image caption:

ਦੋਸਤ ਅਨੰਤ ਨੇ ਅਮਿਤਾਭ ਬੱਚਨ ਨੂੰ ਗਿਫ਼ਟ ਕੀਤੀ ਕਾਰ,ਵਾਇਰਲ ਹੋਇਆ ਤਸਵੀਰਾਂ

ਅਮਿਤਾਭ ਬੱਚਨ ਰੋਇਲ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਬਹੁਤ ਸਾਰੀਆਂ ਕੀਮਤੀ ਕਾਰਾਂ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਵਿਸ਼ੇਸ਼ ਕਲੈਕਸ਼ਨ ਵਿੱਚ ਇੱਕ ਹੋਰ ਕਾਰ ਸ਼ਾਮਲ ਕੀਤੀ ਹੈ। ਅਮਿਤਾਭ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਫੋਰਡ ਦੀ ਵਿੰਟੇਜ ਪੀਲੀ ਕਾਰ ਦੇ ਨਾਲ ਦਿਖਾਈ ਦੇ ਰਹੇ ਹਨ। ਇਹ ਕਾਰ ਉਹਨਾਂ ਨੂੰ ਦੋਸਤ ਅਨੰਤ ਨੇ ਤੋਹਫੇ ਵਜੋਂ ਦਿੱਤੀ ਹੈ। ਅਮਿਤਾਭ ਨੇ ਇਸ ਕਾਰ ਦੀ ਪੂਰੀ ਕਹਾਣੀ ਆਪਣੇ ਬਲਾੱਗ ਰਾਹੀਂ ਸਾਂਝੀ ਕੀਤੀ ਹੈ।

ਅਮਿਤਾਭ ਨੇ ਆਪਣੇ ਬਲਾੱਗ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪਹਿਲੀ ਪਰਿਵਾਰਕ ਕਾਰ ਅਲਾਹਾਬਾਦ ਵਿੱਚ ਖਰੀਦੀ ਸੀ। ਇਸ ਗੱਡੀ ਦਾ ਨਾਮ ਫੋਰਡ ਪਰਫੈਕਟ ਸੀ। ਅਮਿਤਾਭ ਦੇ ਦੋਸਤ ਅਨੰਤ ਨੇ ਅਮਿਤਾਭ ਦਾ ਇੱਕ ਬਲਾੱਗ ਪੜ੍ਹਿਆ ਸੀ, ਜਿਸ ਵਿੱਚ ਇਸ ਕਾਰ ਦਾ ਨਾਮ ਦੱਸਿਆ ਗਿਆ ਸੀ। ਅਨੰਤ ਨੇ ਉਸੇ ਮਾਡਲ ਦੀ ਫੋਰਡ ਕਾਰ ਦਾ ਪਤਾ ਲਗਾ ਕੇ ਉਸ ਨੂੰ ਟਰੈਕ ਕੀਤਾ ਅਤੇ ਫਿਰ ਇਸ ਨੂੰ ਕਾਰਗਰ ਬਣਾਇਆ, ਕਾਰ ਪੇਂਟ ਕੀਤੀ ਅਤੇ ਫਿਰ ਅਮਿਤਾਭ ਦੇ ਘਰ ਕਾਰ ਦਾਤ ਕਰਨ ਲਈ ਪਹੁੰਚ ਗਏ।

ਖਾਸ ਗੱਲ ਇਹ ਹੈ ਕਿ ਇਸ ਕਾਰ ਦਾ ਨੰਬਰ 2882 ਵੀ ਉਹੀ ਨੰਬਰ ਹੈ ਜੋ ਅਮਿਤਾਭ ਦੀ ਪਹਿਲੀ ਕਾਰ ਦਾ ਨੰਬਰ ਸੀ। ਅਮਿਤਾਭ ਨੇ ਇਹ ਵੀ ਲਿਖਿਆ ਕਿ ਕਿਸੇ ਨੇ ਵੀ ਮੇਰੇ ਲਈ ਅਜਿਹਾ ਕੁਝ ਨਹੀਂ ਕੀਤਾ ਅਤੇ ਮੈਂ ਇਸ ਪਲ ਨੂੰ ਸ਼ਬਦਾਂ ਵਿੱਚ ਕਹਿਣ ਦੇ ਯੋਗ ਨਹੀਂ ਹਾਂ। ਅਮਿਤਾਭ ਨੇ ਟਵਿਟਰ &lsquoਤੇ ਇਸ ਮਾਮਲੇ&rsquo ਤੇ ਇਕ ਭਾਵਨਾਤਮਕ ਪੋਸਟ ਵੀ ਸਾਂਝੀ ਕੀਤੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨਾਗਰਾਜ ਮੰਜੁਲੇ ਦੀ ਫਿਲਮ ਝੁੰਡ ਵਿੱਚ ਨਜ਼ਰ ਆਉਣਗੇ। ਇਹ ਫਿਲਮ 8 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਸ਼ੂਜੀਤ ਸਰਕਾਰ ਦੀ ਫਿਲਮ ਗੁਲਾਬੋ ਸੀਤਾਬੋ ਵਿੱਚ ਵੀ ਕੰਮ ਕਰ ਰਹੇ ਹੈ। ਇਸ ਫਿਲਮ ਵਿਚ ਉਹ ਆਯੁਸ਼ਮਾਨ ਖੁਰਾਣਾ ਨਾਲ ਕੰਮ ਕਰ ਰਹੇ ਹਨ।

ਦੱਸ ਦੇਈਏ ਅਮਿਤਾਭ ਫਿਲਮ ਬ੍ਰਹਸਤਰ ਵਿੱਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਨਾਲ ਵੀ ਕੰਮ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਇਸ ਫਿਲਮ ਵਿੱਚ ਨਾਗਰਜੁਨ ਅਤੇ ਮੌਨੀ ਰਾਏ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਰੂਮੀ ਜਾਫਰੀ ਦੀ ਫਿਲਮ ਫੇਸਜ਼ ਵਿਚ ਕੰਮ ਕਰ ਰਹੇ ਹੈ। ਇਸ ਫਿਲਮ ਵਿਚ ਅਮਿਤਾਭ ਦੇ ਨਾਲ ਇਮਰਾਨ ਹਾਸ਼ਮੀ ਨਜ਼ਰ ਆਉਣਗੇ।