image caption:

ਇਹ ਕੈਾ ਪਰਜਾਤੰਤਰ< ਰਾਜਸੀ ਪਾਰਟੀਆਂ ਨਹ॥ ਆਪੂ ਬਣੇ ਸਰਦਾਰਾਂ ਦੇ ਧੜੇ ਹਨ

     ਦਲੀਪ ਸਿੰਘ ਵਾਸਨ, ਐਡਵੋਕੇਟ

      ਜਿਥੇ ਕਿਧਰੇ ਵੀ ਦੁਨੀਆਂ ਵਿੱਚ ਪਰਜਾਤੰਤਰ ਆਇਆ ਹੈ ਉਥੇ ਬਾਕਾਇਦਾ ਰਾਜਸੀ ਪਾਰਟੀਆਂ ਬਣੀਆਂ ਹਨ ਅਤੇ ਰਾਜਸੀ ਪਾਰਟੀਆਂ ਦੀ ਗਿਣਤੀ ਵੀ ਥੋੜੀ ਜਿਹੀ ਹੀ ਹੈ. ਉਥੇ ਇਹ ਰਾਜਸੀ ਪਾਰਟੀਆਂ ਬਨਾਉਣ ਲਈ ਬਾਕਾਇਦਾ ਸਿਧਾਂਤਾਂ ਦੀ ਗਲ ਕੀਤੀ ਗਈ ਹੈ ਅਤੇ ਹਰ ਪਾਰਟੀ ਨੇ ਇਹ ਮਿਥ ਰਖਿਆ ਹੈ ਕਿ ਅਗਰ ਉਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਤਾਂ ਇਹ ਵਾਲਾ ਤਰੀਕਾ ਵਰਤਕੇ ਮੁਲਕ ਵਿੱਚ ਬਣ ਆਈਆਂ ਸਮਸਿਆਵਾਂ ਹਲ ਕੀਤੀਆਂ ਜਾਣਗੀਆ. ਪਰ ਸਾਡੇ ਮੁਲਕ ਵਿੱਚ ਹਰ ਪਾਰਟੀ ਦਾ ਇਕ ਸਰਦਾਰ ਹੈ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਇਕ ਇਹੀ ਕਰਤਾ ਧਰਤਾ ਹੈ ਅਤੇ ਇਹ ਪਾਰਟੀ ਵੀ ਬਸ ਨਾਮ ਹੀ ਹੈ ਅਤੇ ਅਸਲ ਵਿੱਚ ਇਹ ਇੱਕ ਧੜਾ ਹੈ ਅਤੇ ਅਗਰ ਇਹ ਵਾਲਾ ਧੜਾ ਬਹੁਮਤ ਲੈ ਜਾਂਦਾ ਹੈ ਤਾਂ ਇਹ ਆਪ ਪਹਿਲਾਂ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਆਪ ਹੀ ਆਪਣੇ ਮੰਤਰੀਆਂ ਦੀ ਨਿਯੁਕਤੀ ਵੀ ਕਰਦਾ ਹੈ.  ਇਹ ਵੀ ਸਪਸ਼ਟ ਹੈ ਕਿ ਇਹ ਬਾਕੀ ਦੇ ਮੰਤਰੀ ਵੀ ਉਸਨੇ ਹੀ ਬਣਾਏ ਹੁੰਦੇ ਹਨ ਅਤੇ ਬਸ ਨਾਮ ਦੇ ਹੀ ਮੰਤਰੀ ਹਨ, ਅਤੇ ਹਾਲਾਂ ਵੀ ਕਰਤਾ ਧਰਤਾ ਪ੍ਰਧਾਨ ਮੰਤਰੀ ਹੀ ਹੁੰਦਾ ਹੈ ਅਤੇ ਮੁਲਕ ਦਾ ਹਰ ਕੰਮ ਪ੍ਰਧਾਨ ਮੰਤਰੀ ਦੇ ਨਾਮ ਤਲੇ ਹੀ ਕੀਤਾ ਜਾਂਦਾ ਹੈ ਅਤੇ ਮੁਲਕ ਦੇ ਇਤਿਾਹਸ ਵਿੱਚ ਵੀ ਅਜ ਤਕ ਜਿਤਨੇ ਵੀ ਨਾਮ ਆਏ ਹਨ ਉਹ ਪ੍ਰਧਾਨ ਮੰਤਰੀਆਂ ਦੇ ਹੀ ਹਨ ਅਤੇ ਅਜ ਤਕ ਕਿਸੇ ਵੀ ਮੰਤਰੀ ਦਾ ਨਾਮ ਨਹ॥ ਬੋਲਦਾ. ਬਾਕੀ ਇਹ ਜਿਹੜੀ ਇਤਨੀ ਵਡੀ ਸਦਨ ਅਸ॥ ਚੁਣਦੇ ਹਾਂ ਅਤੇ ਖੜੀ ਵੀ ਕਰ ਦਿੰਦੇ ਹਾਂ, ਇਸਦਾ ਨਾਮ ਵੀ ਕਿਧਰੇ ਨਹ॥ ਬੋਲ ਰਿਹਾ ਹੈ.
     ਇਹ ਜਿਹੜਾ ਵੀ ਪਰਜਾਤੰਤਰ ਅਸਾਂ ਬਣਾ ਲਿਆ ਹੈ ਇਹ ਬਸ ਨਾਮ ਦਾ ਹੀ ਪਰਜਾਤੰਤਰ ਹੈ ਅਤੇ ਅਸਲੀਅਤ ਇਹ ਆ ਬਣੀ ਹੈ ਕਿ ਇਹ ਇਕਪੁਰਖਾ ਜਿਹਾ ਰਾਜ ਹੈ ਅਰਥਾਤ ਪ੍ਰਧਾਨ ਮੰਤਰੀ ਦੀ ਤਾਨਾਸ਼ਾਹੀ ਹੈ. ਜੋ ਕੁਝ ਵੀ ਸਦਨ ਵਿੱਚ ਪਾਸ ਕੀਤਾ ਜਾਂਦਾ ਹੈ ਉਹ ਪ੍ਰਧਾਨ ਮੰਤਰੀ ਹੀ ਰਖਦਾ ਹੈ ਅਤੇ ਉਸ ਪਾਸ ਬਹੁਮਤ ਹੈ ਉਹ ਪਾਸ ਕਰ ਦਿਤਾ ਜਾਂਦਾ ਹੈ. ਜਿਤਨੇ ਵੀ ਸਰਕਾਰੀ ਮੈ੍ਵਬਰ ਹੁੰਦੇ ਹਨ ਉਹ ਬੋਲ ਹੀ ਨਹ॥ ਸਕਦੇ ਹਨ ਅਤੇ ਅਗਰ ਕੋਈ ਵਿਰੋਧੀ ਬੋਲੇ ਵੀ ਤਾਂ ਉਸਦੀ ਸੁਣੀ ਨਹ॥ ਜਾਂਦੀ ਹੈ. ਅਤੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਹ ਪ੍ਰਧਾਨ ਮੰਤਰੀ ਆਪ ਹੀ ਬਣਿਆ ਹੁੰਦਾ ਹੈ ਅਤੇ ਇਹ ਲੋਕਾਂ ਦਾ ਵਿਧਾਇਕ ਤਾਂ ਚੁਣਿਆ ਆਖਿਆ ਜਾ ਸਕਦਾ ਹੈ, ਇਸਦੀ ਬਤੋਰ ਪ੍ਰਧਾਨ ਮੰਤਰੀ ਚੋਣ ਕਿਸੇ ਨੇ ਨਹ॥ ਕੀਤੀ ਹੁੰਦੀ.
     ਇਸ ਮੁਲਕ ਵਿੱਚ ਜਿਹੜੀਆਂ ਵੀ ਚੋਣਾਂ ਹੁੰਦੀਆਂ ਹਨ ਉਸਤੋ੍ਵ ਪਹਿਲਾਂ ਹੀ ਲੋਕਾਂ ਸਾਹਮਣੇ ਉਹ ਆਦਮੀ ਆ ਖਲੌ੍ਵਦੇ ਹਨ ਜਿਹੜੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ. ਇਹ ਆਦਮੀ ਸਾਡੇ ਸਾਰਿਆਂ ਦੇ ਸਾਹਮਣੇ ਖੜੇ ਹਨ ਅਤੇ ਇਹ ਵੀ ਇੱਕ ਸਚਾਈ ਹੈ ਕਿ ਇਹ ਸੰਭਾਵੀ ਪ੍ਰਧਾਨ ਮੰਤਰੀ ਹੀ ਚੋਣਾ ਲੜਨ ਲਈ ਅਗੇ ਆ ਜਾਂਦੇ ਹਨ ਅਤੇ ਹਰ ਇਲਾਕੇ ਵਿੱਚ ਇਹ ਆਪ ਚੁਣਕੇ ਉਮੀਦਵਾਰ ਖੜੇ ਕਰਦੇ ਹਨ ਅਤੇ ਲੋਕਾਂ ਪਾਸ ਵੀ ਬੇਨਤੀ ਕਰਦੇ ਹਨ ਕਿ ਇਹ ਵਾਲਾ ਆਦਮੀ ਜਿਤਾਉ ਤਾਂਕਿ ਮੇਰੇ ਹਥ ਮਗ਼ਬੂਤ ਕਰ ਸਕੇ.  ਕਦੀ ਵੀ ਇਹ ਲੋਕੀ ਇਹ ਨਹ॥ ਆਖਦੇ ਕਿ ਇਹ ਆਦਮੀ ਤੁਹਾਡਾ ਪ੍ਰਤੀਨਿਧ ਹੈ ਅਤੇ ਨਾਂ ਹੀ ਕਦੀ ਇਹ ਹੀ ਆਖਦੇ ਹਨ ਕਿ ਇਹ ਇਸ ਇਲਾਕੇ ਦੀ ਸੇਵਾ ਕਰੇਗਾ.  ਅਤੇ ਇਸ ਕਰਕੇ ਜਿਤਨੇ ਵੀ ਵਿਧਾਇਕ ਅਸ॥ ਅਜ ਤਕ ਚੁਣਦੇ ਰਹੇ ਹਾਂ ਇਹ ਸਾਡੇ ਕਦੀ ਵੀ ਪ੍ਰਤੀਨਿਧ ਨਹ॥ ਬਣੇ ਅਤੇ ਇਹੀਕਾਰਨ ਹੈ ਕਿਸੇ ਵੀ ਵਿਧਾਇਕ ਨੇ ਅਜ ਤਕ ਆਪਣੇ ਇਲਾਕੇ ਦੀ ਕੋਈ ਵੀ ਸਮਸਿਆ ਸਦਨਾਂ ਵਿੱਚ ਨਹ॥ ਰਖੀ ਹੈ ਅਤੇਨਾ ਹੀ ਅਜ ਤਕ ਲੋਕਾਂ ਦੀ ਕੋਈ ਵੀ ਸਮਸਿਆ ਹਲ ਕਰਨ ਜਾਂ ਕਰਾਉਣ ਦਾ ਯਤਨ ਹੀਕੀਤਾ ਹੈ.
     ਕਈ ਵਾਰ॥ ਇਹ ਸੋਚਣਾ ਵੀ ਪੈ ਜਾਂਦਾ ਹੈ ਕਿ ਇਹ ਇਤਨੀ ਵਡੀ ਸਦਨ ਕਾਸ ਲਈ ਬਣਾਈ ਗਈ ਹੈ.  ਅਗਰ ਪ੍ਰਧਾਨ ਮੰਤਰੀ ਦੀ ਹੀ ਚਲਦੀ ਹੈ ਅਤੇ ਬਾਕੀ ਦੀ ਬਹੁਗਿਣਤੀ ਵੀ ਬੋਲ ਨਹ॥ ਸਕਦੀ ਤਾਂ ਇਹ ਲੋਕ॥ ਸਦਨ ਵਿੱਚ ਬੈਠੇ ਕਰਦੇ ਕੀ ਹਨ ਅਤੇ ਇਤਨਾ ਖਰਚਾ ਲੋਕਾਂ ਉਤੇ ਕਾਸ ਲਈ ਪਾਇਆ ਗਿਆ ਹੈ. ਪਰ ਇਹ ਸਦਨਾ ਬਾਰੇ ਵਿਸਥਾਰ ਨਾਲ ਸਾਡੇ ਵਿਧਾਨ ਵਿੱਚ ਸਾਰਾ ਕੁਝ ਲਿਖਿਆ ਪਿਆ ਹੈ ਅਤੇ ਇਸ ਲਈ ਇਹ ਕਾਇਮ ਕਰਨੀਆਂ ਵੀ ਗ਼ਰੂਰੀ ਹਨ ਤਾਂਕਿ ਲੋਕਾਂ ਸਾਹਮਣੇ ਇਹ ਦਰਸਾਇਆ ਜਾ ਸਕੇ ਕਿ ਅਸ॥ ਵੀ ਪਰਜਾਤੰਤਰ ਹਾਂ ਅਤੇ ਅਸਾਂ ਵੀ ਵੋਟਾਂ ਨਾਲ ਇਹ ਸਰਕਾਰ ਬਣਾਈ ਹੈ ਅਤੇ ਹਰ ਇਲਾਕੇ ਦੀ ਦੇਖਭਾਲ ਕਰਨ ਲਈ ਬਾ 101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-14700ਕਾਇਦਾ ਨੁਮਾਇੰਦਾ ਸਦਨ ਵਿੱਚ ਹਾਗ਼ਰ ਹੈ ਅਤੇ ਇਸਨੇ ਆਪਣੇ ਇਲਾਕੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਦਾ ਵਚਨ ਲਿਆ ਪਿਆ ਹੈ.
               1
                   ਫੋਨ- 0175 5191856