image caption:

ਗੁਰਦੁਆਰਾ ਨਿੰਮ ਸਾਹਿਬ ਦੀ ਕਾਰ ਸੇਵਾ ਦੀ ਪ੍ਰਧਾਨਗੀ ਦੇ ਵਿਵਾਦ ਵਿੱਚ ਚੱਲੀ ਗੋਲੀ

 ਕੈਥਲ,- ਹਰਿਆਣਾ ਦੇ ਇਸ ਸ਼ਹਿਰ ਦੇ ਡੋਗਰਾ ਗੇਟ ਵਾਲੇਗੁਰਦੁਆਰਾ ਨਿੰਮ ਸਾਹਿਬ ਦੀ ਕਾਰ ਸੇਵਾ ਦੀ ਪ੍ਰਧਾਨਗੀ ਦੇ ਵਿਵਾਦ ਵਿੱਚ ਕੱਲ੍ਹ ਇੱਕ ਧਿਰ ਨੇ ਫਾਇਰਿੰਗ ਕਰ ਦਿੱਤੀ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈਅਤੇ ਪੰਜ ਜਣੇ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਜੀਂਦ ਦੇ ਪਿੰਡ ਦੁੜਾਨਾ ਦੇ ਵਾਸੀ 55 ਸਾਲਾ ਜੋਗਾ ਸਿੰਘ ਦੇ ਰੂਪ ਵਿੱਚ ਹੋਈ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਸੀ। ਸਥਾਨਕ ਪੁਲਸ ਨੇ ਮੌਕੇ ਉੱਤੇ ਕਾਫੀ ਮਾਤਰਾ ਵਿੱਚ ਲਾਠੀਆਂ, ਡੰਡੇ, ਗੰਡਾਸੀਆਂ ਸਮੇਤ ਅਸਲਾ ਬਰਾਮਦ ਕੀਤਾ ਹੈ।
ਅਕਾਲੀ ਦਲ ਹਰਿਆਣਾ ਦੇ ਜਨਰਲ ਸੈਕਟਰੀ ਸੁਖਬੀਰ ਸਿੰਘ ਮਾਂਡੀ ਤੇ ਸਿੱਖ ਸੰਗਤ ਨੇ ਦੱਸਿਆ ਕਿ ਕਾਰ ਸੇਵਾ ਦੇ ਮੁਖੀ ਗੋਪਾਲ ਸਿੰਘ ਉਰਫ ਪਾਲਾ ਰਾਮ ਦਾ ਤਿੰਨ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਪਿੱਛੋਂ ਸੰਗਤ ਦੀ ਰਾਏ ਨਾਲ ਪਿਹੋਵਾ ਦੁ ਗੁਰਦੁਆਰੇ ਦੇ ਬਾਬਾ ਮਹਿੰਦਰ ਸਿੰਘ ਨੂੰ ਗੁਰਦੁਆਰੇ ਦੀ ਕਾਰ ਸੇਵਾ ਦਾ ਕੰਮ ਸੌਂਪਿਆ ਸੀ। ਸਿੱਲਾਖੇੜਾ ਦਾ ਕੁਲਬੀਰ ਸਿੰਘ ਉਰਫ ਬਿੱਟੂ, ਜੋ ਪਹਿਲਾਂ ਪ੍ਰਧਾਨ ਬਾਬਾ ਗੋਪਾਲ ਸਿੰਘ ਕੋਲ ਡਰਾਈਵਰ ਸੀ, ਪ੍ਰਧਾਨ ਬਣਨਾ ਚਾਹੁੰਦਾ ਸੀ। ਇਸ ਮਕਸਦ ਨਾਲ ਉਸ ਨੇ ਗੁਰਦੁਆਰੇ ਦੇ ਦੋ ਕਮਰਿਆਂ ਉੱਤੇ ਕਬਜ਼ਾ ਕਰ ਲਿਆ ਸੀ। ਕੱਲ੍ਹ ਜਦੋਂ ਸੰਗਤ ਨੇ ਉਸ ਨੂੰ ਕਮਰਾ ਖਾਲੀ ਕਰਨ ਲਈ ਕਿਹਾ ਤਾਂ ਉਸ ਨੇ ਫਾਇਰਿੰਗ ਕਰ ਦਿੱਤੀ।