇ ਮਹੀਨੇ ਵਿੱਚ ਖਤਮ ਹੋ ਗਿਆ ਸੀ, ਪਰ ਉਨ੍ਹਾਂ ਨੂੰ ਨਵੀ ਕਮੇਟੀ ਬਣਨ ਤੱਕ ਉਨ੍ਹਾਂ ਦੇ ਅਹੁਦੇ &lsquoਤੇ ਬਣੇ ਰਹਿਣ ਲਈ ਕਿਹਾ ਗਿਆ ਸੀ। ਮੌਜੂਦਾ ਚੋਣ ਕਮੇਟੀ ਦੇ ਐਮ.ਐਸ.ਕੇ ਪ੍ਰਸਾਦ ਅਤੇ ਗਗਨ ਖੋੜਾ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ, ਪਰ ਮੈਂਬਰਾਂ ਦੀ ਭਰਤੀ ਤੋਂ ਪਹਿਲਾਂ ਹੀ ਸੌਰਵ ਗਾਂਗੁਲੀ ਨੇ ਵੱਡਾ ਐਲਾਨ ਕੀਤਾ ਹੈ।

ਹੁਣ ਜਦੋਂ ਨਵੇਂ ਚੇਅਰਮੈਨ ਦੇ ਅਹੁਦੇ ਲਈ ਬੀ.ਸੀ.ਸੀ.ਆਈ ਦਾ ਇੱਕ ਹਿੱਸਾ ਆਪਣੇ ਅਨੁਸਾਰ &ldquoਸਭ ਤੋਂ ਸੀਨੀਅਰ&rdquo ਦੀ ਪਰਿਭਾਸ਼ਾ ਬਿਆਨ ਕਰ ਰਿਹਾ ਹੈ, ਅਤੇ ਜਿਸ ਦੇ ਬਾਰੇ ਬੋਰਡ ਨੇ ਨਵੇਂ ਸੰਵਿਧਾਨ ਵਿੱਚ ਇਸ ਬਾਰੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ, ਤਾ ਹੁਣ ਸੌਰਵ ਗਾਂਗੁਲੀ ਨੇ ਇਸ ਬਾਰੇ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਨੇ ਚੋਣ ਕਮੇਟੀ ਦੇ ਅਗਲੇ ਚੇਅਰਮੈਨ ਨੂੰ ਲੈ ਕਿ ਇੱਕ ਬਿਆਨ ਦਿੱਤਾ ਹੈ ਕਿ ਕਮੇਟੀ ਦਾ ਪ੍ਰਧਾਨ ਉਹ ਖਿਡਾਰੀ ਹੋਵੇਗਾ ਜਿਸਨੇ ਸਭ ਤੋਂ ਵੱਧ ਟੈਸਟ ਮੈਚ ਖੇਡੇ ਹਨ। ਉਨ੍ਹਾਂ ਕਿਹਾ ਕਿ ਪਿੱਛਲੀ ਵਾਰ ਦੀ ਤਰ੍ਹਾਂ ਨਹੀਂ ਹੋਵੇਗਾ ਕਿ ਭਾਰਤ ਦੇ ਲਈ ਖੇਡਣ ਵਾਲਾ ਕੋਈ ਵੀ ਖਿਡਾਰੀ ਕਮੇਟੀ ਦਾ ਚੇਅਰਮੈਨ ਬਣ ਜਾਵੇਗਾ। ਗਾਂਗੁਲੀ ਨੇ ਕਿਹਾ ਕਿ ਪੰਜ ਮੈਂਬਰੀ ਚੋਣ ਕਮੇਟੀ ਦਾ ਚੇਅਰਮੈਨ ਉਹ ਖਿਡਾਰੀ ਬਣੇਗਾ, ਜਿਸ ਨੇ ਸਭ ਤੋਂ ਵੱਧ ਟੈਸਟ ਮੈਚ ਖੇਡੇ ਹਨ।