image caption:

ਹਾਲੀਵੁੱਡ ਪ੍ਰੋਡਿਉਸਰ ਹਾਰਵੇ ਵੈਨਸਟਾਈਨ ਨੂੰ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਲਈ 23 ਸਾਲਾਂ ਦੀ ਕੈਦ

ਵਾਸ਼ਿੰਗਟਨ: ਹਾਲੀਵੁੱਡ ਪ੍ਰੋਡਿਉਸਰ ਹਾਰਵੇ ਵੈਨਸਟਾਈਨ ਨੂੰ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ 23 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਮਹੀਨੇ ਨਿਉਯਾਰਕ ਵਿੱਚ ਹੋਏ ਇੱਕ ਮੁਕੱਦਮੇ ਵਿੱਚ ਵੈਨਸਟਾਈਨ ਦੋਸ਼ੀ ਪਾਇਆ ਗਿਆ ਸੀ। 67 ਸਾਲਾ ਵੈਨਸਟਾਈਨ ਬੁੱਧਵਾਰ ਨੂੰ ਵ੍ਹੀਲਚੇਅਰ 'ਤੇ ਅਦਾਲਤ ਵਿੱਚ ਪੇਸ਼ ਹੋਇਆ।

ਵੈਨਸਟਾਈਨ ਦੇ ਵਕੀਲਾਂ ਨੇ ਨਰਮੀ ਦੀ ਅਪੀਲ ਕੀਤੀ ਸੀ, ਉਸਨੇ ਜ਼ੋਰ ਦੇ ਕੇ ਕਿਹਾ ਸੀ ਕਿ ਵੈਨਸਟਾਈਨ ਲਈ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਵੀ "ਉਮਰ ਕੈਦ" ਹੋ ਸਕਦੀ ਹੈ।

ਅਕਤੂਬਰ 2017 ਤੋਂ ਦਰਜਨਾਂ ਔਰਤਾਂ ਨੇ ਵੈਨਸਟਾਈਨ ਵਿਰੁੱਧ ਬਲਾਤਕਾਰ ਸਮੇਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਨਾਲ ਅੱਗੇ ਆਈਆਂ ਸਨ।

ਵੈਨਸਟਾਈਨ ਨੂੰ ਸਾਲ 2006 ਵਿੱਚ ਪ੍ਰੋਡਕਸ਼ਨ ਸਹਾਇਕ ਮਰੀਅਮ ਹੇਲੀ ਦੇ ਖਿਲਾਫ ਪਹਿਲੀ ਡਿਗਰੀ ਅਪਰਾਧਿਕ ਜਿਨਸੀ ਹਰਕਤ ਕਰਨ ਅਤੇ 2013 ਵਿੱਚ ਸਾਬਕਾ ਅਭਿਲਾਸ਼ੀ ਅਦਾਕਾਰਾ ਜੈਸਿਕਾ ਮਾਨ ਨਾਲ ਤੀਜੀ ਡਿਗਰੀ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ।